100 ਫੁੱਟ ਡੂੰਘੀ ਖੱਡ `ਚ ਡਿੱਗੀ ਸ਼ਰਧਾਲੂਆਂ ਨਾਲ ਭਰੀ ਟਰੈਕਟਰ-ਟਰਾਲੀ, ਤਿੰਨ ਦੀ ਮੌਤ ਤੇ 34 ਜਣੇ ਜ਼ਖ਼ਮੀ
![100 ਫੁੱਟ ਡੂੰਘੀ ਖੱਡ 'ਚ ਡਿੱਗੀ ਸ਼ਰਧਾਲੂਆਂ ਨਾਲ ਭਰੀ ਟਰੈਕਟਰ-ਟਰਾਲੀ, ਤਿੰਨ ਦੀ ਮੌਤ ਤੇ 34 ਜਣੇ ਜ਼ਖ਼ਮੀ 100 ਫੁੱਟ ਡੂੰਘੀ ਖੱਡ 'ਚ ਡਿੱਗੀ ਸ਼ਰਧਾਲੂਆਂ ਨਾਲ ਭਰੀ ਟਰੈਕਟਰ-ਟਰਾਲੀ, ਤਿੰਨ ਦੀ ਮੌਤ ਤੇ 34 ਜਣੇ ਜ਼ਖ਼ਮੀ](https://hindi.cdn.zeenews.com/hindi/sites/default/files/styles/zm_500x286/public/2023/05/21/1817434-khuralgarh-accident.jpg?itok=OjYabpY5)
Punjab News: ਧਾਰਮਿਕ ਅਸਥਾਨ ਖੁਰਾਲਗੜ੍ਹ ਜਾ ਰਹੀ ਸ਼ਰਧਾਲੂਆਂ ਦੀ ਭਰੀ ਟਰੈਕਟਰ-ਟਰਾਲੀ ਖੱਡ ਵਿੱਚ ਡਿੱਗਣ ਦੀ ਖਬਰ ਸਾਹਮਣੇ ਆ ਰਹੀ ਹੈ। ਇਸ ਹਾਦਸੇ ਵਿੱਚ 3 ਸ਼ਰਧਾਲੂਆਂ ਦੀ ਜਾਨ ਚਲੀ ਗਈ ਹੈ।
Punjab News: ਪੰਜਾਬ ਦੇ ਨਵਾਂਸ਼ਹਿਰ ਦੇ ਪਿੰਡ ਪਰਾਗਪੁਰ ਤੇ ਮੁਬਾਰਿਕਪੁਰ ਦੇ ਸ਼ਰਧਾਲੂਆਂ ਨਾਲ ਭਰੀ ਇੱਕ ਟਰੈਕਟਰ ਟਰਾਲੀ ਪਿੰਡ ਬੱਸੀ ਵਿੱਚ ਬੇਕਾਬੂ ਹੋ ਕੇ 100 ਫੁੱਟ ਡੂੰਘੀ ਖੱਡ ਵਿੱਚ ਜਾ ਡਿੱਗੀ। ਇਸ ਹਾਦਸੇ 'ਚ 3 ਔਰਤਾਂ ਦੀ ਮੌਤ ਹੋ ਗਈ ਅਤੇ 34 ਦੇ ਕਰੀਬ ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਹਿਮਾਚਲ ਪ੍ਰਦੇਸ਼ ਦੇ ਸਯਾਨ ਹਸਪਤਾਲ ਬਠੜੀ ਵਿਖੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਨ੍ਹਾਂ ਨੂੰ ਸਿਵਲ ਹਸਪਤਾਲ ਨਵਾਂਸ਼ਹਿਰ ਰੈਫਰ ਕਰ ਦਿੱਤਾ ਗਿਆ ਹੈ।
ਦੱਸ ਦੇਈਏ ਕਿ ਅਪ੍ਰੈਲ 'ਚ ਹੋਏ ਦੋ ਹਾਦਸਿਆਂ 'ਚ 10 ਲੋਕਾਂ ਦੀ ਮੌਤ ਹੋ ਗਈ ਸੀ ਅਤੇ 31 ਤੋਂ ਜ਼ਿਆਦਾ ਜ਼ਖਮੀ ਹੋ ਗਏ ਸਨ। ਅਮਰ ਉਜਾਲਾ ਦੀ ਰਿਪੋਰਟ ਅਨੁਸਾਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਪਰਾਗਪੁਰ ਮੰਡ ਤੋਂ ਸਵੇਰੇ ਸੰਗਤ ਨੂੰ ਲੈ ਕੇ ਸ੍ਰੀ ਖੁਰਾਲਗੜ੍ਹ ਸਾਹਿਬ ਮੱਥਾ ਟੇਕਣ ਜਾ ਰਹੇ ਸੀ ਤਾਂ ਟਰੈਕਟਰ ਦੀਆਂ ਬ੍ਰੇਕਾਂ ਨਾ ਲੱਗਣ ਕਾਰਨ ਭਿਆਨਕ ਹਾਦਸਾ ਵਾਪਰ ਗਿਆ।
ਇਸ ਹਾਦਸੇ ਵਿਚ ਮਹਿੰਦਰ ਕੌਰ (62) ਪਤਨੀ ਪਿਆਰਾ ਲਾਲ ਵਾਸੀ ਮੁਬਾਰਕਪੁਰ, ਸੁਖਪ੍ਰੀਤ ਕੌਰ (19) ਪੁੱਤਰੀ ਦਵਿੰਦਰ ਸਿੰਘ ਪਿੰਡ ਪਰਾਗਪੁਰ ਅਤੇ ਭੁਪਿੰਦਰ ਕੌਰ (23) ਪੁੱਤਰੀ ਹਰਬੰਸ ਲਾਲ ਪਿੰਡ ਮੁਬਾਰਕਪੁਰ ਦੀ ਮੌਤ ਹੋ ਗਈ ਹੈ। ਜਦਕਿ ਇਸ ਹਾਦਸੇ ਵਿਚ 34 ਤੋਂ ਵੱਧ ਜਣੇ ਜ਼ਖ਼ਮੀ ਹੋ ਗਏ ਹਨ ਜਿਨ੍ਹਾਂ ਨੂੰ ਸਿਵਲ ਹਸਪਤਾਲ ਗੜ੍ਹਸ਼ੰਕਰ, ਸਿਵਲ ਹਸਪਤਾਲ ਨਵਾਂਸ਼ਹਿਰ, ਚੰਡੀਗੜ੍ਹ ਦੇ 32 ਹਸਪਤਾਲ ਸਮੇਤ ਹੋਰਨਾਂ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ : Punjab News: ਸਿੱਖਿਆ ਮੰਤਰੀ ਨੇ ਅਧਿਆਪਕਾਂ ਦੀਆਂ ਬਦਲੀਆਂ ਬਾਰੇ ਦਿੱਤਾ ਵੱਡਾ ਬਿਆਨ; ਜਾਣੋ ਕੀ?
ਟਰੈਕਟਰ-ਟਰਾਲੀ ਵਿਚ 40 ਤੋਂ 45 ਬੰਦੇ ਅਤੇ ਮਹਿਲਾਵਾਂ ਸਵਾਰ ਸਨ। ਉਨ੍ਹਾਂ ਦੱਸਿਆ ਕਿ ਇਸ ਹਾਦਸੇ 'ਚ ਕੁਲਵਿੰਦਰ ਕੁਮਾਰ (35)ਭਾਗੋ (59), ਗੁਰਮੀਤ ਕੌਰ (59), ਸਮੇਤ ਹੋਰ ਗੰਭੀਰ ਜ਼ਖ਼ਮੀਆਂ ਦਾ ਇਲਾਜ ਕਰਵਾਇਆ ਜਾ ਰਿਹਾ ਹੈ। ਸੂਚਨਾ ਮਿਲਦੇ ਹੀ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਤੇ ਪੁਲਿਸ ਚੌਕੀ ਇੰਚਾਰਜ ਲਖਬੀਰ ਸਿੰਘ ਅਤੇ ਹੋਰ ਪੁਲਿਸ ਮੁਲਾਜ਼ਮ ਘਟਨਾ ਸਥਾਨ ਉਪਰ ਪੁੱਜ ਗਏ। ਲੋਕਾਂ ਨੇ ਜ਼ਖਮੀਆਂ ਨੂੰ ਖੱਡ 'ਚੋਂ ਕੱਢ ਕੇ ਨੇੜਲੇ ਹਿਮਾਚਲ ਪ੍ਰਦੇਸ਼ ਦੇ ਸਯਾਨ ਹਸਪਤਾਲ ਬਥਰੀ ਪਹੁੰਚਾਇਆ। ਉਥੇ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : Jalandhar News: 2 ਘੰਟੇ ਤਾਰਾਂ 'ਤੇ ਲਟਕਦਾ ਰਿਹਾ ਲਾਈਨਮੈਨ: ਬਿਜਲੀ ਦਾ ਕਰੰਟ ਲੱਗਣ ਨਾਲ ਹੋਈ ਮੌਤ