Ind vs Eng, World Cup 2023: ਭਾਰਤ ਦੀ ਅੱਜ ਵਿਸ਼ਵ ਕੱਪ ਡਿਫੈਂਡਿੰਗ ਚੈਂਪੀਅਨ ਇੰਗਲੈਂਡ ਨਾਲ ਟੱਕਰ
Ind vs Eng, World Cup 2023: ਆਈਸੀਸੀ ਕ੍ਰਿਕਟ ਵਿਸ਼ਵ ਕੱਪ 2023 ਵਿੱਚ ਹੁਣ ਤੱਕ ਭਾਰਤੀ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ ਹੈ ਤੇ ਉਸ ਨੇ ਲਗਾਤਾਰ ਪੰਜ ਮੈਚ ਜਿੱਤੇ ਹਨ। ਹੁਣ ਭਾਰਤੀ ਟੀਮ ਅੱਜ (29 ਅਕਤੂਬਰ) ਇੰਗਲੈਂਡ ਦਾ ਸਾਹਮਣਾ ਕਰਨ ਜਾ ਰਹੀ ਹੈ।
Ind vs Eng, World Cup 2023: ਆਈਸੀਸੀ ਕ੍ਰਿਕਟ ਵਿਸ਼ਵ ਕੱਪ 2023 ਵਿੱਚ ਹੁਣ ਤੱਕ ਭਾਰਤੀ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ ਹੈ ਅਤੇ ਉਸ ਨੇ ਲਗਾਤਾਰ ਪੰਜ ਮੈਚ ਜਿੱਤੇ ਹਨ। ਹੁਣ ਭਾਰਤੀ ਟੀਮ ਅੱਜ (29 ਅਕਤੂਬਰ) ਇੰਗਲੈਂਡ ਦਾ ਸਾਹਮਣਾ ਕਰਨ ਜਾ ਰਹੀ ਹੈ। ਭਾਰਤ ਤੇ ਇੰਗਲੈਂਡ ਵਿਚਾਲੇ ਇਹ ਮੈਚ ਲਖਨਊ ਦੇ ਭਾਰਤ ਰਤਨ ਸ਼੍ਰੀ ਅਟਲ ਬਿਹਾਰੀ ਵਾਜਪਾਈ ਏਕਾਨਾ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾਵੇਗਾ। ਇਹ ਮਹਾਮੁਕਾਬਲਾ ਭਾਰਤੀ ਸਮੇਂ ਅਨੁਸਾਰ ਦੁਪਹਿਰ 2 ਵਜੇ ਸ਼ੁਰੂ ਹੋਵੇਗਾ।
ਇਸ ਮੈਚ ਲਈ ਸਭ ਦੀਆਂ ਨਜ਼ਰਾਂ ਭਾਰਤ ਦੀ ਪਲੇਇੰਗ-11 'ਤੇ ਹੋਣਗੀਆਂ। ਲਖਨਊ ਦੀ ਪਿੱਚ ਸਪਿਨਰਾਂ ਲਈ ਢੁਕਵੀਂ ਮੰਨੀ ਜਾਂਦੀ ਹੈ। ਅਜਿਹੇ 'ਚ ਤਜਰਬੇਕਾਰ ਰਵੀਚੰਦਰਨ ਅਸ਼ਵਿਨ ਨੂੰ ਭਾਰਤ ਦੇ ਪਲੇਇੰਗ ਇਲੈਵਨ 'ਚ ਸ਼ਾਮਲ ਕੀਤਾ ਜਾ ਸਕਦਾ ਹੈ। ਅਸ਼ਵਿਨ ਦੇ ਖੇਡਣ ਦੀ ਸੂਰਤ ਵਿੱਚ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੂੰ ਬਾਹਰ ਬੈਠਣਾ ਪੈ ਸਕਦਾ ਹੈ।
ਸ਼ਮੀ ਨੇ ਨਿਊਜ਼ੀਲੈਂਡ ਖਿਲਾਫ਼ ਮੈਚ 'ਚ ਪੰਜ ਵਿਕਟਾਂ ਲਈਆਂ ਸਨ, ਜਿਸ ਕਾਰਨ ਪਲੇਇੰਗ-11 'ਚ ਉਸ ਦੀ ਜਗ੍ਹਾ ਪੱਕੀ ਹੁੰਦੀ ਨਜ਼ਰ ਆ ਰਹੀ ਹੈ। ਬੁਮਰਾਹ ਤੇ ਸ਼ੰਮੀ ਇਸ ਮੈਚ ਲਈ ਫਰੰਟਲਾਈਨ ਤੇਜ਼ ਗੇਂਦਬਾਜ਼ ਹੋਣਗੇ। ਜਦਕਿ ਕੁਲਦੀਪ ਯਾਦਵ, ਰਵਿੰਦਰ ਜਡੇਜਾ ਅਤੇ ਆਰ. ਅਸ਼ਵਿਨ ਸਪਿਨ ਦੀ ਜ਼ਿੰਮੇਵਾਰੀ ਸੰਭਾਲ ਸਕਦੇ ਹਨ।
ਭਾਰਤੀ ਬੱਲੇਬਾਜ਼ਾਂ ਨੇ ਟੂਰਨਾਮੈਂਟ 'ਚ ਹੁਣ ਤੱਕ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਟੀਮ ਟੀਚੇ ਦਾ ਪਿੱਛਾ ਕਰਨ 'ਚ ਮਾਹਿਰ ਸਾਬਤ ਹੋਈ ਹੈ। ਕਪਤਾਨ ਰੋਹਿਤ ਸ਼ਰਮਾ ਨੇ ਭਾਰਤ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ ਹੈ, ਜਦਕਿ ਵਿਰਾਟ ਕੋਹਲੀ ਸ਼ਾਨਦਾਰ ਫਾਰਮ 'ਚ ਹੈ। ਕੇਐਲ ਰਾਹੁਲ ਦਾ ਪ੍ਰਦਰਸ਼ਨ ਵੀ ਸ਼ਾਨਦਾਰ ਰਿਹਾ ਹੈ। ਹਾਰਦਿਕ ਪਾਂਡਿਆ ਦੀ ਗੈਰ-ਮੌਜੂਦਗੀ 'ਚ ਸੂਰਿਆਕੁਮਾਰ ਯਾਦਵ ਛੇਵੇਂ ਨੰਬਰ 'ਤੇ ਆ ਸਕਦਾ ਹੈ। ਉਹ ਟੂਰਨਾਮੈਂਟ ਦੇ ਆਪਣੇ ਪਹਿਲੇ ਮੈਚ ਵਿੱਚ ਬਦਕਿਸਮਤੀ ਨਾਲ ਰਨ ਆਊਟ ਹੋਣ ਤੋਂ ਬਾਅਦ ਪ੍ਰਭਾਵਸ਼ਾਲੀ ਪਾਰੀ ਖੇਡਣ ਲਈ ਬੇਤਾਬ ਹੋਣਦੇ।
ਧਰਮਸ਼ਾਲਾ 'ਚ ਨਿਊਜ਼ੀਲੈਂਡ ਖਿਲਾਫ ਸ਼੍ਰੇਅਸ ਅਈਅਰ ਜਿਸ ਤਰ੍ਹਾਂ ਨਾਲ ਆਊਟ ਹੋਏ, ਉਸ ਨਾਲ ਸ਼ਾਰਟ-ਪਿਚ ਗੇਂਦਾਂ 'ਤੇ ਉਨ੍ਹਾਂ ਦੀ ਕਮਜ਼ੋਰੀ ਇਕ ਵਾਰ ਫਿਰ ਚਰਚਾ 'ਚ ਆ ਗਈ ਹੈ। ਉਹ ਬੱਲੇ ਨਾਲ ਆਪਣੇ ਆਲੋਚਕਾਂ ਨੂੰ ਜਵਾਬ ਦੇਣਾ ਚਾਹਣਗੇ। ਡੇਂਗੂ ਕਾਰਨ ਪਹਿਲੇ ਦੋ ਮੈਚਾਂ ਤੋਂ ਬਾਹਰ ਹੋਏ ਸ਼ੁਭਮਨ ਗਿੱਲ ਤੋਂ ਵੀ ਵੱਡੀ ਪਾਰੀ ਦੀ ਉਡੀਕ ਹੈ।
ਕਾਨਪੁਰ ਦੇ ਰਿਸਟ ਸਪਿਨਰ ਕੁਲਦੀਪ ਦਾ ਟੀਚਾ ਇੰਗਲੈਂਡ ਦੇ ਖਿਡਾਰੀਆਂ ਦੇ ਬੱਲੇ ਨੂੰ ਚੁੱਪ ਕਰਵਾਉਣਾ ਹੋਵੇਗਾ। ਇੰਗਲੈਂਡ ਦੇ ਬੱਲੇਬਾਜ਼ ਬਹੁਤ ਹਮਲਾਵਰ ਹਨ ਪਰ ਉਨ੍ਹਾਂ ਨੇ ਇਕ ਯੂਨਿਟ ਦੇ ਤੌਰ 'ਤੇ ਚੰਗਾ ਪ੍ਰਦਰਸ਼ਨ ਨਹੀਂ ਕੀਤਾ ਹੈ। ਜੋਸ ਬਟਲਰ, ਜੌਨੀ ਬੇਅਰਸਟੋ, ਬੇਨ ਸਟੋਕਸ, ਲਿਆਮ ਲਿਵਿੰਗਸਟੋਨ, ਹੈਰੀ ਬਰੂਕ ਸਾਰੇ ਵੱਡੇ ਨਾਂ ਹਨ ਪਰ ਇਨ੍ਹਾਂ ਵਿੱਚੋਂ ਕੋਈ ਵੀ ਫਿਲਹਾਲ ਪ੍ਰਦਰਸ਼ਨ ਨਹੀਂ ਕਰ ਰਿਹਾ ਹੈ। ਇੰਗਲਿਸ਼ ਬੱਲੇਬਾਜ਼ਾਂ ਨੂੰ ਲਖਨਊ ਦੇ ਟਰਨਿੰਗ ਟਰੈਕ 'ਤੇ ਆਪਣਾ ਸਟਾਈਲ ਬਦਲਣਾ ਹੋਵੇਗਾ, ਨਹੀਂ ਤਾਂ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਹ ਵੀ ਪੜ੍ਹੋ : Mohali News: ਹਾਈ ਕੋਰਟ ਵੱਲੋਂ ਜ਼ਮੀਨ ਦੇ ਮਾਲਕਾਨਾ ਹੱਕ 'ਚ ਸੀਬੀਆਈ ਜਾਂਚ ਦੇ ਹੁਕਮ; ਸਿਵਲ ਜੱਜ ਤੇ ਪੁਲਿਸ ਦੀ ਭੂਮਿਕਾ 'ਤੇ ਖੜ੍ਹੇ ਹੋਏ ਸਵਾਲ