Missing American Paraglider Dead Body: ਆਈਟੀਬੀਪੀ ਦੀ ਟੀਮ ਨੇ ਹੁਣ ਕਬਾਇਲੀ ਜ਼ਿਲ੍ਹੇ ਲਾਹੌਲ ਸਪਿਤੀ ਦੀ ਸਪਿਤੀ ਘਾਟੀ ਵਿੱਚ ਚਾਰ ਦਿਨਾਂ ਤੋਂ ਲਾਪਤਾ ਇੱਕ ਅਮਰੀਕੀ ਨਾਗਰਿਕ ਦੀ ਲਾਸ਼ ਨੂੰ ਲੱਭ ਲਿਆ ਹੈ। ਇਸ ਦੇ ਨਾਲ ਹੀ ਹੁਣ ਅਮਰੀਕੀ ਪੈਰਾਗਲਾਈਡਰ ਦੀ ਲਾਸ਼ ਨੂੰ ਤਾਸ਼ੀਗਾਂਗ ਦੀ ਖਾਈ ਤੋਂ ਬਾਹਰ ਕੱਢ ਕੇ ਸਪਿਤੀ ਘਾਟੀ ਦੇ ਹੈੱਡਕੁਆਰਟਰ ਕਾਜ਼ਾ ਲਿਜਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਆਈਟੀਬੀਪੀ, ਸਥਾਨਕ ਪੁਲਿਸ ਅਤੇ ਐਸਡੀਆਰਐਫ ਦੀਆਂ ਟੀਮਾਂ ਇਸ ਆਪਰੇਸ਼ਨ ਵਿੱਚ ਸਾਂਝੇ ਤੌਰ 'ਤੇ ਕੰਮ ਕਰ ਰਹੀਆਂ ਹਨ।


COMMERCIAL BREAK
SCROLL TO CONTINUE READING

ਸਪਿਤੀ ਘਾਟੀ ਦੇ ਤਾਸ਼ੀਗਾਂਗ 'ਚ ਪਹਾੜੀ ਦੇ ਨਾਲ ਖਾਈ 'ਚੋਂ ਅਮਰੀਕੀ ਪੈਰਾਗਲਾਈਡਰ ਦੀ ਲਾਸ਼ ਨੂੰ ਕੱਢਣ ਦੇ ਯਤਨ ਕੀਤੇ ਜਾ ਰਹੇ ਹਨ। ਜਾਣਕਾਰੀ ਮੁਤਾਬਕ ਅਮਰੀਕੀ ਪੈਰਾਗਲਾਈਡਰ ਟ੍ਰੇਵਰ ਬਾਕਸ ਟਾਹਲਰ (31 ਸਾਲ) 4 ਦਿਨ ਪਹਿਲਾਂ ਸਪਿਤੀ ਘਾਟੀ 'ਚ ਆਪਣੀ ਯਾਤਰਾ ਦੌਰਾਨ ਲਾਪਤਾ ਹੋ ਗਿਆ ਸੀ। ਅਜਿਹੇ 'ਚ ਟ੍ਰੇਵਰ ਨੂੰ ਲੱਭਣ ਲਈ ਟੀਮ ਬਣਾਈ ਗਈ ਅਤੇ ਟੀਮ ਨੇ ਕਾਜ਼ਾ ਦੇ ਵੱਖ-ਵੱਖ ਇਲਾਕਿਆਂ 'ਚ ਸਰਚ ਆਪਰੇਸ਼ਨ ਚਲਾਇਆ। ਪਰ ਉਸ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ।


ਇਹ ਵੀ ਪੜ੍ਹੋ: Punjab Fraud Case: ਬੇਟੀ ਦੇ ਵਿਆਹ 'ਤੇ 6 ਲੱਖ ਦੀ ਸ਼ੋਪਿੰਗ ਬਹਾਨੇ 2000 ਰੁਪਏ ਠੱਗੇ
 


ਪੁਲਿਸ ਟੀਮ ਨੂੰ ਟ੍ਰੇਵਰ ਦੁਆਰਾ ਕਿਰਾਏ 'ਤੇ ਲਿਆ ਮੋਟਰਸਾਈਕਲ ਤਾਸ਼ੀਗਾਂਗ ਪਿੰਡ ਦੇ ਨੇੜੇ ਇੱਕ ਸੁੰਨਸਾਨ ਖੇਤਰ ਵਿੱਚ ਮਿਲਿਆ। ਪਰ ਇਸ ਤੋਂ ਬਾਅਦ ਵੀ ਉਸ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ। ਅਜਿਹੇ 'ਚ ਭਾਰਤੀ ਫੌਜ ਦੀ ਡੋਗਰਾ ਰੈਜੀਮੈਂਟ ਦੀ ਮਦਦ ਨਾਲ ਡਰੋਨ ਕੈਮਰਿਆਂ ਰਾਹੀਂ ਉਸ ਦੀ ਭਾਲ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਤਾਸ਼ੀਗਾਂਗ ਨੇੜੇ ਡੂੰਘੀ ਖਾਈ ਵਿੱਚ ਫਸੇ ਇੱਕ ਪੈਰਾਸ਼ੂਟ ਦੀ ਪਛਾਣ ਹੋ ਗਈ। ਹੁਣ ਅਮਰੀਕੀ ਨਾਗਰਿਕ ਦੀ ਲਾਸ਼ ਨੂੰ ਖੱਡ 'ਚੋਂ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਉਂਕਿ ਪਹਾੜੀ ਬਹੁਤ ਖਤਰਨਾਕ ਹੈ, ਜਿਸ ਕਾਰਨ ਲਾਸ਼ ਨੂੰ ਕੱਢਣਾ ਬਹੁਤ ਮੁਸ਼ਕਲ ਹੈ।


ਐਸਪੀ ਲਾਹੌਲ ਸਪਿਤੀ ਮਯੰਕ ਚੌਧਰੀ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਟੀਮ ਲਾਸ਼ ਨੂੰ ਬਾਹਰ ਕੱਢਣ ਦਾ ਕੰਮ ਕਰੇਗੀ ਅਤੇ ਉਸ ਤੋਂ ਬਾਅਦ ਉਸ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਅਮਰੀਕੀ ਨਾਗਰਿਕ ਦੀ ਲਾਸ਼ ਅਮਰੀਕੀ ਦੂਤਾਵਾਸ ਨੂੰ ਸੌਂਪ ਦਿੱਤੀ ਜਾਵੇਗੀ। ਅਮਰੀਕੀ ਨਾਗਰਿਕ ਦੀ ਮੌਤ ਬਾਰੇ ਸਹੀ ਜਾਣਕਾਰੀ ਪੋਸਟ ਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮਿਲੇਗੀ।


ਇਹ ਵੀ ਪੜ੍ਹੋ:  Kiratpur Sahib Accident: ਕੀਰਤਪੁਰ ਸਾਹਿਬ- ਮਨਾਲੀ ਮੁੱਖ ਮਾਰਗ 'ਤੇ ਵਾਪਰਿਆ ਵੱਡਾ ਹਾਦਸਾ, ਇੱਕ ਟਰੱਕ ਨੇ ਖੜੀਆਂ 5 ਗੱਡੀਆਂ ਨੂੰ ਦਰੜਿਆ