Womens T20 World Cup Semifinal Scenario: ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ T20 ਵਿਸ਼ਵ ਕੱਪ ਦੇ ਪਹਿਲੇ ਮੈਚ ਵਿੱਚ ਨਿਊਜ਼ੀਲੈਂਡ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਦੁਬਈ 'ਚ ਖੇਡੇ ਗਏ ਇਸ ਮੈਚ 'ਚ ਨਿਊਜ਼ੀਲੈਂਡ ਨੇ 20 ਓਵਰਾਂ 'ਚ 4 ਵਿਕਟਾਂ 'ਤੇ 160 ਦੌੜਾਂ ਬਣਾਈਆਂ। ਜਵਾਬ 'ਚ ਭਾਰਤੀ ਟੀਮ 19 ਓਵਰਾਂ 'ਚ 102 ਦੌੜਾਂ 'ਤੇ ਸਿਮਟ ਗਈ। ਨਿਊਜ਼ੀਲੈਂਡ ਨੇ ਇਹ ਮੈਚ 58 ਦੌੜਾਂ ਨਾਲ ਜਿੱਤ ਲਿਆ। ਇਸ ਹਾਰ ਤੋਂ ਬਾਅਦ ਸੈਮੀਫਾਈਨਲ ਦੀ ਦੌੜ ਕਾਫੀ ਰੋਮਾਂਚਕ ਹੋ ਗਈ ਹੈ। ਇਸ ਦੇ ਨਾਲ ਹੀ ਟੀਮ ਇੰਡੀਆ ਮੁਸੀਬਤ 'ਚ ਫਸੀ ਹੋਈ ਹੈ।


COMMERCIAL BREAK
SCROLL TO CONTINUE READING

ਭਾਰਤ ਗਰੁੱਪ 'ਚ ਸਭ ਤੋਂ ਹੇਠਲੇ ਸਥਾਨ 'ਤੇ


ਨਿਊਜ਼ੀਲੈਂਡ ਤੋਂ ਮਿਲੀ ਹਾਰ ਤੋਂ ਬਾਅਦ ਭਾਰਤੀ ਟੀਮ ਗਰੁੱਪ ਏ 'ਚ ਸਭ ਤੋਂ ਹੇਠਲੇ ਸਥਾਨ 'ਤੇ ਹੈ। ਨਿਊਜ਼ੀਲੈਂਡ ਗਰੁੱਪ 'ਚ ਪਹਿਲੇ ਸਥਾਨ 'ਤੇ ਹੈ। ਇਸ ਤੋਂ ਬਾਅਦ ਪਾਕਿਸਤਾਨ ਦੀ ਟੀਮ ਦੂਜੇ ਸਥਾਨ 'ਤੇ ਹੈ। ਨਿਊਜ਼ੀਲੈਂਡ ਅਤੇ ਪਾਕਿਸਤਾਨ ਦੇ 2-2 ਅੰਕ ਹਨ। ਸ਼੍ਰੀਲੰਕਾ ਅਤੇ ਭਾਰਤ ਦੀਆਂ ਟੀਮਾਂ ਨੂੰ ਇਕ-ਇਕ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਲੰਕਾ ਟੀਮ ਦੀ ਨੈੱਟ ਰਨ ਰੇਟ -1.550 ਹੈ। ਇਸ ਤੋਂ ਬਾਅਦ ਭਾਰਤ -2.900 ਦੇ ਨਾਲ ਹੇਠਲੇ ਪੰਜਵੇਂ ਸਥਾਨ 'ਤੇ ਹੈ।


ਇੱਕ ਗਰੁੱਪ ਵਿੱਚੋਂ ਸਿਰਫ਼ 2 ਟੀਮਾਂ ਹੀ ਅੱਗੇ ਵਧ ਸਕਦੀਆਂ


ਟੀ-20 ਵਿਸ਼ਵ ਕੱਪ ਦੇ ਹਰੇਕ ਗਰੁੱਪ ਵਿੱਚੋਂ ਸਿਰਫ਼ 2 ਟੀਮਾਂ ਹੀ ਅੱਗੇ ਵਧ ਸਕਦੀਆਂ ਹਨ। ਭਾਰਤੀ ਮਹਿਲਾ ਟੀਮ ਕੋਲ ਅਜੇ ਵੀ ਸੈਮੀਫਾਈਨਲ ਲਈ ਕੁਆਲੀਫਾਈ ਕਰਨ ਦਾ ਮੌਕਾ ਹੈ। ਪਰ ਉਨ੍ਹਾਂ ਲਈ ਟੂਰਨਾਮੈਂਟ ਦੇ ਆਖ਼ਰੀ ਚਾਰ ਵਿੱਚ ਥਾਂ ਬਣਾਉਣਾ ਮੁਸ਼ਕਲ ਕੰਮ ਹੋਵੇਗਾ।


ਭਾਰਤ ਸੈਮੀਫਾਈਨਲ ਲਈ ਕਿਵੇਂ ਕੁਆਲੀਫਾਈ ਕਰ ਸਕਦਾ


ਭਾਰਤ ਆਪਣੇ ਗਰੁੱਪ ਪੜਾਅ ਦੇ ਅੰਤ ਵਿੱਚ ਵੱਧ ਤੋਂ ਵੱਧ ਛੇ ਅੰਕਾਂ ਤੱਕ ਪਹੁੰਚ ਸਕਦਾ ਹੈ। ਭਾਰਤੀ ਟੀਮ ਦੇ ਗਰੁੱਪ ਗੇੜ ਵਿੱਚ ਤਿੰਨ ਹੋਰ ਮੈਚ ਹਨ। ਟੀਮ ਨੂੰ ਪਾਕਿਸਤਾਨ (6 ਅਕਤੂਬਰ), ਸ੍ਰੀਲੰਕਾ (9 ਅਕਤੂਬਰ) ਖ਼ਿਲਾਫ਼ ਅਤੇ ਫਿਰ ਫਾਈਨਲ ਮੈਚ ਪਿਛਲੇ ਚੈਂਪੀਅਨ ਆਸਟਰੇਲੀਆ (13 ਅਕਤੂਬਰ) ਖ਼ਿਲਾਫ਼ ਖੇਡਣਾ ਹੈ। ਜੇਕਰ ਟੀਮ ਇੰਡੀਆ ਤਿੰਨੋਂ ਮੈਚ ਜਿੱਤ ਜਾਂਦੀ ਹੈ ਤਾਂ ਸੈਮੀਫਾਈਨਲ 'ਚ ਪਹੁੰਚ ਸਕਦੀ ਹੈ। ਹਾਲਾਂਕਿ ਉਸ ਨੂੰ ਇਹ ਮੈਚ ਵੱਡੇ ਫਰਕ ਨਾਲ ਜਿੱਤਣੇ ਹੋਣਗੇ।


ਭਾਰਤ ਬਾਹਰ ਵੀ ਹੋ ਸਕਦਾ ਹੈ


ਨਿਊਜ਼ੀਲੈਂਡ ਦੀ ਹਾਰ ਤੋਂ ਬਾਅਦ ਭਾਰਤ ਦੀ ਮੌਜੂਦਾ ਨੈੱਟ ਰਨ ਰੇਟ (NRR) -2.900 ਹੈ। ਇਸ ਦਾ ਮਤਲਬ ਹੈ ਕਿ ਟੀਮ ਇੰਡੀਆ ਨੂੰ ਆਪਣੇ ਅਗਲੇ ਮੈਚ ਵੱਡੇ ਫਰਕ ਨਾਲ ਜਿੱਤਣੇ ਹੋਣਗੇ। ਤਿੰਨ ਮੈਚ ਜਿੱਤਣ ਦੇ ਬਾਵਜੂਦ ਭਾਰਤ ਘੱਟ ਨੈੱਟ ਰਨ ਰੇਟ ਕਾਰਨ ਬਾਹਰ ਹੋ ਸਕਦਾ ਹੈ।