ਚੰਡੀਗੜ੍ਹ : ਸਾਬਕਾ ਕ੍ਰਿਕਟ ਖਿਡਾਰੀ ਯੁਵਰਾਜ ਸਿੰਘ ਟੀਮ ਇੰਡੀਆ ਨੂੰ ਕਈ ਮੁਕਾਬਲੇ ਜਿਤਾ ਚੁੱਕੇ ਨੇ,2011 ਵਰਲਡ ਕੱਪ ਵਿੱਚ ਪਲੇਅਰ ਆਫ ਦੀ ਟੂਰਨਾਮੈਂਟ ਰਹੇ,ਪਿਛਲੇ ਸਾਲ ਜੂਨ ਵਿੱਚ ਉਨ੍ਹਾਂ ਨੇ ਕ੍ਰਿਕਟ ਨੂੰ ਅਲਵਿਦਾ ਕਿਹਾ ਸੀ ਇੱਕ ਵਾਰ ਮੁੜ ਤੋਂ ਯੁਵਰਾਜ ਕ੍ਰਿਕਟ ਵਿੱਚ ਵਾਪਸੀ ਕਰਨ ਜਾ ਰਹੇ ਨੇ,ਸਨਿਆਸ ਤੋਂ ਬਾਅਦ ਪੰਜਾਬ ਕ੍ਰਿਕਟ ਬੋਰਡ ਦੇ ਸਕੱਤਰ ਪੁਨੀਤ ਬਾਲੀ ਨੇ ਉਨ੍ਹਾਂ ਨੂੰ ਸੂਬੇ ਦੀ ਟੀਮ ਤੋਂ ਖੇਡਣ ਦੀ ਪੇਸ਼ਕਸ਼ ਕੀਤੀ ਸੀ ਯੁਵਰਾਜ ਸਿੰਘ ਪੰਜਾਬ ਵੱਲੋਂ ਖੇਡਣ ਲਈ ਤਿਆਰ ਵੀ ਹੋ ਗਏ ਸਨ 


COMMERCIAL BREAK
SCROLL TO CONTINUE READING

ਅਗਲੇ ਮਹੀਨੇ ਹੋਣ ਵਾਲੀ ਸਈਯਦ ਮੁਸਤਫਾ ਅਲੀ T-10 ਟੂਰਨਾਮੈਂਟ ਵਿੱਚ ਯੁਵਰਾਜ ਸਿੰਘ ਦਾ ਨਾਂ ਪੰਜਾਬ ਦੇ 30 ਸੰਭਾਵਿਤ ਖਿਡਾਰੀਆਂ ਵਿੱਚ ਸ਼ਾਮਲ ਕੀਤਾ ਗਿਆ ਹੈ


ਯੁਵਰਾਜ ਸਿੰਘ ਨੇ ਭਾਰਤ ਵੱਲੋਂ 304 ਵੰਨਡੇ,40 ਟੈਸਟ,58 T-20 ਮੈਚ ਖੇਡੇ ਨੇ, ਯੁਵਰਾਜ ਸਿੰਘ ਪਿਛਲੇ ਕੁੱਝ ਦਿਨਾਂ ਤੋਂ ਮੁਹਾਲੀ ਦੇ ਸਟੇਡੀਅਮ ਵਿੱਚ ਪ੍ਰੈਕਟਿਸ ਕਰ ਰਹੇ ਨੇ 


BCCI ਕੌਮੀ T-20 Syed Mustafa Ali Trophy ਦਾ ਪ੍ਰਬੰਧ 10 ਜਨਵਰੀ ਤੋਂ ਸ਼ੁਰੂ ਕਰਨ ਜਾ ਰਹੀ ਹੈ,ਟੂਰਨਾਮੈਂਟ ਕਿੱਥੇ ਹੋਵੇਗਾ ਇਸ ਦਾ ਐਲਾਨ ਵੀ ਛੇਤੀ ਕਰ ਦਿੱਤਾ ਜਾਵੇਗਾ ਟੂਰਨਾਮੈਂਟ ਖੇਡਣ ਵਾਲੀ ਟੀਮਾਂ ਨੂੰ ਆਪਣੇ ਬੇਸ ਕੈਂਪ ਤੇ 2 ਜਨਵਰੀ ਤੱਕ ਇਕੱਠਾ ਹੋਣਾ ਹੋਵੇਗਾ