Vehicles Banned News: ਹਰਿਆਣਾ `ਚ ਪੁਰਾਣੇ ਪੈਟਰੋਲ-ਡੀਜ਼ਲ ਵਾਹਨਾਂ ਦੀ ਐਂਟਰੀ ਹੋਵੇਗੀ ਬੈਨ! ਇਨ੍ਹਾਂ ਸੂਬਿਆਂ `ਤੇ ਪਵੇਗਾ ਪ੍ਰਭਾਵ
ਪੰਜਾਬ, ਹਿਮਾਚਲ ਤੇ ਹੋਰ ਆਸਪਾਸ ਦੇ ਸੂਬਿਆਂ ਤੋਂ ਦਿੱਲੀ-ਐਨਸੀਆਰ ਜਾਣ ਵਾਲੇ ਡਰਾਈਵਰਾਂ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ।
Vehicles Banned News(ਕਮਲਦੀਪ ਸਿੰਘ): ਪੰਜਾਬ, ਹਿਮਾਚਲ ਤੇ ਹੋਰ ਆਸਪਾਸ ਦੇ ਸੂਬਿਆਂ ਤੋਂ ਦਿੱਲੀ-ਐਨਸੀਆਰ ਜਾਣ ਵਾਲੇ ਡਰਾਈਵਰਾਂ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਵਿੱਚ ਪਾਣੀਪਤ ਪੁਲਿਸ ਹਰਿਆਣਾ, ਉੱਤਰ ਪ੍ਰਦੇਸ਼, ਚੰਡੀਗੜ੍ਹ, ਪੰਜਾਬ ਤੇ ਹਿਮਾਚਲ ਦੇ ਡਰਾਈਵਰਾਂ ਲਈ ਵਿਸ਼ੇਸ਼ ਸਖ਼ਤੀ ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ।
ਉਕਤ ਪੰਜ ਸੂਬਿਆਂ ਦੇ ਵਾਹਨ ਮਾਲਕ ਹੁਣ ਹਰਿਆਣਾ ਦੇ ਪਾਣੀਪਤ ਤੋਂ ਬਾਹਰ ਆਪਣੇ ਵਾਹਨ ਨਹੀਂ ਲਿਜਾ ਸਕਣਗੇ। ਪਾਣੀਪਤ ਜ਼ਿਲ੍ਹੇ 'ਚ ਪੈਟਰੋਲ 'ਤੇ ਚੱਲਣ ਵਾਲੇ 15 ਸਾਲ ਤੋਂ ਪੁਰਾਣੇ ਅਤੇ ਡੀਜ਼ਲ 'ਤੇ ਚੱਲਣ ਵਾਲੇ 10 ਸਾਲ ਤੋਂ ਪੁਰਾਣੇ ਵਾਹਨ ਜ਼ਬਤ ਕੀਤੇ ਜਾਣਗੇ।
ਹਰਿਆਣਾ ਦੇ ਕਿਹੜੇ ਇਲਾਕਿਆਂ ਵਿੱਚ ਲੱਗੀ ਪਾਬੰਦੀ
ਦਿੱਲੀ ਵਿੱਚ ਅਜਿਹੇ ਵਾਹਨਾਂ 'ਤੇ ਪਾਬੰਦੀ ਪਹਿਲਾਂ ਹੀ ਲਗਾਈ ਗਈ ਹੈ ਜਿਸ ਨੂੰ ਹੁਣ ਕਰਨਾਲ ਤੋਂ ਲਾਗੂ ਕੀਤਾ ਜਾਵੇਗਾ। ਹਰਿਆਣਾ ਦੇ 14 ਜ਼ਿਲ੍ਹੇ ਜਿਵੇਂ ਝੱਜਰ, ਪਲਵਲ, ਸੋਨੀਪਤ, ਗੁਰੂਗ੍ਰਾਮ, ਪਾਣੀਪਤ, ਰੋਹਤਕ, ਮੇਵਾਤ, ਰੇਵਾੜੀ, ਭਿਵਾਨੀ, ਮਹਿੰਦਰਗੜ੍ਹ, ਫਰੀਦਾਬਾਦ, ਕਰਨਾਲ, ਚਰਖੀ ਦਾਦਰੀ ਅਤੇ ਜੀਂਦ ਐਨਸੀਆਰ ਵਿੱਚ ਆਉਂਦੇ ਹਨ।
ਇਸ ਕਾਰਨ ਪਾਣੀਪਤ ਪੁਲਿਸ ਵੱਲੋਂ ਸਖ਼ਤ ਫੈਸਲਾ ਲਿਆ ਗਿਆ ਹੈ। ਇਸ ਦੇ ਨਾਲ ਹੀ ਟ੍ਰੈਫਿਕ ਪੁਲਿਸ ਵੱਲੋਂ ਸ਼ਹਿਰ ਦੇ ਪੂਰਬੀ ਅਤੇ ਪੱਛਮੀ ਜ਼ੋਨ ਵਿੱਚ ਪੁਰਾਣੇ ਵਾਹਨਾਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਪਾਣੀਪਤ-ਹਰਿਦੁਆਰ, ਪਾਣੀਪਤ-ਰੋਹਤਕ ਤੇ ਪਾਣੀਪਤ-ਜੀਂਦ ਰਾਜ ਮਾਰਗਾਂ 'ਤੇ ਵੀ ਪੁਲਿਸ ਟੀਮਾਂ ਤਾਇਨਾਤ ਰਹਿਣਗੀਆਂ। ਇਨ੍ਹਾਂ ਵਾਹਨਾਂ ਨੂੰ ਜ਼ਬਤ ਕਰਕੇ ਥਾਣੇ ਲਿਆਂਦਾ ਜਾਵੇਗਾ।
ਕਿਹੜੇ ਸੂਬਿਆਂ ਉਤੇ ਪਵੇਗਾ ਪ੍ਰਭਾਵ
ਇਸ ਫੈਸਲੇ ਨਾਲ ਜਿੱਥੇ ਹੁਣ 10 ਸਾਲ ਪੁਰਾਣਾ ਡੀਜ਼ਲ ਵਹੀਕਲ ਤੇ 15 ਸਾਲ ਪੁਰਾਣਾ ਪੈਟਰੋਲ ਵਹੀਕਲ ਕਰਨਾਲ ਤੋਂ ਅੱਗੇ ਨਹੀਂ ਜਾ ਸਕੇਗਾ ਉਥੇ ਹੀ ਪੰਜਾਬ ਰਾਜਸਥਾਨ ਹਿਮਾਚਲ ਜੰਮੂ-ਕਸ਼ਮੀਰ ਉੱਤਰਾਖੰਡ ਦੇ ਵਹੀਕਲ ਚਾਲਕਾਂ ਨੂੰ ਕਾਫੀ ਦਿੱਕਤ ਪਰੇਸ਼ਾਨੀ ਦਾ ਵੀ ਸਾਹਮਣਾ ਕਰਨਾ ਪਵੇਗਾ। ਜੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ 2014 ਤੱਕ ਡੀਜ਼ਲ ਵਹੀਕਲਾਂ ਦੀ ਗਿਣਤੀ 13, 25841 ਹੈ। ਜਿਸ ਵਿੱਚੋਂ ਗੈਰ ਕਮਰਸ਼ੀਅਲ ਵਹੀਕਲ 974353 ਤੇ ਕਮਰਸ਼ੀਅਲ ਵਹੀਕਲ 351488 ਵਹੀਕਲ ਰਜਿਸਟਰ ਹੋਏ ਨੇ ਇਹ ਵਹੀਕਲ ਹੁਣ ਕਰਨਾਲ ਤੋਂ ਅੱਗੇ ਨਹੀਂ ਜਾ ਸਕਣਗੇ।
ਪੰਜਾਬ ਵਿੱਚ 15 ਸਾਲ ਪੁਰਾਣੇ ਵਾਹਨਾਂ ਦੀ ਗਿਣਤੀ
ਉੱਥੇ ਹੀ ਡੀਜ਼ਲ ਵਹੀਕਲਾਂ ਤੋਂ ਇਲਾਵਾ ਪੈਟਰੋਲ ਵਹੀਕਲਾਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਵਿੱਚ 2009 ਤੱਕ 28 ਲੱਖ 4,231 ਪੈਟਰੋਲ ਵਹੀਕਲ ਰਜਿਸਟਰ ਕੀਤੇ ਗਏ ਨੇ ਜਿਨ੍ਹਾਂ ਵਿੱਚੋਂ ਗ਼ੈਰ ਕਮਰਸ਼ੀਅਲ 2840149 ਹਨ ਅਤੇ ਕਮਰਸ਼ੀਅਲ ਵਹੀਕਲ 14092 ਹਨ। ਇਹ ਵਹੀਕਲ 15 ਸਾਲ ਵਾਲੀ ਲਿਮਿਟ ਨੂੰ ਪਾਰ ਕਰ ਚੁੱਕੇ ਹਨ ਜਿਸ ਕਰਕੇ ਇਹ ਵਹੀਕਲ ਵੀ ਹੁਣ ਕਰਨਾਲ ਨਹੀਂ ਲੰਘ ਸਕਣਗੇ। ਇਸ ਫੈਸਲੇ ਨਾਲ ਪੈਟਰੋਲ 15 ਸਾਲ ਪੁਰਾਣਾ ਤੇ ਡੀਜ਼ਲ 10 ਸਾਲ ਪੁਰਾਣਾ ਪੰਜਾਬ ਦਾ ਵਹੀਕਲ ਸਿੱਧੇ ਤੌਰ ਉਤੇ 41,80072 ਵਹੀਕਲ ਹਨ ਜੋ ਪ੍ਰਭਾਵਿਤ ਹੋ ਸਕਦੇ ਹਨ।
ਇਹ ਵੀ ਪੜ੍ਹੋ : Lok Sabha election: 'ਆਪ' ਲੋਕ ਸਭਾ ਚੋਣਾਂ ਲਈ ਲੁਧਿਆਣਾ ਤੇ ਜਲੰਧਰ ਸੀਟ ਲਈ 16 ਅਪ੍ਰੈਲ ਨੂੰ ਕਰੇਗੀ ਉਮੀਦਵਾਰਾਂ ਦਾ ਐਲਾਨ