AAP News:  ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਨੇਤਾ ਤੇ ਕੈਬਨਿਟ ਮੰਤਰੀ ਰਾਜ ਕੁਮਾਰ ਅਨੰਦ ਨੇ ਪਾਰਟੀ ਤੇ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਹ ਅਰਵਿੰਦ ਕੇਜਰੀਵਾਲ ਸਰਕਾਰ ਵਿੱਚ ਸਮਾਜ ਭਲਾਈ ਮੰਤਰਾਲਾ ਸੰਭਾਲ ਰਹੇ ਸਨ। ਲੋਕ ਸਭਾ ਚੋਣਾਂ ਦਰਮਿਆਨ ਇਹ ਆਮ ਆਦਮੀ ਪਾਰਟੀ ਲਈ ਵੱਡਾ ਝਟਕਾ ਹੈ।


COMMERCIAL BREAK
SCROLL TO CONTINUE READING

ਰਾਜਕੁਮਾਰ ਆਨੰਦ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਵਿੱਚ ਦਲਿਤ ਵਿਧਾਇਕਾਂ ਜਾਂ ਕੌਂਸਲਰਾਂ ਦੀ ਕੋਈ ਇੱਜ਼ਤ ਨਹੀਂ ਹੈ। ਦਲਿਤਾਂ ਨੂੰ ਅਹਿਮ ਅਹੁਦਿਆਂ 'ਤੇ ਥਾਂ ਨਹੀਂ ਦਿੱਤੀ ਜਾਂਦੀ। ਮੈਂ ਬਾਬਾ ਸਾਹਿਬ ਅੰਬੇਡਕਰ ਦੇ ਸਿਧਾਂਤਾਂ 'ਤੇ ਚੱਲਣ ਵਾਲਾ ਵਿਅਕਤੀ ਹਾਂ, ਜੇਕਰ ਮੈਂ ਦਲਿਤਾਂ ਲਈ ਕੰਮ ਨਹੀਂ ਕਰ ਸਕਦਾ ਤਾਂ ਪਾਰਟੀ 'ਚ ਰਹਿਣ ਦਾ ਕੋਈ ਮਤਲਬ ਨਹੀਂ ਹੈ।


ਰਾਜਕੁਮਾਰ ਆਨੰਦ ਨੇ ਕਿਹਾ ਕਿ ਇਸ ਦੇਸ਼ ਵਿੱਚ ਸੱਚ ਬੋਲਣਾ, ਦਲਿਤਾਂ ਦੀ ਰਾਜਨੀਤੀ ਕਰਨਾ, ਕੰਮ ਦੀ ਰਾਜਨੀਤੀ ਕਰਨਾ ਅਪਰਾਧ ਬਣ ਗਿਆ ਹੈ। ਈਡੀ ਜਿਸ ਕਸਟਮ ਕੇਸ ਦੀ ਗੱਲ ਕਰ ਰਹੀ ਹੈ, ਉਹ ਵੀਹ ਸਾਲ ਪੁਰਾਣਾ ਹੈ ਤੇ ਸੁਪਰੀਮ ਕੋਰਟ ਵੀ ਇਸ ਦਾ ਫੈਸਲਾ ਕਰ ਚੁੱਕੀ ਹੈ।


ਰਾਜੇਂਦਰ ਪਾਲ ਗੌਤਮ ਦੇ ਅਸਤੀਫੇ ਤੋਂ ਬਾਅਦ ਮੰਤਰੀ ਬਣਾਇਆ ਗਿਆ ਸੀ
ਰਾਜੇਂਦਰ ਪਾਲ ਗੌਤਮ ਦੇ ਅਸਤੀਫੇ ਤੋਂ ਬਾਅਦ ਰਾਜ ਕੁਮਾਰ ਆਨੰਦ ਨੂੰ ਸਾਲ 2022 ਵਿੱਚ ਕੇਜਰੀਵਾਲ ਸਰਕਾਰ ਵਿੱਚ ਮੰਤਰੀ ਬਣਾਇਆ ਗਿਆ ਸੀ। ਰਾਜਿੰਦਰ ਪਾਲ ਗੌਤਮ, ਜੋ ਕਿ ਸਮਾਜ ਭਲਾਈ ਵਿਭਾਗ ਨੂੰ ਸੰਭਾਲ ਰਹੇ ਸਨ, ਨੇ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ਾਂ ਦਰਮਿਆਨ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।


ਈਡੀ ਵੱਲੋਂ ਕੀਤੀ ਗਈ ਸੀ ਛਾਪੇਮਾਰੀ
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਨਵੰਬਰ 'ਚ ਕੇਜਰੀਵਾਲ ਸਰਕਾਰ ਦੇ ਮੰਤਰੀ ਰਾਜਕੁਮਾਰ ਆਨੰਦ ਦੇ ਟਿਕਾਣਿਆਂ 'ਤੇ ਇਨਫੋਰਸਮੈਂਟ ਡਾਇਰੈਕਟੋਰੇਟ ਨੇ 22 ਘੰਟਿਆਂ ਤੱਕ ਛਾਪੇਮਾਰੀ ਕੀਤੀ ਸੀ। ਉਸ ਦੌਰਾਨ ਰਾਜਕੁਮਾਰ ਆਨੰਦ ਨੇ ਕਿਹਾ ਸੀ ਕਿ ਉਹ ਸਾਨੂੰ ਪ੍ਰੇਸ਼ਾਨ ਕਰਨ ਆਏ ਸਨ। ਪੂਰੇ ਘਰ ਦੀ ਤਲਾਸ਼ੀ ਲਈ, ਜਿਸ 'ਚ ਉਨ੍ਹਾਂ ਨੂੰ ਕੁਝ ਨਹੀਂ ਮਿਲਿਆ। ਇਹ ਲੋਕ ਕਹਿੰਦੇ ਰਹੇ ਕਿ ਉਪਰੋਂ ਹੁਕਮ ਹੈ।


ਇਹ ਵੀ ਪੜ੍ਹੋ : Jalandhar News: ਜਲੰਧਰ 'ਚ ਸ਼ੂਗਰ ਮਿੱਲ ਨੂੰ ਲੱਗੀ ਭਿਆਨਕ; ਰਿਹਾਇਸ਼ੀ ਇਲਾਕੇ 'ਚ ਸਹਿਮ