India vs Afghanistan News: ਭਾਰਤ ਤੇ ਅਫ਼ਗਾਨਿਸਤਾਨ ਵਿਚਾਲੇ 11 ਜਨਵਰੀ ਨੂੰ ਟੀ-20 ਮੈਚ, ਜਾਣੋ ਕਿਥੇ ਦੇਖ ਸਕਦੇ ਹੋ ਲਾਈਵ
India vs Afghanistan News: 11 ਜਨਵਰੀ ਨੂੰ ਭਾਰਤ ਤੇ ਅਫ਼ਗਾਨਿਸਤਾਨ ਦੇ ਵਿਚਾਲੇ ਤਿੰਨ ਟੀ-20 ਮੈਚ ਦੀ ਲੜੀ ਦਾ ਪਹਿਲਾਂ ਮੈਚ ਮੋਹਾਲੀ ਵਿੱਚ ਹੋਵੇਗਾ।
India vs Afghanistan News(ਕਮਲਦੀਪ ਸਿੰਘ) : ਭਾਰਤ ਤੇ ਅਫ਼ਗਾਨਿਸਤਾਨ ਦੇ ਵਿਚਾਲੇ ਤਿੰਨ ਟੀ-20 ਮੈਚ ਦੀ ਸੀਰੀਜ਼ ਸ਼ੁਰੂ ਹੋਣ ਜਾ ਰਹੀ ਹੈ, ਜਿਸ ਵਿੱਚ ਸਭ ਤੋਂ ਪਹਿਲਾ ਮੈਚ 11 ਜਨਵਰੀ ਨੂੰ ਮੋਹਾਲੀ ਵਿੱਚ ਖੇਡਿਆ ਜਾਵੇਗਾ। ਇਸ ਮੈਚ ਨੂੰ ਲੈ ਕੇ ਦੋਵੇਂ ਟੀਮਾਂ ਤਿਆਰੀ ਵਿੱਚ ਜੁੱਟ ਗਈ ਹੈ। 11 ਜਨਵਰੀ ਨੂੰ ਹੋਣ ਵਾਲੇ ਇਸ ਮੈਚ ਲਈ ਅਫ਼ਗਾਨਿਸਤਾਨ ਦੀ ਟੀਮ ਪ੍ਰੈਕਟਿਸ ਲਈ ਉੱਤਰੀ ਤਾਂ ਇਸ ਸਰਦੀ ਦੇ ਮੌਸਮ ਵਿੱਚ ਟੀਮ ਪਸੀਨਾ ਵਹਾਉਂਦੀ ਹੋਈ ਦੇਖੀ ਗਈ।
ਜੇ ਟੀਮ ਉਤੇ ਨਜ਼ਰ ਮਾਰੀ ਜਾਵੇ ਤਾਂ ਇੰਡੀਆ ਦੀ ਟੀਮ ਮਜ਼ਬੂਤ ਨਜ਼ਰ ਆ ਰਹੀ ਹੈ ਪਰ ਅਫ਼ਗਾਨਿਸਤਾਨ ਇੰਡੀਆ ਦੀ ਟੀਮ ਨੂੰ ਕੜੀ ਟੱਕਰ ਦੇਣ ਲਈ ਇਹ ਪ੍ਰੈਕਟਿਸ ਲਈ ਕਰ ਰਹੀ ਹੈ। 11, 14 ਅਤੇ 17 ਜਨਵਰੀ ਨੂੰ ਇਹ ਮੈਚ ਖੇਡੇ ਜਾਣਗੇ। ਇਸ ਵਿੱਚ ਸਾਲ ਦੀ ਸ਼ੁਰੂਆਤ ਟੀ-20 ਸੀਰੀਜ਼ ਉਤੇ ਕਬਜ਼ਾ ਕਰਨ ਦੀ ਇੱਛਾ ਦੋਵੇਂ ਟੀਮਾਂ ਦੀ ਰਹੇਗੀ ਤਾਂ ਦੇਖਣਾ ਹੋਵੇਗਾ 11 ਜਨਵਰੀ ਨੂੰ ਕਿਹੜੀ ਟੀਮ ਹੈ, ਜੋ ਸਭ ਪਹਿਲਾਂ ਇਸ ਮੈਚ ਵਿੱਚ ਜਿੱਤ ਦੇ ਨਾਲ ਸੀਰੀਜ਼ ਵਿੱਚ ਆਪਣੀ ਦਾਅਵੇਦਾਰੀ ਪੇਸ਼ ਕਰੇਗੀ।
ਅਫਗਾਨਿਸਤਾਨ ਖਿਲਾਫ਼ ਟੀ-20 ਸੀਰੀਜ਼ ਲਈ ਟੀਮ ਇੰਡੀਆ- ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਯਸ਼ਸਵੀ ਜੈਸਵਾਲ, ਵਿਰਾਟ ਕੋਹਲੀ, ਤਿਲਕ ਵਰਮਾ, ਰਿੰਕੂ ਸਿੰਘ, ਜਿਤੇਸ਼ ਸ਼ਰਮਾ (ਵਿਕਟਕੀਪਰ), ਸੰਜੂ ਸੈਮਸਨ (ਵਿਕਟਕੀਪਰ), ਸ਼ਿਵਮ ਦੁਬੇ, ਵਾਸ਼ਿੰਗਟਨ ਸੁੰਦਰ, ਅਕਸ਼ਰ ਪਟੇਲ, ਰਵੀ ਬਿਸ਼ੋਈ, ਕੁਲਦੀਪ ਯਾਦਵ, ਅਰਸ਼ਦੀਪ ਸਿੰਘ, ਮੁਕੇਸ਼ ਕੁਮਾਰ ਅਤੇ ਅਵੇਸ਼ ਖਾਨ।
ਭਾਰਤ ਖਿਲਾਫ ਟੀ-20 ਸੀਰੀਜ਼ ਲਈ ਅਫਗਾਨਿਸਤਾਨ ਦੀ ਟੀਮ- ਇਬਰਾਹਿਮ ਜ਼ਦਰਾਨ (ਕਪਤਾਨ), ਰਹਿਮਾਨਉੱਲ੍ਹਾ ਗੁਰਬਾਜ਼ (ਵਿਕਟਕੀਪਰ), ਇਕਰਾਮ ਅਲੀਖਿਲ (ਵਿਕਟਕੀਪਰ), ਹਜ਼ਰਤੁੱਲਾ ਜ਼ਜ਼ਈ, ਰਹਿਮਤ ਸ਼ਾਹ, ਨਜੀਬੁੱਲਾ ਜ਼ਦਰਾਨ, ਮੁਹੰਮਦ ਨਬੀ, ਕਰੀਮ ਜਨਤ, ਅਜ਼ਮਤੁੱਲਾ ਉਮਰਜ਼ਈ, ਸ਼ਰਫੂਦੀਨ ਅਸ਼ਰਫ, ਮੁਜੀਬ ਉਰ ਰੇਹ। , ਫਜ਼ਲਹਕ ਫਾਰੂਕੀ, ਫਰੀਦ ਅਹਿਮਦ, ਨਵੀਨ ਉਲ ਹੱਕ, ਨੂਰ ਅਹਿਮਦ, ਮੁਹੰਮਦ ਸਲੀਮ, ਕੈਸ ਅਹਿਮਦ, ਗੁਲਬਦੀਨ ਨਾਇਬ ਤੇ ਰਾਸ਼ਿਦ ਖਾਨ।
ਤੁਸੀਂ ਇਸਨੂੰ ਲਾਈਵ ਕਿੱਥੇ ਦੇਖ ਸਕਦੇ ਹੋ?
ਤੁਸੀਂ ਸਪੋਰਟਸ 18 ਨੈੱਟਵਰਕ 'ਤੇ ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਟੀ-20 ਸੀਰੀਜ਼ ਦੇਖਣ ਦੇ ਯੋਗ ਹੋਵੋਗੇ। ਜਦੋਂ ਕਿ ਮੋਬਾਈਲ 'ਤੇ ਮੈਚ ਦੇਖਣ ਵਾਲੇ ਦਰਸ਼ਕ ਇਸ ਸੀਰੀਜ਼ ਨੂੰ ਜੀਓ ਸਿਨੇਮਾ ਐਪ 'ਤੇ ਲਾਈਵ ਸਟ੍ਰੀਮ ਕਰ ਸਕਣਗੇ। ਇਸ ਤੋਂ ਇਲਾਵਾ, ਤੁਸੀਂ ਜ਼ੀ ਪੰਜਾਬ ਹਰਿਆਣਾ ਹਿਮਾਚਲ ਨਿਊਜ਼ 'ਤੇ ਵੀ ਮੈਚ ਦੀ ਅਪਡੇਟ ਦੇਖ ਸਕੋਗੇ।
ਇਹ ਵੀ ਪੜ੍ਹੋ : Fazilka News: ਪੂਰੇ ਪਿੰਡ 'ਚੋਂ ਪੁੱਟ ਦਿੱਤੇ 33 ਬਿਜਲੀ ਦੇ ਸਮਾਰਟ ਮੀਟਰ, ਸਰਕਾਰ ਖਿਲਾਫ਼ ਕੀਤੀ ਨਾਅਰੇਬਾਜ਼ੀ