IND vs ENG Test Series: ਭਾਰਤ-ਇੰਗਲੈਂਡ ਟੈਸਟ ਵਿੱਚ ਕਿਸ ਗੇਂਦਬਾਜ਼ ਨੇ ਸਭ ਤੋਂ ਵੱਧ ਵਿਕੇਟ ਝਟਕੇ? ਦੇਖੋਂ ਚੋਟੀ ਦੇ 5 ਗੇਂਦਬਾਜ਼ਾਂ ਦੀ ਲਿਸਟ
IND vs ENG Test Series: ਭਾਰਤ ਅਤੇ ਇੰਗਲੈਂਡ ਵਿਚਾਲੇ 5 ਟੈਸਟ ਮੈਚਾਂ ਦੀ ਸੀਰੀਜ਼ ਸ਼ੁਰੂ ਜਾ ਰਹੀ ਹੈ। ਜਿਸ ਵਿੱਚ ਬੱਲੇ ਅਤੇ ਗੇਂਦ ਵਿਚਾਲੇ ਬਹੁਤ ਹੀ ਰੋਮਾਂਚਕ ਮੁਕਾਬਲਾ ਦੇਖਣ ਨੂੰ ਮਿਲੇਗਾ। ਇਹ ਟੈਸਟ ਸੀਰੀਜ਼ 25 ਜਨਵਰੀ ਤੋਂ ਸ਼ੁਰੂ ਹੋਵੇਗੀ, ਜਿੱਥੇ ਭਾਰਤੀ ਟੀਮ ਪਹਿਲੇ ਮੈਚ `ਚ ਹੈਦਰਾਬਾਦ `ਚ ਇੰਗਲਿਸ਼ ਟੀਮ ਨਾਲ ਭਿੜੇਗੀ। ਭਾਰਤ ਅਤੇ ਇੰਗਲੈਂਡ ਵਿਚਾਲੇ ਹੁਣ ਤੱਕ ਖੇਡੇ ਗਏ ਟੈਸਟ ਮੈਚਾਂ `ਚ ਪੰਜ ਗੇਂਦਬਾਜ਼ਾਂ ਨੇ ਜੰਮਕੇ ਕਹਿਰ ਮਚਾਇਆ ਹੈ। ਆਓ ਇੱਕ ਨਜ਼ਰ ਮਾਰਦੇ ਹਾਂ ਭਾਰਤ ਅਤੇ ਇੰਗਲੈਂਡ ਵਿਚਾਲੇ ਹੁਣ ਤੱਕ ਖੇਡੇ ਗਏ ਟੈਸਟ ਮੈਚਾਂ `ਚ ਕਿਸ ਗੇਂਦਬਾਜ਼ ਨੇ ਸਭ ਤੋਂ ਵੱਧ ਵਿਕਟਾਂ ਲਈਆਂ ਹਨ।
ਜੇਮਸ ਐਂਡਰਸਨ
ਇੰਗਲੈਂਡ ਦੇ ਸਟਾਰ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਦਾ ਟੈਸਟ ਕ੍ਰਿਕਟ 'ਚ ਭਾਰਤ ਖਿਲਾਫ ਸ਼ਾਨਦਾਰ ਰਿਕਾਰਡ ਹੈ। ਜੇਮਸ ਐਂਡਰਸਨ ਨੇ ਭਾਰਤ ਖਿਲਾਫ ਹੁਣ ਤੱਕ 35 ਟੈਸਟ ਮੈਚ ਖੇਡੇ ਹਨ, ਜਿਸ 'ਚ 24.89 ਦੀ ਗੇਂਦਬਾਜ਼ੀ ਔਸਤ ਨਾਲ 139 ਵਿਕਟਾਂ ਲਈਆਂ ਹਨ। ਜੇਮਸ ਐਂਡਰਸਨ ਨੇ ਭਾਰਤ ਖਿਲਾਫ ਟੈਸਟ ਮੈਚਾਂ 'ਚ 6 ਵਾਰ ਪੰਜ ਵਿਕਟਾਂ ਲੈਣ ਦਾ ਕਾਰਨਾਮਾ ਕੀਤਾ ਹੈ। ਜੇਮਸ ਐਂਡਰਸਨ ਨੇ ਟੈਸਟ ਕ੍ਰਿਕਟ 'ਚ 690 ਵਿਕਟਾਂ ਲਈਆਂ ਹਨ।
ਭਗਵਤ ਚੰਦਰਸ਼ੇਖਰ
ਸਾਬਕਾ ਭਾਰਤੀ ਲੈੱਗ ਸਪਿਨਰ ਭਗਵਤ ਚੰਦਰਸ਼ੇਖਰ ਨੇ ਇੰਗਲੈਂਡ ਖ਼ਿਲਾਫ਼ 23 ਟੈਸਟ ਮੈਚਾਂ 'ਚ 27.27 ਦੀ ਔਸਤ ਨਾਲ 95 ਵਿਕਟਾਂ ਲਈਆਂ ਹਨ। ਭਾਗਵਤ ਚੰਦਰਸ਼ੇਖਰ ਦਾ ਇੰਗਲੈਂਡ ਖ਼ਿਲਾਫ਼ ਸਰਵੋਤਮ ਗੇਂਦਬਾਜ਼ੀ ਦਾ ਪ੍ਰਦਰਸ਼ਨ 107 ਦੌੜਾਂ 'ਤੇ 9 ਵਿਕਟਾਂ ਰਿਹਾ। ਭਾਗਵਤ ਚੰਦਰਸ਼ੇਖਰ ਨੇ ਭਾਰਤ ਲਈ 58 ਟੈਸਟ ਮੈਚਾਂ ਵਿੱਚ 242 ਵਿਕਟਾਂ ਲਈਆਂ ਹਨ।
ਅਨਿਲ ਕੁੰਬਲੇ
ਸਾਬਕਾ ਭਾਰਤੀ ਲੈੱਗ ਸਪਿਨਰ ਅਨਿਲ ਕੁੰਬਲੇ ਨੇ ਇੰਗਲੈਂਡ ਖਿਲਾਫ 19 ਟੈਸਟ ਮੈਚਾਂ 'ਚ 30.59 ਦੀ ਔਸਤ ਨਾਲ 92 ਵਿਕਟਾਂ ਲਈਆਂ ਹਨ। ਅਨਿਲ ਕੁੰਬਲੇ ਨੇ ਭਾਰਤ ਲਈ 132 ਟੈਸਟ ਮੈਚਾਂ 'ਚ 619 ਵਿਕਟਾਂ ਲਈਆਂ ਹਨ। ਟੈਸਟ ਕ੍ਰਿਕਟ ਵਿੱਚ, ਅਨਿਲ ਕੁੰਬਲੇ ਨੇ 35 ਵਾਰ ਪੰਜ ਵਿਕਟਾਂ ਝਟਕਾਈਆਂ ਹਨ ਅਤੇ ਇੱਕ ਮੈਚ ਵਿੱਚ 8 ਵਾਰ 10 ਜਾਂ ਇਸ ਤੋਂ ਵੱਧ ਵਿਕਟਾਂ ਲਈਆਂ ਹਨ।
ਰਵੀਚੰਦਰਨ ਅਸ਼ਵਿਨ
ਰਵੀਚੰਦਰਨ ਅਸ਼ਵਿਨ ਇਸ ਸੂਚੀ 'ਚ ਚੌਥੇ ਨੰਬਰ 'ਤੇ ਹਨ। ਆਫ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਇੰਗਲੈਂਡ ਖ਼ਿਲਾਫ਼ 19 ਟੈਸਟ ਮੈਚਾਂ 'ਚ 28.59 ਦੀ ਔਸਤ ਨਾਲ 88 ਵਿਕਟਾਂ ਲਈਆਂ ਹਨ। ਰਵੀਚੰਦਰਨ ਅਸ਼ਵਿਨ ਨੇ ਭਾਰਤ ਲਈ 95 ਟੈਸਟ ਮੈਚਾਂ ਵਿੱਚ 490 ਵਿਕਟਾਂ ਲਈਆਂ ਹਨ। ਟੈਸਟ ਕ੍ਰਿਕਟ ਵਿੱਚ ਰਵੀਚੰਦਰਨ ਅਸ਼ਵਿਨ ਨੇ 34 ਵਾਰ ਪੰਜ ਵਿਕਟਾਂ ਲਈਆਂ ਹਨ ਅਤੇ ਇੱਕ ਮੈਚ ਵਿੱਚ 8 ਵਾਰ 10 ਜਾਂ ਇਸ ਤੋਂ ਵੱਧ ਵਿਕਟਾਂ ਲਈਆਂ ਹਨ।
ਬਿਸ਼ਨ ਸਿੰਘ ਬੇਦੀ
ਬਿਸ਼ਨ ਸਿੰਘ ਬੇਦੀ ਨੇ ਇੰਗਲੈਂਡ ਖ਼ਿਲਾਫ਼ 22 ਟੈਸਟ ਮੈਚਾਂ 'ਚ 29.87 ਦੀ ਔਸਤ ਨਾਲ 85 ਵਿਕਟਾਂ ਲਈਆਂ ਹਨ। ਬਿਸ਼ਨ ਸਿੰਘ ਬੇਦੀ ਨੇ ਭਾਰਤ ਲਈ 67 ਟੈਸਟ ਮੈਚਾਂ ਵਿੱਚ 266 ਵਿਕਟਾਂ ਲਈਆਂ ਹਨ। ਟੈਸਟ ਕ੍ਰਿਕਟ ਵਿੱਚ ਬਿਸ਼ਨ ਸਿੰਘ ਬੇਦੀ ਨੇ 14 ਵਾਰ ਪੰਜ ਵਿਕਟਾਂ ਅਤੇ ਇੱਕ ਮੈਚ ਵਿੱਚ ਇੱਕ ਵਾਰ 10 ਵਿਕਟਾਂ ਲਈਆਂ ਹਨ।