Moga Murder Case: ਬਾਘਾਪੁਰਾਣਾ 'ਚ 24 ਸਾਲਾ ਨੌਜਵਾਨ ਦਾ ਤੇਜ ਹਥਿਆਰਾਂ ਨਾਲ ਕਤਲ
Trending Photos
Moga Murder Case/ਨਵਦੀਪ ਸਿੰਘ: ਬਾਘਾਪੁਰਾਣਾ ਵਿੱਚ 24 ਸਾਲਾ ਨੌਜਵਾਨ ਦਾ ਤੇਜ ਹਥਿਆਰਾਂ ਨਾਲ ਕਤਲ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਦੋਸ਼ ਲਾਏ ਹਨ ਅਤੇ ਕਿਹਾ ਕਿ ਛੇ ਮਹੀਨੇ ਪਹਿਲਾਂ ਉਹਨਾਂ ਦੇ ਲੜਕੇ ਨੇ ਲਵ ਮੈਰਿਜ ਕਰਵਾਈ ਸੀ। ਹੁਣ ਲੜਕੀ ਦੇ ਹੀ ਭਰਾਵਾਂ ਵੱਲੋਂ ਕਤਲ ਕੀਤਾ ਗਿਆ।
ਜਾਣਕਾਰੀ ਮੁਤਾਬਕ ਬਾਘਾਪੁਰਾਣਾ ਦੀ ਦਲੀਪ ਬਸਤੀ ਵਿੱਚ ਅਣਪਛਾਤੇ ਲੋਕਾਂ ਵੱਲੋਂ 24 ਸਾਲਾ ਮਨਪ੍ਰੀਤ ਸਿੰਘ ਉਰਫ ਕਾਂਚਾ ਦਾ ਕਿਸੇ ਪੁਰਾਣੀ ਰੰਜਸ਼ ਕਾਰਨ ਤੇਜ ਹਥਿਆਰਾਂ ਨਾਲ ਕਤਲ ਕਰ ਦਿੱਤਾ ! ਜਿਸ ਤੋਂ ਬਾਅਦ ਬਾਘਾਪੁਰਾਣਾ ਪੁਲੀਸ ਨੇ ਘਟਨਾ ਸਥਾਨ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: Stubble Burning Case In Punjab: ਪਰਾਲੀ ਸਾੜਨ ਦੇ ਪੰਜਾਬ 'ਚ ਹੁਣ ਤੱਕ 8,000 ਕੇਸ ਆਏ ਸਾਹਮਣੇ, ਜਾਣੋ ਸ਼ਹਿਰਾਂ ਦਾ ਹਾਲ
ਬੀਤੀ ਦੇਰ ਰਾਤ ਬਾਘਾਪੁਰਾਣਾ ਵਿਖੇ 24 ਸਾਲਾਂ ਨੌਜਵਾਨ ਮਨਪ੍ਰੀਤ ਦੇ ਕਤਲ ਤੋਂ ਬਾਅਦ ਪੁਲਿਸ ਵੱਲੋਂ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ। ਇਸ ਸਬੰਧੀ ਡੀਐਸਪੀ ਬਾਘਾਪੁਰਾਣਾ ਦਲਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਹੋਇਆ ਕਿਹਾ ਕਿ ਮ੍ਰਿਤਕ ਮਨਪ੍ਰੀਤ ਸਿੰਘ ਨੇ ਪੰਜ ਛੇ ਮਹੀਨੇ ਪਹਿਲਾਂ ਦੋਸ਼ੀ ਮਧੂ ਨਾਮਕ ਵਿਅਕਤੀ ਦੀ ਭੈਣ ਨਾਲ ਭੱਜ ਕੇ ਵਿਆਹ ਕਰਵਾ ਲਿਆ ਸੀ ਜਿਸ ਤੋਂ ਬਾਅਦ ਮ੍ਰਿਤਕ ਮਨਪ੍ਰੀਤ ਦਸੂਏ ਦੁਕਾਨ ਕਰਨ ਲੱਗਿਆ।
ਡੀਐਸਪੀ ਨੇ ਦੱਸਿਆ ਕਿ ਮਾਮੂਲੀ ਤਕਰਾਰ ਤੋਂ ਬਾਅਦ ਦੋਸ਼ੀਆਂ ਵੱਲੋਂ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਮਿਲ ਕੇ ਮਨਪ੍ਰੀਤ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ । ਡੀਐਸਪੀ ਦਲਬੀਰ ਸਿੰਘ ਨੇ ਦੱਸਿਆ ਕਿ ਵਾਰਦਾਤ ਦੌਰਾਨ ਵਰਤੀ ਗਈ ਗੱਡੀ ਪੁਲਿਸ ਵੱਲੋਂ ਟਰੇਸ ਕਰ ਲਈ ਗਈ ਹੈ ਤੇ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ।