Punjab Kings Team: ਪਹਿਲੇ ਦਿਨ ਦੀ ਨਿਲਾਮੀ ਤੋਂ ਬਾਅਦ ਇੰਝ ਦਿਖਾਈ ਦੇ ਰਹੀ ਪੰਜਾਬ ਦੀ ਟੀਮ, ਦੇਖੋ ਪੂਰੀ ਲਿਸਟ
Punjab Kings Team: ਪੰਜਾਬ ਕਿੰਗਜ਼ ਨੇ ਆਈਪੀਐਲ 2025 ਮੈਗਾ ਨਿਲਾਮੀ ਦੇ ਪਹਿਲੇ ਦਿਨ ਆਪਣੀ ਟੀਮ ਵਿੱਚ ਕੁੱਲ 10 ਖਿਡਾਰੀਆਂ ਨੂੰ ਸ਼ਾਮਲ ਕੀਤਾ, ਜਿਸ ਵਿੱਚ ਸ਼੍ਰੇਅਸ ਅਈਅਰ, ਅਰਸ਼ਦੀਪ ਸਿੰਘ, ਯੁਜਵੇਂਦਰ ਚਾਹਲ, ਮਾਰਕਸ ਸਟੋਇਨਿਸ ਅਤੇ ਗਲੇਨ ਮੈਕਸਵੈੱਲ ਵਰਗੇ ਮਜ਼ਬੂਤ ਖਿਡਾਰੀ ਸ਼ਾਮਲ ਹਨ।
Punjab Kings Team Players List: ਪਿਛਲੇ 17 ਸਾਲਾਂ ਤੋਂ ਪਹਿਲੇ ਆਈਪੀਐਲ ਖਿਤਾਬ ਦਾ ਉਡੀਕ ਕਰ ਰਹੀ ਪੰਜਾਬ ਕਿੰਗਜ਼ ਦੀ ਟੀਮ ਦਾ ਆਈਪੀਐਲ 2025 ਦੇ ਲਈ ਸਾਊਦੀ ਅਰਬ ਦੇ ਜੇਦਾਹ ਵਿੱਚ ਹੋਈ ਦੋ ਦਿਨਾਂ ਮੈਗਾ ਨਿਲਾਮੀ ਤੋਂ ਬਾਅਦ ਇੱਕ ਨਵਾਂ ਰੂਪ ਵਿੱਚ ਨਜ਼ਰ ਆਉਣ ਲੱਗ ਗਈ ਹੈ। ਪੰਜਾਬ ਕਿੰਗਜ਼ ਨੇ ਆਪਣੇ ਨਵੇਂ ਮੁੱਖ ਕੋਚ ਰਿਕੀ ਪੋਂਟਿੰਗ ਦੀ ਅਗਵਾਈ ਹੇਠ ਨਵੀਂ ਟੀਮ ਬਣਾਈ ਹੈ। ਪੰਜਾਬ ਨੇ ਨਿਲਾਮੀ ਤੋਂ ਪਹਿਲਾਂ ਸਿਰਫ਼ ਦੋ ਖਿਡਾਰੀਆਂ ਪ੍ਰਭਸਿਮਰਨ ਸਿੰਘ ਅਤੇ ਸ਼ਸ਼ਾਂਕ ਸਿੰਘ ਨੂੰ ਹੀ ਰਿਟੇਨ ਕੀਤਾ ਸੀ। ਪੰਜਾਬ ਦੀ ਟੀਮ 110 ਕਰੋੜ ਰੁਪਏ ਦੇ ਸਭ ਤੋਂ ਵੱਡੇ ਪਰਸ ਨਾਲ ਨਿਲਾਮੀ ਵਿੱਚ ਸ਼ਾਮਲ ਹੋਈ।
ਪੰਜਾਬ ਕਿੰਗਜ਼ ਨੇ ਆਈਪੀਐਲ 2025 ਮੈਗਾ ਨਿਲਾਮੀ ਦੇ ਪਹਿਲੇ ਦਿਨ ਆਪਣੀ ਟੀਮ ਵਿੱਚ ਕੁੱਲ 10 ਖਿਡਾਰੀਆਂ ਨੂੰ ਸ਼ਾਮਲ ਕੀਤਾ, ਜਿਸ ਵਿੱਚ ਸ਼੍ਰੇਅਸ ਅਈਅਰ, ਅਰਸ਼ਦੀਪ ਸਿੰਘ, ਯੁਜਵੇਂਦਰ ਚਾਹਲ, ਮਾਰਕਸ ਸਟੋਇਨਿਸ ਅਤੇ ਗਲੇਨ ਮੈਕਸਵੈੱਲ ਵਰਗੇ ਮਜ਼ਬੂਤ ਖਿਡਾਰੀ ਸ਼ਾਮਲ ਹਨ। ਅਰਸ਼ਦੀਪ ਲਈ ਟੀਮ ਨੇ ਆਰ.ਟੀ.ਐਮ. ਕਾਰਡ ਦੀ ਵਰਤੋਂ ਕੀਤੀ। ਇਸ ਤਰ੍ਹਾਂ ਨਿਲਾਮੀ ਦੇ ਪਹਿਲੇ ਦਿਨ ਤੋਂ ਬਾਅਦ ਗੁਜਰਾਤ ਤੋਂ ਪੰਜਾਬ ਦੀ ਟੀਮ ਵਿੱਚ ਕੁੱਲ ਖਿਡਾਰੀਆਂ ਦੀ ਗਿਣਤੀ 12 ਹੋ ਗਈ ਹੈ, ਜਿਨ੍ਹਾਂ ਵਿੱਚੋਂ 2 ਨੂੰ ਨਿਲਾਮੀ ਤੋਂ ਪਹਿਲਾਂ ਟੀਮ ਨੇ ਬਰਕਰਾਰ ਰੱਖਿਆ ਸੀ। ਪੰਜਾਬ ਨੇ ਹੁਣ 6 ਵਿਦੇਸ਼ੀਆਂ ਸਮੇਤ ਕੁੱਲ 13 ਖਿਡਾਰੀ ਖਰੀਦਣੇ ਹਨ, ਇਸ ਦੇ ਲਈ ਦੂਜੇ ਦਿਨ ਦੇ ਪਰਸ ਵਿੱਚ 22.50 ਕਰੋੜ ਰੁਪਏ ਬਚੇ ਹਨ।
ਪੰਜਾਬ ਕਿੰਗਜ਼ ਦੀ ਟੀਮ
ਨੰਬਰ | ਖਿਡਾਰੀ | ਰਾਸ਼ੀ | ਭੂਮਿਕਾ |
1. | ਪ੍ਰਭਸਿਮਰਨ ਸਿੰਘ (ਰਿਟੇਨ) | 04.00 ਕਰੋੜ | ਵਿਕਟਕੀਪਰ/ਬੱਲੇਬਾਜ਼ |
2. | ਸ਼ਸ਼ਾਂਕ ਸਿੰਘ | 05.50 ਕਰੋੜ | ਬੱਲੇਬਾਜ਼ |
3. | ਸ਼੍ਰੇਅਸ ਅਈਅਰ | 26.75 ਕਰੋੜ | ਬੱਲੇਬਾਜ਼ |
4. | ਯੁਜਵੇਂਦਰ ਚਾਹਲ | 18.00 ਕਰੋੜ | ਸਪਿਨਰ |
5. | ਅਰਸ਼ਦੀਪ ਸਿੰਘ | 18.00 ਕਰੋੜ | ਤੇਜ਼ ਗੇਂਦਬਾਜ਼ |
6. | ਮਾਰਕਸ ਸਟੋਇਨਿਸ | 11.00 ਕਰੋੜ | ਆਲਰਾਊਂਡਰ |
7. | ਗਲੇਨ ਮੈਕਸਵੈੱਲ | 04.20 ਕਰੋੜ | ਆਲਰਾਊਂਡਰ |
8. | ਨੇਹਲ ਵਢੇਰਾ | 04.20 ਕਰੋੜ | ਆਲਰਾਊਂਡਰ |
9. | ਹਰਪ੍ਰੀਤ ਬਰਾੜ | 01.50 ਕਰੋੜ | ਆਲਰਾਊਂਡਰ |
10. | ਵਿਸ਼ਨੂੰ ਵਿਨੋਦ | 95 ਲੱਖ | ਵਿਕਟ ਕੀਪਰ |
11. | ਵਿਜੇ ਕੁਮਾਰ ਵਿਅਸ਼ਕ | 01.80 ਕਰੋੜ | ਤੇਜ਼ ਗੇਂਦਬਾਜ਼ |
12. | ਯਸ਼ ਠਾਕੁਰ | 01.60 ਕਰੋੜ | ਤੇਜ਼ ਗੇਂਦਬਾਜ਼ |
13. | |||
14. | |||
15. | |||
16. | |||
17. | |||
18. | |||
19. | |||
20. | |||
21. | |||
22. | |||
23. | |||
24. | |||
25. |
ਆਈਪੀਐਲ 2025 ਨਿਲਾਮੀ ਲਈ, ਗਵਰਨਿੰਗ ਕੌਂਸਲ ਨੇ ਟੀਮਾਂ ਨੂੰ 120 ਕਰੋੜ ਰੁਪਏ ਵਿੱਚ 17 ਘਰੇਲੂ ਅਤੇ ਵੱਧ ਤੋਂ ਵੱਧ 8 ਵਿਦੇਸ਼ੀ ਸਮੇਤ ਕੁੱਲ 25 ਖਿਡਾਰੀਆਂ ਦੀ ਟੀਮ ਬਣਾਉਣ ਦੀ ਇਜਾਜ਼ਤ ਦਿੱਤੀ ਸੀ। ਅਜਿਹੇ 'ਚ ਦੋ ਖਿਡਾਰੀਆਂ (ਦੋ ਅਨਕੈਪਡ) ਨੂੰ ਰਿਟੇਨ ਕਰਨ ਤੋਂ ਬਾਅਦ ਪੰਜਾਬ ਕਿੰਗਜ਼ ਕੋਲ ਨਿਲਾਮੀ 'ਚ 110.5 ਕਰੋੜ ਰੁਪਏ ਦੀ ਵੱਡੀ ਰਕਮ ਬਚੀ ਸੀ, ਜਿਸ ਕਾਰਨ ਉਸ ਨੂੰ ਟੀਮ 'ਚ 8 ਵਿਦੇਸ਼ੀ ਅਤੇ 15 ਘਰੇਲੂ ਖਿਡਾਰੀਆਂ ਨੂੰ ਸ਼ਾਮਲ ਕਰਨਾ ਪਿਆ ਸੀ। ਪੰਜਾਬ ਕੋਲ ਚਾਰ ਆਰਟੀਐਮ ਕਾਰਡ ਵੀ ਸਨ ਜਿਨ੍ਹਾਂ ਦੀ ਨਿਲਾਮੀ ਦੌਰਾਨ ਉਨ੍ਹਾਂ ਨੇ ਵਧੀਆ ਵਰਤੋਂ ਕੀਤੀ।
ਪੰਜਾਬ ਕਿੰਗਜ਼ ਦੀ ਪੂਰੀ ਟੀਮ
ਪ੍ਰਭਸਿਮਰਨ ਸਿੰਘ, ਸ਼ਸ਼ਾਂਕ ਸਿੰਘ, ਸ਼੍ਰੇਅਸ ਅਈਅਰ, ਯੁਜ਼ਵੇਂਦਰ ਚਾਹਲ, ਅਰਸ਼ਦੀਪ ਸਿੰਘ, ਮਾਰਕਸ ਸਟੋਇਨਿਸ, ਗਲੇਨ ਮੈਕਸਵੈੱਲ, ਨੇਹਲ ਵਢੇਰਾ, ਹਰਪ੍ਰੀਤ ਬਰਾੜ, ਵਿਸ਼ਨੂੰ ਵਿਨੋਦ, ਵਿਜੇ ਕੁਮਾਰ ਵਿਅਸ਼ਕ, ਯਸ਼ ਠਾਕੁਰ।