Chandigarh News: ਚੰਡੀਗੜ੍ਹ ਇੱਕ ਬਿਊਟੀਫੁੱਲ ਸਿਟੀ ਹੈ ਅਤੇ ਇੱਥੇ ਬਹੁਤ ਸਾਰੀਆਂ ਚੀਜ ਅਜਿਹੀਆਂ ਹਨ ਜੋ ਅੱਜ ਦੇ ਸਮੇਂ ਵਿੱਚ ਜਿਓ ਦੀਆਂ ਤਿਓ ਹੀ ਹੈ। ਹਾਲ ਹੀ ਵਿੱਚ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਚੰਡੀਗੜ੍ਹ ਸ਼ਹਿਰ ਦੇ ਵਿਰਾਸਤੀ ਫਰਨੀਚਰ ਦੀ ਇੱਕ ਹਫ਼ਤੇ ਵਿੱਚ ਦੂਜੀ ਵਾਰ ਵਿਦੇਸ਼ਾਂ ਵਿੱਚ ਨਿਲਾਮੀ ਕੀਤੀ ਗਈ ਹੈ। ਇਸ ਦੇ ਨਾਲ ਹੀ ਇਸ ਵਾਰ ਤਾਂ ਚੰਡੀਗੜ੍ਹ ਦਾ ਵਿਰਾਸਤੀ ਫਰਨੀਚਰ ਅਮਰੀਕਾ 'ਚ ਵਿਕਣ ਦੀ ਖ਼ਬਰ ਹੈ ਅਤੇ 25.57 ਲੱਖ ਰੁਪਏ ਦੀ ਬੋਲੀ ਲਗਾਈ ਗਈ ਹੈ। ਅਜਿਹੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ।


COMMERCIAL BREAK
SCROLL TO CONTINUE READING

24 ਫਰਵਰੀ ਨੂੰ ਅਮਰੀਕਾ 'ਚ ਲੱਗੀ ਬੋਲੀ 
24 ਫਰਵਰੀ ਨੂੰ ਫਰਾਂਸ ਦੇ ਐਂਟੀਬਜ਼ ਵਿੱਚ ਹੋਈ ਨਿਲਾਮੀ ਤੋਂ ਬਾਅਦ ਚੰਡੀਗੜ੍ਹ ਦੇ ਵਿਰਾਸਤੀ ਫਰਨੀਚਰ ਦੀ 29 ਫਰਵਰੀ ਨੂੰ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਮਨਮਾਨੇ ਢੰਗ ਨਾਲ ਨਿਲਾਮੀ ਕੀਤੀ ਗਈ। ਇਸ ਵਿੱਚ ਚੰਡੀਗੜ੍ਹ ਦੀਆਂ ਪੰਜ ਵਿਰਾਸਤੀ ਵਸਤਾਂ 25.57 ਲੱਖ ਰੁਪਏ ਵਿੱਚ ਵਿਕੀਆਂ। ਪੰਜਾਬ ਇੰਜਨੀਅਰਿੰਗ ਕਾਲਜ (ਪੀਈਸੀ) ਦੀ ਚੇਅਰ ਲਈ ਸਭ ਤੋਂ ਵੱਧ 8.35 ਲੱਖ ਰੁਪਏ ਦੀ ਬੋਲੀ ਲੱਗੀ ਹੈ। 


ਇਹ ਵੀ ਪੜ੍ਹੋ: Chandigarh News: ਪ੍ਰਸ਼ਾਸਕ ਦੇ ਮਾਈਕ ਦੀ ਆਵਾਜ਼ ਬੰਦ ਹੋਣ ਪਿੱਛੋਂ ਵੱਡਾ ਐਕਸ਼ਨ; ਚੰਡੀਗੜ੍ਹ ਨਿਗਮ ਦਾ ਐਕਸੀਅਨ ਮੁਅੱਤਲ

ਇਹ ਵਿਰਾਸਤੀ ਕੁਰਸੀਆਂ ਚੰਡੀਗੜ੍ਹ ਲਈ ਪੀਅਰੇ ਜੇਨੇਰੇਟ ਅਤੇ ਲੇ ਕੋਰਬੁਜ਼ੀਅਰ ਦੁਆਰਾ ਡਿਜ਼ਾਈਨ ਕੀਤੀਆਂ ਪੰਜ ਵਿਰਾਸਤੀ ਵਸਤਾਂ ਵਿੱਚੋਂ ਸਨ। ਚੰਡੀਗੜ੍ਹ ਤੋਂ ਪੀਅਰੇ ਜੇਨੇਰੇਟ ਦੁਆਰਾ ਡਿਜ਼ਾਈਨ ਕੀਤੀ ਗਈ ਡੈਸਕ ਅਤੇ ਕੁਰਸੀ ਦੀ ਕੀਮਤ ਲਗਭਗ 5.21 ਲੱਖ ਰੁਪਏ ($6,300) ਹੈ, ਜਦੋਂ ਕਿ ਇੱਕ ਲਿਖਣ ਵਾਲੀ ਕੁਰਸੀ 2.92 ਲੱਖ ਰੁਪਏ ($3,528) ਦੀ ਹੈ।


 ਵਿਰਾਸਤੀ ਫਰਨੀਚਰ ਨੂੰ ਲੈ ਕੇ ਸ਼ਿਕਾਇਤ ਦਰਜ 
ਚੰਡੀਗੜ੍ਹ ਹੈਰੀਟੇਜ ਆਈਟਮ ਪ੍ਰੋਟੈਕਸ਼ਨ ਸੈੱਲ ਦੇ ਮੈਂਬਰ ਨੇ ਇਸ ਮਾਮਲੇ ਦੀ ਸ਼ਿਕਾਇਤ ਵਿਦੇਸ਼ ਮੰਤਰੀ ਸ. ਜੈਸ਼ੰਕਰ ਨੇ ਕੇਂਦਰੀ ਸੱਭਿਆਚਾਰ ਮੰਤਰੀ ਜੀ ਕਿਸ਼ਨ ਰੈੱਡੀ ਅਤੇ ਕੇਂਦਰੀ ਸੱਭਿਆਚਾਰਕ ਰਾਜ ਮੰਤਰੀ ਮੀਨਾਕਸ਼ੀ ਲੇਖੀ ਨੂੰ ਪੱਤਰ ਭੇਜ ਕੇ ਗੰਭੀਰ ਜਾਂਚ ਦੀ ਮੰਗ ਕੀਤੀ ਹੈ। ਜੱਗਾ ਨੇ ਸ਼ਿਕਾਇਤ ਵਿੱਚ ਕਿਹਾ ਹੈ ਕਿ ਹਰ ਸਾਲ ਕਰੋੜਾਂ ਰੁਪਏ ਦੇ ਵਿਰਾਸਤੀ ਫਰਨੀਚਰ ਦੀ ਵਿਦੇਸ਼ਾਂ ਵਿੱਚ ਨਿਲਾਮੀ ਕੀਤੀ ਜਾਂਦੀ ਹੈ। ਅਜਿਹਾ ਉਦੋਂ ਵੀ ਹੋ ਰਿਹਾ ਹੈ ਜਦੋਂ ਐਮਐਚਏ ਨੇ ਵਿਰਾਸਤੀ ਫਰਨੀਚਰ ਦੀ 'ਨਿਲਾਮੀ' 'ਤੇ ਪਾਬੰਦੀ ਲਗਾ ਦਿੱਤੀ ਹੈ। 


ਇਹ ਵੀ ਪੜ੍ਹੋ: Mahendra Dhoni Video: ਅਨੰਤ ਅੰਬਾਨੀ ਦੀ ਪ੍ਰੀ-ਵੈਡਿੰਗ 'ਚ ਮਹਿੰਦਰ ਸਿੰਘ ਧੋਨੀ ਤੇ ਡਵੇਨ ਬ੍ਰਾਵੋ ਨੇ ਖੇਡਿਆ ਡਾਡੀਆਂ; ਦੇਖੋ ਖੂਬਸੂਰਤ ਵੀਡੀਓ

ਪ੍ਰਬੰਧਾਂ ਵਿੱਚ ਅਣਗਹਿਲੀ ਕਾਰਨ ਪ੍ਰਸ਼ਾਸਨ ਨੂੰ ਵੀ ਮਾਲੀ ਨੁਕਸਾਨ ਹੋ ਰਿਹਾ ਹੈ। ਜੱਗਾ ਨੇ ਦੱਸਿਆ ਕਿ 29 ਫਰਵਰੀ ਨੂੰ ਨਿਲਾਮੀ ਘਰ ਲਾਮਾ ਨੇ ਕੈਲੀਫੋਰਨੀਆ (ਅਮਰੀਕਾ) ਵਿੱਚ ਨਿਲਾਮੀ ਕਰਵਾਈ ਸੀ। ਹੋਰ ਚੀਜ਼ਾਂ ਦੇ ਨਾਲ, ਚੰਡੀਗੜ੍ਹ ਤੋਂ ਕੁਰਸੀਆਂ ਦਾ ਇੱਕ ਜੋੜਾ 10,080 ਅਮਰੀਕੀ ਡਾਲਰ ਵਿੱਚ ਨਿਲਾਮ ਕੀਤਾ ਗਿਆ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਵਿਰਾਸਤੀ ਫਰਨੀਚਰ ਦੀ ਅਜਿਹੀ ਨਿਲਾਮੀ ਨੂੰ ਰੋਕਣ ਦੇ ਨਾਲ-ਨਾਲ ਇਸ ਸਮੁੱਚੇ ਮਾਮਲੇ ਦੀ ਜਾਂਚ ਕੀਤੀ ਜਾਵੇ ਕਿ ਇਹ ਵਿਰਾਸਤੀ ਫਰਨੀਚਰ ਦੇਸ਼ ਤੋਂ ਬਾਹਰ ਕਿਵੇਂ ਪਹੁੰਚ ਰਿਹਾ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਅਜਿਹੀਆਂ ਨਿਲਾਮੀ ਨੂੰ ਰੋਕਣ ਲਈ ਯਤਨ ਕੀਤੇ ਜਾਣੇ ਚਾਹੀਦੇ ਹਨ ਅਤੇ ਫਰਨੀਚਰ ਦੀ ਸਾਂਭ-ਸੰਭਾਲ ਲਈ ਸੰਸਦ ਨੂੰ ਫੈਸਲਾ ਲੈਣਾ ਚਾਹੀਦਾ ਹੈ।