Hindenburg New report News: ਅਮਰੀਕੀ ਰਿਸਰਚ ਫਰਮ ਹਿੰਡਨਬਰਗ ਨੇ ਇਸ ਸਾਲ 24 ਜਨਵਰੀ ਨੂੰ ਅਡਾਨੀ ਗਰੁੱਪ ਖਿਲਾਫ਼ ਖੁਲਾਸੇ ਕੀਤੇ ਸਨ। ਇਸ ਤੋਂ ਬਾਅਦ ਅਡਾਨੀ ਗਰੁੱਪ ਦੇ ਸ਼ੇਅਰਾਂ 'ਚ ਭਾਰੀ ਗਿਰਾਵਟ ਆਈ ਸੀ, ਹੁਣ ਤੱਕ ਅਡਾਨੀ ਗਰੁੱਪ ਹਿੰਡਨਬਰਗ ਦੇ ਖੁਲਾਸੇ ਤੋਂ ਉਭਰ ਨਹੀਂ ਸਕਿਆ ਹੈ। ਅਡਾਨੀ ਗਰੁੱਪ 'ਤੇ ਖੁਲਾਸੇ ਤੋਂ 2 ਮਹੀਨੇ ਬਾਅਦ ਹੀ ਹੁਣ ਹਿੰਡਨਬਰਗ ਨੇ ਇੱਕ ਹੋਰ ਕੰਪਨੀ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਜਿਸ ਦਾ ਸੰਕੇਤ ਹਿੰਡਨਬਰਗ ਨੇ ਵੀਰਵਾਰ ਸਵੇਰੇ ਟਵੀਟ ਕਰਕੇ ਦਿੱਤਾ।


COMMERCIAL BREAK
SCROLL TO CONTINUE READING

ਦਰਅਸਲ ਹੁਣ ਅਮਰੀਕੀ ਸ਼ਾਰਟ ਸੇਲਰ ਫਰਮ ਹਿੰਡਨਬਰਗ ਰਿਸਰਚ ਨੇ ਟੈਕਨਾਲੋਜੀ ਫਰਮ ਬਲਾਕ ਇੰਕ (Block Inc) ਨੂੰ ਨਿਸ਼ਾਨਾ ਬਣਾਇਆ ਹੈ ਅਤੇ ਕਈ ਗੰਭੀਰ ਦੋਸ਼ ਲਗਾਏ ਹਨ। ਹਿੰਡਨਬਰਗ ਦੀ ਰਿਪੋਰਟ ਅਨੁਸਾਰ ਜੈਕ ਡੋਰਸੀ ਦੀ ਅਗਵਾਈ ਵਾਲੀ ਕੰਪਨੀ ਬਲਾਕ ਇੰਕ (Block Inc) ਨੇ ਧੋਖੇ ਨਾਲ ਆਪਣੇ ਗਾਹਕਾਂ ਦੀ ਗਿਣਤੀ ਵਿੱਚ ਇਜ਼ਾਫਾ ਕੀਤਾ ਹੈ। ਇਸ ਦੇ ਨਾਲ ਹੀ ਇਸ ਨੇ ਆਪਣੀ ਗਾਹਕ ਪ੍ਰਾਪਤੀ ਲਾਗਤ ਨੂੰ ਵੀ ਘਟਾ ਦਿੱਤਾ। ਇਸ ਖ਼ਬਰ ਤੋਂ ਬਾਅਦ ਬਲਾਕ ਇੰਕ ਦੇ ਸ਼ੇਅਰਾਂ 'ਚ ਭਾਰੀ ਗਿਰਾਵਟ ਨਜ਼ਰ ਆਈ ਹੈ। ਕੰਪਨੀ ਦੇ ਸ਼ੇਅਰ 20 ਫ਼ੀਸਦੀ ਤੱਕ ਟੁੱਟ ਗਏ। ਹਾਲਾਂਕਿ ਪਿਛਲੇ ਇੱਕ ਸਾਲ 'ਚ ਇਸ ਕੰਪਨੀ ਦੇ ਸ਼ੇਅਰਾਂ 'ਚ 57 ਫੀਸਦੀ ਦੀ ਗਿਰਾਵਟ ਆਈ ਹੈ।


ਇਹ ਵੀ ਪੜ੍ਹੋ : ਜਾਣੋ ਕੀ ਹੈ ਚਾਰ ਸਾਲ ਪੁਰਾਣਾ ਮਾਮਲਾ? ਜਿਸ 'ਚ ਰਾਹੁਲ ਗਾਂਧੀ ਨੂੰ ਠਹਿਰਾਇਆ ਗਿਆ ਦੋਸ਼ੀ
ਹਿੰਡਨਬਰਗ ਦੀ ਵੈੱਬਸਾਈਟ 'ਤੇ ਪ੍ਰਕਾਸ਼ਿਤ ਕੀਤੇ ਗਏ ਖੁਲਾਸੇ ਵਿਚ ਕਿਹਾ ਗਿਆ ਹੈ ਕਿ ਬਲਾਕ ਇੰਕ ਖਿਲਾਫ਼ ਲੰਬੀ ਜਾਂਚ ਚੱਲੀ ਹੈ। ਪਿਛਲੇ ਦੋ ਸਾਲਾਂ ਦੀ ਜਾਂਚ ਨੇ ਇਹ ਸਿੱਟਾ ਕੱਢਿਆ ਹੈ ਕਿ ਕੰਪਨੀ ਨੇ ਯੋਜਨਾਬੱਧ ਢੰਗ ਨਾਲ ਡੇਮੋਗ੍ਰਾਫਿਕਸ ਦਾ ਫਾਇਦਾ ਉਠਾਇਆ ਹੈ ਜੋ ਕਿ ਗਲਤ ਹੈ। ਰਿਪੋਰਟ ਮੁਤਾਬਕ ਬਲਾਕ ਨੇ ਨਿਵੇਸ਼ਕਾਂ ਨੂੰ ਗੁੰਮਰਾਹ ਕੀਤਾ ਅਤੇ ਤੱਥਾਂ ਨਾਲ ਖਿਲਵਾੜ ਕੀਤਾ। ਇਸ ਦੇ ਨਾਲ ਹੀ ਕੰਪਨੀ ਦੇ ਕੈਸ਼ ਐਪ ਪ੍ਰੋਗਰਾਮ 'ਚ ਕਈ ਕਮੀਆਂ ਪਾਈਆਂ ਗਈਆਂ ਹਨ।


ਇਹ ਵੀ ਪੜ੍ਹੋ : Kotkapura firing incident news: ਕੋਟਕਪੂਰਾ ਗੋਲੀ ਕਾਂਡ ਨੂੰ ਲੈ ਕੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਅਦਾਲਤ 'ਚ ਪੇਸ਼