Parliament Security Breach: ਸੰਸਦ ਭਵਨ ਦੀ ਸੁਰੱਖਿਆ ਵਿੱਚ ਵੱਡੀ ਕੁਤਾਹੀ ਮਾਮਲੇ ਵਿੱਚ ਵੱਡੇ-ਵੱਡੇ ਖੁਲਾਸੇ ਹੋ ਰਹੇ ਹਨ। ਜਾਂਚ ਦੌਰਾਨ ਪਤਾ ਚੱਲਿਆ ਕਿ ਮੁਲਜ਼ਮ ਕਰੀਬ 9 ਮਹੀਨੇ ਪਹਿਲਾਂ ਇਸ ਸਾਲ ਮਾਰਚ ਵਿੱਚ ਚੰਡੀਗੜ੍ਹ ਹਵਾਈ ਅੱਡੇ ਦੇ ਕੋਲ ਕਿਸਾਨਾਂ ਦੇ ਪ੍ਰਦਰਸ਼ਨ ਵਿੱਚ ਇਕੱਠੇ ਹੋਏ ਸਨ। ਇਸ ਪ੍ਰਦਰਸ਼ਨ ਦੌਰਾਨ ਇਨ੍ਹਾਂ ਨੇ ਮੁਲਾਕਾਤ ਕੀਤੀ ਸੀ। ਕਾਬਿਲੇਗੌਰ ਹੈ ਕਿ ਕਿਸਾਨਾਂ ਨੇ ਆਪਣੀਆਂ ਹੱਕੀ ਮੰਗਾਂ ਲਈ ਏਅਰਪੋਰਟ ਰੋਡ ਜਾਮ ਕੀਤਾ ਸੀ। ਇਸ ਦੌਰਾਨ ਸੰਸਦ ਵਿੱਚ ਵੜਨ ਵਾਲੇ ਮੁਲਜ਼ਮ ਸ਼ਾਮਲ ਹਏ ਸਨ।


COMMERCIAL BREAK
SCROLL TO CONTINUE READING

ਜਾਂਚ ਵਿੱਚ ਪਤਾ ਚੱਲਦਾ ਹੈ ਕਿ ਸਾਰੇ ਮੁਲਜ਼ਮ ਸੋਸ਼ਲ ਮੀਡੀਆ ਪੇਜ਼ 'ਭਗਤ ਸਿੰਘ ਫੈਨ ਕਲੱਬ' ਨਾਲ ਜੁੜੇ ਹੋਏ ਸਨ। ਤਕਰੀਬਨ ਡੇਢ ਸਾਲ ਪਹਿਲਾਂ ਸਾਰੇ ਲੋਕ ਮੈਸੂਰ ਵਿੱਚ ਮਿਲੇ ਸਨ। ਕੁਝ ਮਹੀਨੇ ਪਹਿਲਾਂ ਇੱਕ ਵਾਰ ਦੁਬਾਰਾ ਮਿਲੇ ਸਨ। ਇਸ ਮੁਲਾਕਾਤ ਦੌਰਾਨ ਉਨ੍ਹਾਂ ਵੱਲੋਂ ਪਲਾਨ ਬਣਾਇਆ ਗਿਆ। ਜੁਲਾਈ ਵਿੱਚ ਸਾਗਰ ਲਖਨਊ ਤੋਂ ਆਇਆ ਸੀ ਪਰ ਸੰਸਦ ਭਵਨ ਦੇ ਅੰਦਰ ਨਹੀਂ ਜਾ ਪਾਇਆ ਸੀ। ਬਾਹਰ ਤੋਂ ਰੇਕੀ ਕੀਤੀ ਗਈ ਸੀ।


10 ਦਸੰਬਰ ਨੂੰ ਇੱਕ-ਇੱਕ ਕਰਕੇ ਸਾਰੇ ਆਪਣੇ ਰਾਜ ਤੋਂ ਦਿੱਲੀ ਪੁੱਜੇ ਸਨ। ਸਾਰੇ ਲੋਕ 10 ਦਸੰਬਰ ਦੀ ਰਾਤ ਗੁਰੂਗ੍ਰਾਮ ਵਿੱਚ ਵਿੱਕੀ ਦੇ ਘਰ ਪੁੱਜੇ ਸਨ। ਦੇਰ ਰਾਤ ਲਲਿਤ ਝਾ ਵੀ ਗੁਰੂਗ੍ਰਾਮ ਪੁੱਜ ਗਿਆ ਸੀ। ਅਮੋਲ ਮਹਾਰਾਸ਼ਟਰ ਤੋਂ ਕਲਰ ਵਾਲਾ ਪਟਾਕਾ ਲੈ ਕੇ ਆਇਆ ਸੀ। ਸਾਰੇ ਲੋਕ ਇੰਡੀਆ ਗੇਟ ਉਪਰ ਮਿਲੇ ਸਨ, ਜਿਥੋਂ ਸਾਰਿਆਂ ਨੂੰ ਕਲਰ ਵਾਲਾ ਪਟਾਕਾ ਵੰਡਿਆ ਗਿਆ ਸੀ। 12 ਵਜੇ ਸੰਸਦ ਭਵਨ ਦੇ ਅੰਦਰ ਦਾਖ਼ਲ ਹੋਏ ਸਨ।


ਇਹ ਵੀ ਪੜ੍ਹੋ : Machhiwara News: ਮਾਛੀਵਾੜਾ ਦੇ ਗੈਂਗਸਟਰ ਵਿੱਕੀ ਨੇ ਅਪਰਾਧ ਦੀ ਦੁਨੀਆ 'ਚ 2007 'ਚ ਰੱਖਿਆ ਸੀ ਪੈਰ,ਕਈ ਮਾਮਲਿਆਂ 'ਚ ਸੀ ਲੋੜੀਂਦਾ


ਦੋਵੇਂ ਮੁਲਜ਼ਮ ਲਲਿਤ ਬਾਹਰ ਤੋਂ ਵੀਡੀਓ ਬਣਾ ਰਿਹਾ ਸੀ। ਜਿਸ ਤਰ੍ਹਾਂ ਹੀ ਸੰਸਦ ਭਵਨ ਵਿੱਚ ਹੰਗਾਮਾ ਹੋਇਆ ਉਹ ਲਲਿਤ ਸਾਰਿਆਂ ਦਾ ਮੋਬਾਈਲ ਲੈ ਕੇ ਭੱਜ ਗਿਆ। ਇਨ੍ਹਾਂ ਦੀ ਮੁਲਾਕਾਤ ਸੋਸ਼ਲ ਮੀਡੀਆ ਉਪਰ ਹੋਈ ਸੀ। ਫਿਰ ਆਪਸ ਵਿੱਚ ਗੱਲ ਕਰਨ ਲਈ ਇੱਕ ਐਪ ਦਾ ਇਸਤੇਮਾਲ ਕਰਨ ਲੱਗੇ ਸਨ। ਜਿਸ ਨਾਲ ਇਨ੍ਹਾਂ ਵਿੱਚ ਰਾਬਤਾ ਕਾਇਮ ਹੋ ਗਿਆ ਸੀ।


ਇਹ ਵੀ ਪੜ੍ਹੋ : Ludhiana News: ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਪ੍ਰੋਗਰਾਮ ਦੌਰਾਨ ਨੌਜਵਾਨ ਦੇ ਮਾਰਿਆ ਥੱਪੜ, ਵੀਡੀਓ ਵਾਇਰਲ