Hockey India League Player Auction: ਸੱਤ ਸਾਲ ਬਾਅਦ ਵਾਪਸੀ ਕਰ ਰਹੀ ਹਾਕੀ ਇੰਡੀਆ ਲੀਗ ਲਈ ਭਾਰਤੀ ਕਪਤਾਨ ਹਰਮਨਪ੍ਰੀਤ ਸਿੰਘ 'ਤੇ ਸਭ ਤੋਂ ਵੱਧ 78 ਲੱਖ ਰੁਪਏ ਦੀ ਬੋਲੀ ਲਗਾਈ। ਉਮੀਦ ਮੁਤਾਬਕ ਸਟਾਰ ਡਰੈਗ ਫਲਿੱਕਰ ਹਰਮਨਪ੍ਰੀਤ ਸਿੰਘ ਜੋ ਕਿ ਸਰਪੰਚ ਸਾਹਬ ਦੇ ਨਾਂ ਨਾਲ ਮਸ਼ਹੂਰ ਹਨ ਅਤੇ ਭਾਰਤੀ ਟੀਮ ਵਿੱਚ ਸ਼ਾਮਿਲ ਖਿਡਾਰੀਆਂ ਨੂੰ ਲੈਣ ਲਈ ਟੀਮਾਂ ਵਿੱਚ ਭਾਰੀ ਮੁਕਾਬਲਾ ਸੀ। ਉਨ੍ਹਾਂ ਤੋਂ ਇਲਾਵਾ ਅਭਿਸ਼ੇਕ ਸ਼ਰਮਾ ਦੂਜੇ ਸਭ ਤੋਂ ਮਹਿੰਗੇ ਖਿਡਾਰੀ ਸਨ ਜਿਨ੍ਹਾਂ ਨੂੰ ਸ਼ਰਾਚੀ ਰਾਰ ਬੰਗਾਲ ਟਾਈਗਰਸ ਨੇ 72 ਲੱਖ ਰੁਪਏ 'ਚ ਖਰੀਦਿਆ।


COMMERCIAL BREAK
SCROLL TO CONTINUE READING

ਹਾਕੀ ਇੰਡੀਆ ਲੀਗ ਖਿਡਾਰੀਆਂ ਦੀ ਨਿਲਾਮੀ 2024/25 ਰੋਮਾਂਚਕ ਢੰਗ ਨਾਲ ਸ਼ੁਰੂ ਹੋਈ, ਜਿਸ ਵਿੱਚ ਸਾਰੀਆਂ ਅੱਠ ਫਰੈਂਚਾਈਜ਼ੀਆਂ ਨੇ ਭਾਰਤੀ ਪੁਰਸ਼ ਹਾਕੀ ਟੀਮ ਦੇ ਖਿਡਾਰੀਆਂ ਨੂੰ ਹਾਸਿਲ ਕਰਨ ਲਈ ਭਾਰੀ ਖਰਚ ਕੀਤਾ।(13 ਅਕਤੂਬਰ) ਨੂੰ ਹਾਕੀ ਇੰਡੀਆ ਲੀਗ (ਐਚਆਈਐਲ) ਨਿਲਾਮੀ ਦੇ ਪਹਿਲੇ ਦਿਨ, ਭਾਰਤੀ ਪੁਰਸ਼ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਸਭ ਤੋਂ ਮਹਿੰਗਾ ਖਿਡਾਰੀ ਬਣ ਗਿਆ ਜਦੋਂ ਕਿ ਸੁਰਮਾ ਹਾਕੀ ਕਲੱਬ ਨੇ ਸਟਾਰ ਡਰੈਗ ਫਲਿੱਕਰ ਨੂੰ 78 ਲੱਖ ਰੁਪਏ ਵਿੱਚ ਖਰੀਦਿਆ।


ਇਹ ਵੀ ਪੜ੍ਹੋ:  Kulhad Pizza couple Video: ਨਿਹੰਗ ਸਿੰਘ ਨਾਲ ਪਏ ਰੌਲੇ ਤੋਂ ਬਾਅਦ ਕੁੱਲ੍ਹੜ ਪੀਜ਼ਾ ਕਪਲ ਨੇ ਵੀਡੀਓ ਜਾਰੀ ਕਰ ਕਹੀ ਵੱਡੀ ਗੱਲ


ਹਰਮਨਪ੍ਰੀਤ ਦੀ ਕਪਤਾਨੀ ਵਿੱਚ ਹੀ ਭਾਰਤ ਨੇ ਓਲੰਪਿਕ 2024 ਵਿੱਚ ਕਾਂਸੀ ਤਮਗਾ ਜਿੱਤਿਆ ਸੀ। ਸਾਰੀਆਂ ਅੱਠ ਫ੍ਰੈਂਚਾਈਜ਼ੀਆਂ ਨੇ ਭਾਰਤੀ ਪੁਰਸ਼ ਹਾਕੀ ਟੀਮ ਦੇ ਪ੍ਰਮੁੱਖ ਖਿਡਾਰੀਆਂ ਦੀਆਂ ਸੇਵਾਵਾਂ ਹਾਸਿਲ ਕਰਨ ਲਈ ਵੱਡੀ ਰਕਮ ਖਰਚ ਕੀਤੀ।


ਪਹਿਲੇ ਦਿਨ ਪਹਿਲੇ ਅੱਧ ਵਿੱਚ ਵਿਕਣ ਵਾਲੇ ਖਿਡਾਰੀਆਂ ਦੀ ਸੂਚੀ ਇਸ ਪ੍ਰਕਾਰ ਹੈ।


1. ਗੁਰਜੰਟ ਸਿੰਘ - ਸੁਰਮਾ ਹਾਕੀ ਕਲੱਬ - 19 ਲੱਖ ਰੁਪਏ


2. ਮਨਦੀਪ ਸਿੰਘ - ਟੀਮ ਗੋਨਾਸਿਕਾ - 25 ਲੱਖ ਰੁਪਏ


3. ਮਨਪ੍ਰੀਤ ਸਿੰਘ - ਟੀਮ ਗੋਨਾਸਿਕਾ - 42 ਲੱਖ ਰੁਪਏ


4. ਸੁਖਜੀਤ ਸਿੰਘ - ਸ਼ਰਾਚੀ ਰਾਡ ਬੰਗਾਲ ਟਾਈਗਰਸ - 42 ਲੱਖ ਰੁਪਏ


5. ਅਮਿਤ ਰੋਹੀਦਾਸ - ਤਾਮਿਲਨਾਡੂ ਡਰੈਗਨ - 48 ਲੱਖ ਰੁਪਏ


6. ਨੀਲਕੰਤ ਸ਼ਰਮਾ - ਹੈਦਰਾਬਾਦ ਸਟਰਮ - 34 ਲੱਖ ਰੁਪਏ


7. ਸੰਜੇ - ਕਲਿੰਗਾ ਲਾਂਸਰਸ - 38 ਲੱਖ ਰੁਪਏ


8. ਲਲਿਤ ਕੁਮਾਰ ਉਪਾਧਿਆਏ - ਯੂਪੀ ਰੁਦਰਸ - 28 ਲੱਖ ਰੁਪਏ


9. ਵਿਵੇਕ ਸਾਗਰ ਪ੍ਰਸਾਦ - ਸੁਰਮਾ ਹਾਕੀ ਕਲੱਬ - 40 ਲੱਖ ਰੁਪਏ


10. ਹਾਰਦਿਕ ਸਿੰਘ - ਯੂਪੀ ਰੁਦਰਸ - 70 ਲੱਖ ਰੁਪਏ