PM Narendra Modi Threat: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੇਰਲ ਯਾਤਰਾ ਤੋਂ ਪਹਿਲਾਂ ਧਮਕੀ ਭਰਿਆ ਪੱਤਰ ਮਿਲਿਆ ਹੈ। ਇਸ ਤੋਂ ਬਾਅਦ ਕੇਰਲ ਪੁਲਿਸ ਨੂੰ ਹਾਈ ਅਲਰਟ ਉਤੇ ਰੱਖਿਆ ਗਿਆ ਹੈ। ਪੱਤਰ ਭੇਜਣ ਵਾਲੇ ਨੇ 24 ਅਪ੍ਰੈਲ ਨੂੰ ਪੀਐਮ ਮੋਦੀ ਦੀ ਕੋਚੀ ਯਾਤਰਾ ਦੌਰਾਨ ਆਤਮਘਾਤੀ ਹਮਲੇ ਦੀ ਧਮਕੀ ਦਿੱਤੀ ਹੈ। ਇਸ ਪੱਤਰ ਵਿੱਚ ਭੇਜਣ ਵਾਲੇ ਦਾ ਨਾਮ ਅਤੇ ਪਤਾ ਸਭ ਕੁਝ ਲਿਖਿਆ ਗਿਆ ਸੀ। ਪੁਲਿਸ ਤੁਰੰਤ ਪੱਤਰ ਵਾਲੇ ਪਤੇ ਉਪਰ ਪੁੱਜ ਗਈ।


COMMERCIAL BREAK
SCROLL TO CONTINUE READING

ਪੁਲਿਸ ਜਦ ਉਸ ਘਰ ਪੁੱਜੀ ਤਾਂ ਉਥੇ ਮੌਜੂਦ ਸ਼ਖਸ ਡਰ ਗਿਆ ਤੇ ਉਸ ਨੇ ਸਾਰੇ ਦੋਸ਼ਾਂ ਨੂੰ ਨਕਾਰ ਦਿੱਤਾ। ਉਸ ਨੇ ਕਿਹਾ ਕਿ ਕਿਸੇ ਨੇ ਉਸ ਨੂੰ ਫਸਾਉਣ ਲਈ ਪੱਤਰ ਉਪਰ ਉਸ ਦਾ ਨਾਮ ਲਿਖਿਆ ਹੈ। ਜਦਕਿ ਉਸ ਨੂੰ ਕੁਝ ਨਹੀਂ ਪਤਾ ਕਿ ਮਸਲਾ ਕੀ ਹੈ? ਹਾਲਾਂਕਿ ਕੇਰਲ ਵਿੱਚ ਹਾਈ ਅਲਰਟ ਹੈ। ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਬੱਸ ਸਟਾਪ, ਰੇਲਵੇ ਸਟੇਸ਼ਨ ਅਤੇ ਹਵਾਈ ਅੱਡੇ ਉਤੇ ਵੀ ਚੈਕਿੰਗ ਵਧਾ ਦਿੱਤੀ ਗਈ ਹੈ।


ਇਸ ਦਰਮਿਆਨ ਸੁਰੱਖਿਆ ਨੂੰ ਲੈ ਕੇ ਐਡੀਸ਼ਨਲ ਡਾਇਰੈਕਟਰ ਜਨਰਲ ਆਫ਼ ਪੁਲਿਸ ਦਾ ਇੱਕ ਪੱਤਰ ਵੀ ਮੀਡੀਆ ਵਿੱਚ ਸਾਹਮਣੇ ਆਇਆ। ਏਡੀਜੀਪੀ ਦੇ ਪੱਤਰ ਵਿੱਚ ਪਾਬੰਦੀਸ਼ੁਦਾ ਪਾਪੂਲਰ ਫਰੰਟ ਆਫ ਇੰਡੀਆ (ਪੀਐਫਆਈ) ਤੋਂ ਖ਼ਤਰੇ ਸਮੇਤ ਕਈ ਹੋਰ ਗੰਭੀਰ ਖ਼ਤਰਿਆਂ ਉਤੇ ਵੀ ਚਾਨਣਾ ਪਾਇਆ ਗਿਆ ਹੈ। ਵਿਦੇਸ਼ ਰਾਜ ਮੰਤਰੀ ਮੁਰਲੀਧਰਨ ਨੇ ਪੱਤਰ ਦੇ ਲੀਕ ਹੋਣ ਉਤੇ ਰਾਜ ਦੀ ਪੁਲਿਸ ਦੀ ਗਲਤੀ ਦੱਸਿਆ ਹੈ। ਭਾਜਪਾ ਸਟੇਟ ਚੀਫ ਕੇ, ਸੁਰੇਂਦਰਨ ਨੇ ਕਿਹਾ ਕਿ ਪੀਐਮ ਮੋਦੀ ਦੇ ਜੋ ਪ੍ਰੋਗਰਾਮ ਹਨ ਉਹ ਤੈਅ ਸਮੇਂ ਉਤੇ ਹੀ ਹੋਣਗੇ। ਮੋਦੀ 24 ਅਪ੍ਰੈਲ ਨੂੰ ਕੋਚੀ ਪੁੱਜਣ ਅਤੇ ਤਿਰੁਵੰਤਪੁਰਮ ਵਿੱਚ ਰਾਜ ਨੂੰ ਪਹਿਲੀ ਵੰਦੇ ਭਾਰਤ ਐਕਸਪ੍ਰੈਸ ਦਾ ਤੋਹਫਾ ਦੇਣਗੇ।


ਇਹ ਵੀ ਪੜ੍ਹੋ : Poonch Terrorist Attack: ਨਮ ਅੱਖਾਂ ਨਾਲ ਸ਼ਹੀਦ ਜਵਾਨਾਂ ਨੂੰ ਦਿੱਤੀ ਗਈ ਅੰਤਿਮ ਵਿਦਾਈ, ਸਰਹੱਦ ਦੇ ਰਖਵਾਲੇ ਅਮਰ ਰਹਿਣ


ਪੀਐਮ ਮੋਦੀ 24 ਨੂੰ ਕੇਰਲ ਪਹੁੰਚਣਗੇ। ਇੱਥੇ ਉਹ ਰੋਡ ਸ਼ੋਅ ਕਰਨਗੇ ਅਤੇ ਜਨ ਸਭਾ ਨੂੰ ਵੀ ਸੰਬੋਧਨ ਕਰਨਗੇ। ਕੇਰਲ ਭਾਜਪਾ ਨੂੰ ਪੀਐਮ ਦੇ ਇਸ ਦੌਰੇ ਤੋਂ ਬਹੁਤ ਉਮੀਦਾਂ ਹਨ। ਪਾਰਟੀ ਦੱਖਣੀ ਭਾਰਤ ਵਿੱਚ ਆਪਣੇ ਕਾਡਰ ਨੂੰ ਵਧਾ ਰਹੀ ਹੈ। ਪੀਐਮ ਮੋਦੀ ਦੇ ਰੋਡ ਸ਼ੋਅ ਦੌਰਾਨ ਵੱਡੀ ਗਿਣਤੀ ਵਿੱਚ ਲੋਕ ਪਹੁੰਚਣਗੇ। ਇਸ ਦੇ ਮੱਦੇਨਜ਼ਰ ਹੁਣ ਇਹ ਧਮਕੀ ਭਰਿਆ ਪੱਤਰ ਮਿਲਣਾ ਚਿੰਤਾ ਦਾ ਵਿਸ਼ਾ ਹੈ। ਹਾਲਾਂਕਿ ਇਹ ਚਿੱਠੀ ਫਰਜ਼ੀ ਵੀ ਹੋ ਸਕਦੀ ਹੈ ਪਰ ਇਸ ਨੂੰ ਹਲਕੇ ਵਿੱਚ ਨਹੀਂ ਲਿਆ ਜਾ ਸਕਦਾ। ਸਾਰੀਆਂ ਏਜੰਸੀਆਂ ਅਲਰਟ ਮੋਡ 'ਤੇ ਹਨ।


ਇਹ ਵੀ ਪੜ੍ਹੋ : Punjab Coronavirus Update: ਪੰਜਾਬ 'ਚ 411 ਨਵੇਂ ਕੇਸ ਆਏ ਸਾਹਮਣੇ ਤੇ ਜਲੰਧਰ ਵਿੱਚ ਇੱਕ ਦੀ ਮੌਤ