Machhiwara News: ਮਾਛੀਵਾੜਾ ਦੇ ਗੈਂਗਸਟਰ ਵਿੱਕੀ ਨੇ ਅਪਰਾਧ ਦੀ ਦੁਨੀਆ 'ਚ 2007 'ਚ ਰੱਖਿਆ ਸੀ ਪੈਰ,ਕਈ ਮਾਮਲਿਆਂ 'ਚ ਸੀ ਲੋੜੀਂਦਾ
Advertisement
Article Detail0/zeephh/zeephh2010617

Machhiwara News: ਮਾਛੀਵਾੜਾ ਦੇ ਗੈਂਗਸਟਰ ਵਿੱਕੀ ਨੇ ਅਪਰਾਧ ਦੀ ਦੁਨੀਆ 'ਚ 2007 'ਚ ਰੱਖਿਆ ਸੀ ਪੈਰ,ਕਈ ਮਾਮਲਿਆਂ 'ਚ ਸੀ ਲੋੜੀਂਦਾ

Machhiwara News: ਬੀਤੀ ਰਾਤ ਮਾਛੀਵਾੜਾ ਕੁਹਾੜਾ ਰੋਡ ਉਪਰ ਪਿੰਡ ਪੰਜੇਟਾ ਨੇੜੇ ਲੁਧਿਆਣਾ ਪੁਲਿਸ ਨਾਲ ਮੁਕਾਬਲੇ ਵਿੱਚ ਮਾਰੇ ਗਏ ਮਾਛੀਵਾੜਾ ਵਾਸੀ ਸੁਖਦੇਵ ਸਿੰਘ ਉਰਫ਼ ਵਿੱਕੀ ਨੇ 16 ਸਾਲ ਪਹਿਲਾਂ ਜ਼ੁਰਮ ਦੀ ਦੁਨੀਆ ਵਿੱਚ ਪੈਰ ਰੱਖਿਆ ਸੀ।

Machhiwara News: ਮਾਛੀਵਾੜਾ ਦੇ ਗੈਂਗਸਟਰ ਵਿੱਕੀ ਨੇ ਅਪਰਾਧ ਦੀ ਦੁਨੀਆ 'ਚ 2007 'ਚ ਰੱਖਿਆ ਸੀ ਪੈਰ,ਕਈ ਮਾਮਲਿਆਂ 'ਚ ਸੀ ਲੋੜੀਂਦਾ

Machhiwara News: ਬੀਤੀ ਰਾਤ ਮਾਛੀਵਾੜਾ ਕੁਹਾੜਾ ਰੋਡ ਉਪਰ ਪਿੰਡ ਪੰਜੇਟਾ ਨੇੜੇ ਲੁਧਿਆਣਾ ਪੁਲਿਸ ਨਾਲ ਮੁਕਾਬਲੇ ਵਿੱਚ ਹਲਾਕ ਹੋਏ ਮਾਛੀਵਾੜਾ ਵਾਸੀ ਸੁਖਦੇਵ ਸਿੰਘ ਉਰਫ਼ ਵਿੱਕੀ ਨੇ 16 ਸਾਲ ਪਹਿਲਾਂ ਜ਼ੁਰਮ ਦੀ ਦੁਨੀਆ ਵਿੱਚ ਪੈਰ ਰੱਖਿਆ ਸੀ ਤੇ ਉਸਨੇ ਅਨੇਕਾਂ ਅਪਰਾਧਿਕ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਤੇ ਗੈਂਗਸਟਰ ਬਣ ਗਿਆ।

ਮਾਛੀਵਾੜਾ ਇੰਦਰਾ ਕਾਲੋਨੀ ਦੇ ਵਾਸੀ ਤੇ ਗਰੀਬ ਪਰਿਵਾਰ ਵਿਚ ਬਲਵਿੰਦਰ ਸਿੰਘ ਘਰ ਜਨਮੇ ਸੁਖਦੇਵ ਸਿੰਘ ਉਰਫ਼ ਵਿੱਕੀ 7 ਭਰਾਵਾਂ ਵਿੱਚ ਸਭ ਤੋਂ ਵੱਡਾ ਸੀ ਅਤੇ 21-9-2007 ਵਿਚ ਸਭ ਤੋਂ ਪਹਿਲਾਂ ਉਸ ਉੱਪਰ ਮਾਛੀਵਾੜਾ ਥਾਣਾ ਵਿੱਚ ਚੋਰੀ ਦਾ ਮਾਮਲਾ ਦਰਜ ਹੋਇਆ। 2008 ਵਿੱਚ ਉਸ ਕੋਲੋਂ ਨਸ਼ੀਲਾ ਪਦਾਰਥ ਭੁੱਕੀ ਬਰਾਮਦ ਹੋਈ ਤੇ ਦੋਵਾਂ ਹੀ ਮਾਮਲਿਆਂ ਵਿੱਚ ਉਹ ਗ੍ਰਿਫ਼ਤਾਰ ਹੋਇਆ ਅਤੇ ਜ਼ਮਾਨਤ ਉਤੇ ਬਾਹਰ ਆ ਗਿਆ।

2012 ਵਿੱਚ ਉਸ ਖਿਲਾਫ਼ ਫਿਰ ਚੋਰੀ ਦਾ ਮਾਮਲਾ ਦਰਜ ਹੋਇਆ ਜਿਸ ਉਤੇ ਉਸ ਨੂੰ 1 ਸਾਲ ਦੀ ਸਜ਼ਾ ਵੀ ਹੋਈ ਤੇ ਫਿਰ 2012 ਵਿੱਚ ਉਸ ਉੱਪਰ ਲੜਾਈ ਝਗੜੇ ਦਾ ਮਾਮਲਾ ਦਰਜ ਹੋਇਆ ਜਿਸ ਵਿੱਚ ਉਹ ਬਰੀ ਹੋ ਗਿਆ ਸੀ। 29-10-2012 ਨੂੰ ਉਸ ਖਿਲਾਫ਼ ਚੋਰੀ ਦਾ ਮਾਮਲਾ ਦਰਜ ਹੋਇਆ ਅਤੇ ਫਿਰ 11-12-2012 ਵਿੱਚ ਉਸਨੇ ਮੁੜ ਚੋਰੀ ਦੀ ਘਟਨਾ ਨੂੰ ਅੰਜ਼ਾਮ ਦਿੱਤਾ। 2018 ਵਿੱਚ ਉਹ ਕਿਸੇ ਮਾਮਲੇ ਵਿੱਚ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤਾ ਗਿਆ ਤੇ ਉਸ ਖਿਲਾਫ਼ ਇੱਕ ਹੋਰ ਮਾਮਲਾ ਦਰਜ ਹੋਇਆ।

ਮਾਛੀਵਾੜਾ ਪੁਲਿਸ ਵੱਲੋਂ ਜਿੰਨੇ ਵੀ ਉਸ ਖਿਲਾਫ਼ ਮਾਮਲੇ ਦਰਜ ਕੀਤੇ ਗਏ ਉਸ ਵਿੱਚ ਉਹ ਗ੍ਰਿਫ਼ਤਾਰ ਕਰ ਲਿਆ ਗਿਆ। ਸੁਖਦੇਵ ਸਿੰਘ ਉਰਫ਼ ਵਿੱਕੀ ਨੇ ਆਪਣੇ 16 ਸਾਲਾਂ ਦੇ ਅਪਰਾਧਿਕ ਸਫ਼ਰ ਵਿੱਚ ਮਾਛੀਵਾੜਾ ਹੀ ਨਹੀਂ ਲੁਧਿਆਣਾ, ਖੰਨਾ ਤੇ ਹੋਰ ਕਈ ਸ਼ਹਿਰਾਂ ਵਿੱਚ ਲੁੱਟ, ਖੋਹ ਅਤੇ ਕਾਤਲਾਨਾ ਹਮਲੇ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਜਿਸ ਕਾਰਨ ਉਹ ਪੁਲਿਸ ਨੂੰ ਲੋੜੀਂਦਾ ਸੀ ਪਰ ਬੀਤੀ ਰਾਤ ਉਹ ਪਿੰਡ ਪੰਜੇਟਾ ਨੇੜੇ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ।

ਭੂਆ ਦੀ ਲੜਕੀ ਨਾਲ ਵਿਆਹ ਕਰਵਾਉਣ ਉਤੇ ਪਿਤਾ ਨੇ ਕਰ ਦਿੱਤਾ ਸੀ ਬੇਦਖਲ
ਗੈਂਗਸਟਰ ਸੁਖਦੇਵ ਸਿੰਘ ਉਰਫ਼ ਵਿੱਕੀ ਦੀ ਅਪਰਾਧਿਕ ਛਵੀ ਤੋਂ ਉਸਦਾ ਪਿਤਾ ਬਲਵਿੰਦਰ ਸਿੰਘ ਬਹੁਤ ਪ੍ਰੇਸ਼ਾਨ ਸੀ ਅਤੇ ਕਰੀਬ ਉਸਨੇ 12 ਸਾਲ ਪਹਿਲਾਂ ਉਸਨੇ ਆਪਣੀ ਸਕੀ ਭੂਆ ਦੀ ਲੜਕੀ ਨਾਲ ਵਿਆਹ ਕਰਵਾ ਲਿਆ ਜਿਸ ਉਤੇ ਪਰਿਵਾਰ ਨੇ ਉਸ ਨੂੰ ਬੇਦਖਲ ਕਰ ਦਿੱਤਾ। ਮ੍ਰਿਤਕ ਦੇ ਛੋਟੇ ਭਰਾ ਚਰਨਜੀਤ ਸਿੰਘ ਨੇ ਦੱਸਿਆ ਕਿ ਸੁਖਦੇਵ ਸਿੰਘ ਪਿਛਲੇ ਕਈ ਸਾਲਾਂ ਤੋਂ ਮਾਛੀਵਾੜਾ ਵਿਖੇ ਨਹੀਂ ਰਹਿ ਰਿਹਾ ਸੀ ਬਲਕਿ ਆਪਣੀ ਪਤਨੀ ਤੇ ਬੱਚਿਆਂ ਸਮੇਤ ਪਟਿਆਲਾ ਵਿਖੇ ਰਹਿੰਦਾ ਸੀ ਤੇ ਪਰਿਵਾਰ ਦਾ ਉਸ ਨਾਲ ਕੋਈ ਸਬੰਧ ਨਹੀਂ ਸੀ।

ਇਹ ਵੀ ਪੜ੍ਹੋ : Ludhiana News: ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਪ੍ਰੋਗਰਾਮ ਦੌਰਾਨ ਨੌਜਵਾਨ ਦੇ ਮਾਰਿਆ ਥੱਪੜ, ਵੀਡੀਓ ਵਾਇਰਲ

ਵਰੁਣ ਕੌਸ਼ਲ ਦੀ ਰਿਪੋਰਟ

Trending news