Sukhdev Gogamedi Murder: ਸੁਖਦੇਵ ਸਿੰਘ ਗੋਗਾਮੇੜੀ ਕਤਲ ਕੇਸ ਵਿੱਚ ਦਿੱਲੀ ਤੇ ਰਾਜਸਥਾਨ ਪੁਲਿਸ ਨੇ ਸਾਂਝੀ ਕਾਰਵਾਈ ਕਰਦੇ ਹੋਏ ਮੁੱਖ ਮੁਲਜ਼ਮ ਰੋਹਿਤ ਰਾਠੌਰ ਤੇ ਨਿਤਿਨ ਫੌਜੀ ਸਮੇਤ ਤਿੰਨ ਮੁਲਜ਼ਮਾਂ ਨੂੰ ਚੰਡੀਗੜ੍ਹ ਤੋਂ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਤਿੰਨੋਂ ਮੁਲਜ਼ਮਾਂ ਨੂੰ ਦਿੱਲੀ ਲਿਆਂਦਾ ਜਾ ਰਿਹਾ ਹੈ।  ਦਿੱਲੀ ਪੁਲਿਸ ਹੁਣ ਦੋਵੇਂ ਮੁਲਜ਼ਮਾਂ ਕੋਲੋਂ ਬਾਰੀਕੀ ਨਾਲ ਪੁੱਛਗਿੱਛ ਕਰੇਗੀ। 


COMMERCIAL BREAK
SCROLL TO CONTINUE READING

ਰਾਜਸਥਾਨ ਪੁਲਿਸ ਤੇ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਰਾਸ਼ਟਰੀ ਰਾਜਪੂਤ ਕਰਨੀ ਸੈਨਾ ਦੇ ਪ੍ਰਧਾਨ ਸੁਖਦੇਵ ਸਿੰਘ ਗੋਗਾਮੇੜੀ ਦੇ ਕਤਲ ਵਿੱਚ ਸ਼ਾਮਲ ਦੋ ਸ਼ੂਟਰਾਂ ਸਮੇਤ ਤਿੰਨ ਲੋਕਾਂ ਨੂੰ ਚੰਡੀਗੜ੍ਹ ਦੇ ਸੈਕਟਰ 22 ਏ ਸਥਿਤ ਇੱਕ ਹੋਟਲ ਤੋਂ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਦੇ ਨਾਂ ਰੋਹਿਤ ਰਾਠੌਰ ਅਤੇ ਨਿਤਿਨ ਫੌਜੀ ਹਨ। ਜਦਕਿ ਤੀਜੇ ਦਾ ਨਾਂ ਊਧਮ ਹੈ। ਊਧਮ ਉਹ ਵਿਅਕਤੀ ਹੈ ਜੋ ਫਰਾਰ ਹੋਣ ਸਮੇਂ ਉਨ੍ਹਾਂ ਦੇ ਨਾਲ ਸੀ। ਮੁਲਜ਼ਮਾਂ ਕੋਲੋਂ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ।


ਦਿੱਲੀ ਪੁਲਿਸ ਕ੍ਰਾਈਮ ਤਿੰਨਾਂ ਨੂੰ ਲੈ ਕੇ ਦਿੱਲੀ ਪਹੁੰਚ ਗਈ ਹੈ। ਪੁਲਿਸ ਟੀਮ ਸਾਰਿਆਂ ਨੂੰ ਜੈਪੁਰ ਲੈ ਕੇ ਜਾਵੇਗੀ। ਸੁਖਦੇਵ ਸਿੰਘ ਗੋਗਾਮੇੜੀ ਦੀ ਜੈਪੁਰ ਸਥਿਤ ਉਨ੍ਹਾਂ ਦੀ ਰਿਹਾਇਸ਼ 'ਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਪੂਰੀ ਘਟਨਾ ਵਿੱਚ ਕੁੱਲ 17 ਗੋਲੀਆਂ ਚਲਾਈਆਂ ਗਈਆਂ। ਸ਼ੂਟਰਾਂ ਨੇ ਕਤਲ ਕਰਨ ਤੋਂ ਬਾਅਦ ਆਪਣੇ ਹਥਿਆਰ ਛੁਪਾ ਲਏ ਸਨ ਤਾਂ ਜੋ ਭੱਜਣ ਵੇਲੇ, ਰੇਲ ਜਾਂ ਬੱਸ ਦੀ ਚੈਕਿੰਗ ਸਮੇਂ ਫੜਿਆ ਨਾ ਜਾ ਸਕੇ।


ਮੁਲਜ਼ਮਾਂ ਨੂੰ ਪੁਲਿਸ ਉਸ ਥਾਂ ’ਤੇ ਲੈ ਕੇ ਜਾ ਸਕਦੀ ਹੈ ਅਤੇ ਉਨ੍ਹਾਂ ਨੂੰ ਹਥਿਆਰ ਵੀ ਮੁਹੱਈਆ ਕਰਵਾ ਸਕਦੀ ਹੈ। ਮੁਲਜ਼ਮ ਸ਼ੂਟਰ ਫਰਾਰ ਹੋਣ ਸਮੇਂ ਮੋਬਾਈਲ ਫੋਨ ਦੀ ਵਰਤੋਂ ਕਰ ਰਹੇ ਸਨ। ਪੁਲਿਸ ਤਕਨੀਕੀ ਨਿਗਰਾਨੀ ਰਾਹੀਂ ਮੁਲਜ਼ਮਾਂ ਤੱਕ ਪੁੱਜੀ। ਜਦੋਂ ਪੁਲਿਸ ਦੋਸ਼ੀਆਂ ਤੱਕ ਪਹੁੰਚੀ ਤਾਂ ਤਿੰਨੋਂ ਇਕੱਠੇ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।


ਇਹ ਵੀ ਪੜ੍ਹੋ : Ludhiana Firing News: ਲੁਧਿਆਣਾ 'ਚ ਡੇਅਰੀ ਸੰਚਾਲਕ 'ਤੇ ਫਾਇਰਿੰਗ, ਇਲਾਕੇ 'ਚ ਸਹਿਮ ਦਾ ਮਾਹੌਲ


ਕਤਲ ਕਰਨ ਤੋਂ ਬਾਅਦ ਮੁਲਜ਼ਮ ਰਾਜਸਥਾਨ ਤੋਂ ਹਰਿਆਣਾ ਦੇ ਹਿਸਾਰ ਪਹੁੰਚੇ, ਹਿਸਾਰ ਤੋਂ ਮਨਾਲੀ ਗਏ ਅਤੇ ਮਨਾਲੀ ਤੋਂ ਚੰਡੀਗੜ੍ਹ ਪੁੱਜੇ, ਜਿੱਥੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਨਿਤਿਨ ਅਤੇ ਰੋਹਿਤ ਨੂੰ ਹੱਤਿਆ ਤੋਂ ਪਹਿਲਾਂ 50-50 ਹਜ਼ਾਰ ਰੁਪਏ ਦਿੱਤੇ ਗਏ ਸਨ। ਚੰਡੀਗੜ੍ਹ ਜਾਣ ਤੋਂ ਬਾਅਦ ਇਨ੍ਹਾਂ ਦਾ ਗੋਆ ਜਾਣ ਦਾ ਪਲਾਨ ਸੀ। ਇਸ ਮਗਰੋਂ ਜਾਅਲੀ ਪਾਸਟਪੋਰਟ ਜ਼ਰੀਏ ਮੁਲਜ਼ਮ ਬਾਹਰਲੇ ਦੇਸ਼ ਜਾਣ ਦੀ ਫਿਰਾਕ ਵਿੱਚ ਸਨ।


ਇਹ ਵੀ ਪੜ੍ਹੋ : Faridkot News: ਫ਼ਰੀਦਕੋਟ ਦਾ ਅਗਾਂਹਵਧੂ ਕਿਸਾਨ 8 ਕਨਾਲ ਜ਼ਮੀਨ 'ਚੋਂ ਸਟਰੋਬਰੀ ਦੀ ਖੇਤੀ ਨਾਲ ਕਰ ਰਿਹੈ ਮੋਟੀ ਕਮਾਈ