India vs New Zealand Highlights, World Cup 2023: ਵਿਰਾਟ ਕੋਹਲੀ ਦੀ ਸ਼ਾਨਦਾਰ ਪਾਰੀ ਅਤੇ ਮੁਹੰਮਦ ਸ਼ੰਮੀ ਦੀਆਂ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਭਾਰਤ ਨੇ ਨਿਊਜ਼ੀਲੈਂਡ ਨੂੰ ਪੰਜ ਵਿਕਟਾਂ ਨਾਲ ਵੱਡੀ ਮਾਤ ਦਿੱਤੀ।
Trending Photos
India vs New Zealand Highlights, World Cup 2023: ਭਾਰਤ ਨੇ ਵਿਸ਼ਵ ਕੱਪ 2023 ਵਿੱਚ ਲਗਾਤਾਰ ਪੰਜਵੀਂ ਜਿੱਤ ਹਾਸਲ ਕੀਤੀ। ਟੀਮ ਨੇ ਨਿਊਜ਼ੀਲੈਂਡ ਨੂੰ 4 ਵਿਕਟਾਂ ਨਾਲ ਹਰਾਇਆ। ਭਾਰਤੀ ਟੀਮ ਨੇ 20 ਸਾਲ ਬਾਅਦ ਇਸ ਟੂਰਨਾਮੈਂਟ 'ਚ ਕੀਵੀਆਂ 'ਤੇ ਜਿੱਤ ਦਰਜ ਕੀਤੀ ਹੈ। ਇਸ ਤੋਂ ਪਹਿਲਾਂ 2003 'ਚ ਸੈਂਚੁਰੀਅਨ ਮੈਦਾਨ 'ਤੇ ਕੀਵੀਆਂ ਨੂੰ 7 ਵਿਕਟਾਂ ਨਾਲ ਹਰਾਇਆ ਸੀ।
ਇਸ ਜਿੱਤ ਨਾਲ ਭਾਰਤੀ ਟੀਮ ਅੰਕ ਸੂਚੀ ਵਿੱਚ ਸਿਖਰ ਉਤੇ ਆ ਗਈ ਹੈ। ਹੁਣ ਟੀਮ ਇੰਡੀਆ ਦੇ ਖਾਤੇ 'ਚ 5 ਮੈਚਾਂ ਤੋਂ ਬਾਅਦ 10 ਅੰਕ ਹੋ ਗਏ ਹਨ। ਅਜਿਹੇ 'ਚ ਭਾਰਤ ਦੇ ਟਾਪ-4 'ਚ ਪਹੁੰਚਣ ਦੀਆਂ ਸੰਭਾਵਨਾਵਾਂ ਮਜ਼ਬੂਤ ਹੋ ਗਈਆਂ ਹਨ। ਹੁਣ ਟੀਮ ਨੂੰ 4 'ਚੋਂ ਸਿਰਫ 2 ਮੈਚ ਜਿੱਤਣੇ ਹੋਣਗੇ।
ਐਤਵਾਰ ਨੂੰ ਧਰਮਸ਼ਾਲਾ ਮੈਦਾਨ 'ਤੇ ਭਾਰਤ ਨੇ ਟਾਸ ਜਿੱਤ ਕੇ ਫੀਲਡਿੰਗ ਕਰਨ ਦਾ ਫੈਸਲਾ ਕੀਤਾ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਨਿਊਜ਼ੀਲੈਂਡ ਦੀ ਟੀਮ 50 ਓਵਰਾਂ 'ਚ 273 ਦੌੜਾਂ 'ਤੇ ਆਲ ਆਊਟ ਹੋ ਗਈ। ਭਾਰਤੀ ਟੀਮ ਨੇ 48 ਓਵਰਾਂ 'ਚ 6 ਵਿਕਟਾਂ 'ਤੇ 274 ਦੌੜਾਂ ਦਾ ਟੀਚਾ ਹਾਸਲ ਕਰ ਲਿਆ। ਵਿਰਾਟ ਕੋਹਲੀ ਨੇ 104 ਗੇਂਦਾਂ 'ਤੇ 95 ਦੌੜਾਂ ਦੀ ਪਾਰੀ ਖੇਡੀ, ਜਦਕਿ ਮੁਹੰਮਦ ਸ਼ਮੀ ਨੇ 5 ਵਿਕਟਾਂ ਲਈਆਂ।
ਦੋਵਾਂ ਟੀਮਾਂ ਵਿਚਾਲੇ ਹੁਣ ਤੱਕ ਕੁੱਲ 116 ਇੱਕ ਰੋਜ਼ਾ ਮੈਚ ਖੇਡੇ ਗਏ ਹਨ। ਭਾਰਤ ਨੇ 58 ਮੈਚ ਜਿੱਤੇ ਅਤੇ ਨਿਊਜ਼ੀਲੈਂਡ ਨੇ 50 ਮੈਚ ਜਿੱਤੇ। 7 ਮੈਚ ਬੇਨਤੀਜਾ ਰਹੇ ਹਨ। ਇੱਕ ਮੈਚ ਟਾਈ ਵੀ ਹੋਇਆ। ਇੱਕ ਰੋਜ਼ਾ ਵਿਸ਼ਵ ਕੱਪ 'ਚ ਨਿਊਜ਼ੀਲੈਂਡ ਦਾ ਹੱਥ ਹੈ।
ਟੂਰਨਾਮੈਂਟ 'ਚ ਦੋਵਾਂ ਵਿਚਾਲੇ 9 ਮੈਚ ਹੋਏ ਹਨ। ਨਿਊਜ਼ੀਲੈਂਡ ਨੇ 5 ਵਿੱਚ ਜਿੱਤ ਦਰਜ ਕੀਤੀ, ਜਦਕਿ ਭਾਰਤ ਨੇ 3 ਵਿੱਚ ਜਿੱਤ ਦਰਜ ਕੀਤੀ। 2019 ਵਿੱਚ ਇੱਕ ਮੈਚ ਮੀਂਹ ਕਾਰਨ ਬੇਨਤੀਜਾ ਰਿਹਾ। 2019 ਵਿੱਚ ਵੀ ਆਖਰੀ ਮੈਚ ਨਿਊਜ਼ੀਲੈਂਡ ਨੇ ਹੀ ਜਿੱਤਿਆ ਸੀ।
ਭਾਰਤ ਨੇ ਆਖਰੀ ਵਾਰ 2003 'ਚ ਨਿਊਜ਼ੀਲੈਂਡ ਖ਼ਿਲਾਫ਼ ਇੱਕ ਰੋਜ਼ਾ ਵਿਸ਼ਵ ਕੱਪ ਵਿੱਚ ਮੈਚ ਜਿੱਤਿਆ ਸੀ। ਇਸ ਤੋਂ ਬਾਅਦ 2019 ਦੇ ਵਿਸ਼ਵ ਕੱਪ 'ਚ ਦੋਵੇਂ ਟੀਮਾਂ ਸਿੱਧੇ ਤੌਰ 'ਤੇ ਆਹਮੋ-ਸਾਹਮਣੇ ਹੋਈਆਂ, ਜਿੱਥੇ ਮੀਂਹ ਕਾਰਨ ਇੱਕ ਮੈਚ ਬੇਨਤੀਜਾ ਰਿਹਾ ਅਤੇ ਟੀਮ ਇੰਡੀਆ ਸੈਮੀਫਾਈਨਲ 'ਚ ਹਾਰ ਗਈ। ਯਾਨੀ ਟੀਮ ਇੰਡੀਆ 20 ਸਾਲਾਂ ਤੋਂ ਟੂਰਨਾਮੈਂਟ 'ਚ ਨਿਊਜ਼ੀਲੈਂਡ ਖਿਲਾਫ਼ ਜਿੱਤ ਦਾ ਇੰਤਜ਼ਾਰ ਕਰ ਰਹੀ ਹੈ।
India vs New Zealand Highlights, World Cup 2023: