MS Dhoni Birthday: ਕ੍ਰਿਕਟ ਤੋਂ ਸੰਨਿਆਸ ਲੈਣ ਦੇ ਬਾਵਜੂਦ ਵੀ ਧੋਨੀ ਕੋਲ ਕਰੋੜਾਂ ਦੀ ਜਾਇਦਾਦ, ਇੱਥੇ ਜਾਣੋਂ ਕ੍ਰਿਕਟ ਕਰੀਅਰ
ਭਾਰਤੀ ਕ੍ਰਿਕਟ ਟੀਮ ਦੇ ਸਭ ਤੋਂ ਸਫਲ ਕਪਤਾਨਾਂ `ਚੋਂ ਇੱਕ ਮਹਿੰਦਰ ਸਿੰਘ ਧੋਨੀ ਅੱਜ ਆਪਣਾ 43ਵਾਂ ਜਨਮਦਿਨ ਮਨਾ ਰਹੇ ਹਨ। ਧੋਨੀ ਦੇ ਜਨਮਦਿਨ `ਤੇ ਉਨ੍ਹਾਂ ਦੀ ਪਤਨੀ ਸਾਕਸ਼ੀ ਨੇ ਰਾਤ 12 ਵਜੇ ਆਪਣੇ ਇੰਸਟਾਗ੍ਰਾਮ ਅਕਾਊਂਟ `ਤੇ ਧੋਨੀ ਦੀ ਇਕ ਵੀਡੀਓ ਪੋਸਟ ਕੀਤੀ ਜੋ ਸੋਸ਼ਲ ਮੀਡੀਆ `ਤੇ ਬਹੁਤ ਵਾਇਰਲ ਹੋ ਰਹੀ ਹੈ।
MS Dhoni Birthday
ਮਹਿੰਦਰ ਸਿੰਘ ਧੋਨੀ ਅੱਜ ਆਪਣਾ 43ਵਾਂ ਜਨਮਦਿਨ ਮਨਾ ਰਹੇ ਹਨ। ਇਨ੍ਹਾਂ ਦਾ ਜਨਮ 7 ਜੁਲਾਈ 1981 ਨੂੰ ਰਾਂਚੀ ਵਿਖੇ ਹੋਇਆ। ਆਪਣੀ ਸ਼ਾਨਦਾਰ ਬੱਲੇਬਾਜ਼ੀ 'ਤੇ ਕਪਤਾਨੀ ਰਾਹੀਂ ਧੋਨੀ ਨੇ ਕ੍ਰਿਕਟ ਦੇ ਇਤਿਹਾਸ 'ਚ ਆਪਣਾ ਨਾਂਅ ਦਰਜ਼ ਕੀਤਾ ਹੈ।
MS Dhoni Viral Video
ਜਨਮਦਿਨ ਦੇ ਮੌਕੇ 'ਤੇ ਧੋਨੀ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਹੀ ਹੈ। ਵਾਇਰਲ ਹੋ ਰਹੇ ਵੀਡੀਓ 'ਚ ਧੋਨੀ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਜਨਮਦਿਨ ਦਾ ਕੇਕ ਕੱਟਦੇ ਹੋਏ ਨਜ਼ਰ ਆ ਰਹੇ ਹਨ। ਇਸ ਦੌਰਾਨ ਮਾਹੀ ਨੇ ਸਭ ਤੋਂ ਪਹਿਲਾਂ ਆਪਣੀ ਪਤਨੀ ਨੂੰ ਕੇਕ ਖੁਆਇਆ।
Dhoni Celebrated Birthday with Sakshi
ਵੀਡੀਓ ਦੇ ਅੰਤ 'ਚ ਸਾਕਸ਼ੀ ਆਪਣੇ ਜੀਵਨ ਸਾਥੀ ਦੇ ਪੈਰ ਛੂਹਦੀ ਨਜ਼ਰ ਆ ਰਹੀ ਹੈ ਜਦਕਿ ਧੋਨੀ ਉਨ੍ਹਾਂ ਨੂੰ ਮਜ਼ਾਕੀਆ ਅੰਦਾਜ਼ 'ਚ ਅਸ਼ੀਰਵਾਦ ਦਿੰਦੇ ਹੋਏ ਨਜ਼ਰ ਆ ਰਹੇ ਹਨ।
MS Dhoni Cricket Career
ਧੋਨੀ ਦੇ ਕ੍ਰਿਕਟ ਕਰੀਅਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ 2004 'ਚ ਅੰਤਰਰਾਸ਼ਟਰੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਕੁੱਲ 90 ਟੈਸਟ ਮੈਚ ਖੇਡੇ 'ਤੇ 38 ਦੀ ਔਸਤ ਨਾਲ 4876 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਉਨ੍ਹਾਂ ਨੇ 98 ਟੀ-20 ਅੰਤਰਰਾਸ਼ਟਰੀ ਮੈਚਾਂ 'ਚ 1617 ਦੌੜਾਂ ਬਣਾਈਆਂ। ਇਸ ਦੌਰਾਨ ਉਸ ਦਾ ਸਟ੍ਰਾਈਕ ਰੇਟ 126 ਰਿਹਾ।
MS Dhoni as a Captain
ਧੋਨੀ ਦੀ ਕਪਤਾਨੀ ਹੇਠ ਭਾਰਤੀ ਟੀਮ ਨੇ 2007 ਟੀ-20 ਵਿਸ਼ਵ ਕੱਪ, 2011 ਵਨਡੇ ਵਿਸ਼ਵ ਕੱਪ ਅਤੇ 2013 ਦੀ ਚੈਂਪੀਅਨਜ਼ ਟਰਾਫੀ ਜਿੱਤੀ। ਧੋਨੀ ਦੁਨੀਆ ਦੇ ਇਕਲੌਤੇ ਅਜਿਹੇ ਕਪਤਾਨ ਹਨ ਜਿਨ੍ਹਾਂ ਨੇ ਟੀਮ ਦੀ ਕਪਤਾਨੀ ਕਰਦੇ ਹੋਏ ਤਿੰਨੋਂ ਆਈਸੀਸੀ ਟੂਰਨਾਮੈਂਟ ਜਿੱਤੇ ਹਨ।
MS Dhoni: The Untold Story
ਧੋਨੀ ਦੇ 43ਵੇਂ ਜਨਮਦਿਨ 'ਤੇ ਧੋਨੀ ਦੀ ਬਾਇਓਪਿਕ 'ਐੱਮ.ਐੱਸ. ਧੋਨੀ: ਦ ਅਨਟੋਲਡ ਸਟੋਰੀ' ਇੱਕ ਵਾਰ ਫਿਰ ਰਿਲੀਜ਼ ਹੋ ਰਹੀ ਹੈ। ਇਹ ਫਿਲਮ ਪੀਵੀਆਰ ਆਈਨੌਕਸ ਸਿਨੇਮਾਘਰਾਂ ਵਿੱਚ 5 ਜੁਲਾਈ ਤੋਂ 11 ਜੁਲਾਈ ਦੇ ਦਰਮਿਆਨ ਰਿਲੀਜ਼ ਹੋ ਰਹੀ ਹੈ।
MS Dhoni Net Worth
ਰਿਪੋਰਟ ਦੇ ਅਨੁਸਾਰ ਕੈਪਟਨ ਕੂਲ ਦੇ ਨਾਮ ਨਾਲ ਮਸ਼ਹੂਰ ਧੋਨੀ ਦੇ Net Worth ਦੀ ਗੱਲ ਕਰੀਏ ਤਾਂ ਉਹ ਲਗਭਗ 1040 ਕਰੋੜ ਰੁਪਏ ਦੇ ਮਾਲਕ ਹਨ।