Amritpal Singh latest news: ਪਪਲਪ੍ਰੀਤ ਸਿੰਘ ਹੈ ਅੰਮ੍ਰਿਤਪਾਲ ਦਾ ਕੰਪਿਊਟਰ! ਜਾਂਚ ਏਜੰਸੀਆਂ ਨੇ ਗ੍ਰਿਫ਼ਤਾਰ ਕਰਨ ਲਈ ਬਣਾਈ ਨਵੀਂ ਰਣਨੀਤੀ
Amritpal Singh latest news: ਦੱਸ ਦੇਈਏ ਕਿ ਸਾਡੇ ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਭਿੰਡਰਾਂਵਾਲਾ-2.0 ਦਾ ਮਾਸਟਰ ਮਾਈਂਡ (Amritpal Singh friend Papalpreet Singh)ਪਪਲਪ੍ਰੀਤ ਸਿੰਘ ਹੈ ਜੋ ਅੰਮ੍ਰਿਤਪਾਲ ਰਾਹੀਂ ਸਰਬੱਤ ਖਾਲਸਾ ਬੁਲਾਉਣ ਦੀ ਯੋਜਨਾ ਬਣਾ ਰਿਹਾ ਸੀ।
Amritpal Singh latest news: ਪੰਜਾਬ ਵਿੱਚ ਕਈ ਮਾਮਲਿਆਂ ਵਿੱਚ 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ (Amritpal Singh) ਕਰੀਬ 23 ਦਿਨਾਂ ਤੋਂ ਫਰਾਰ ਹੈ। ਇਸ ਦੌਰਾਨ 5 ਹਜ਼ਾਰ ਤੋਂ ਵੱਧ ਪੁਲਿਸ ਮੁਲਾਜ਼ਮਾਂ ਨੇ 5 ਸੂਬਿਆਂ ਦੇ 150 ਬੱਸ ਅੱਡਿਆਂ ਅਤੇ 300 ਕੈਂਪਾਂ 'ਤੇ ਤਲਾਸ਼ੀ ਮੁਹਿੰਮ ਚਲਾਈ ਪਰ ਅੰਮ੍ਰਿਤਪਾਲ ਹਮੇਸ਼ਾ ਦੋ ਕਦਮ ਅੱਗੇ ਸੀ। ਇਸ ਦੇ ਨਾਲ ਹੀ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਦੇ ਇੱਕ ਸਾਥੀ ਜਸਵਿੰਦਰ ਸਿੰਘ ਪਾਂਗਲੀ ਨਾਮਕ ਇੱਕ ਐਨਆਰਆਈ ਨੂੰ ਗ੍ਰਿਫ਼ਤਾਰ ਕੀਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ 28 ਮਾਰਚ ਨੂੰ ਹੁਸ਼ਿਆਰਪੁਰ ਦੇ ਪਿੰਡ ਮਰਣੀਆਂ ਤੋਂ ਅੰਮ੍ਰਿਤਪਾਲ ਸਿੰਘ ਦੇ ਫਰਾਰ ਹੋਣ ਮਗਰੋਂ ਪੁਲਿਸ ਨੇ ਜਸਵਿੰਦਰ ਸਿੰਘ ਪਾਂਗਲੀ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਜਸਵਿੰਦਰ ਸਿੰਘ ਫਗਵਾੜਾ ਨੇੜਲੇ ਪਿੰਡ ਜਗਤਪੁਰ ਜੱਟਾਂ ਦਾ ਵਸਨੀਕ ਹੈ। ਪਿਛਲੇ ਕੁਝ ਸਾਲਾਂ ਤੋਂ ਆਸਟ੍ਰੇਲੀਆ 'ਚ ਸੀ ਅਤੇ 17 ਅਪ੍ਰੈਲ ਨੂੰ ਵਾਪਸ ਆਉਣ ਵਾਲਾ ਸੀ।
ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਨਵੀਂ ਰਣਨੀਤੀ (Amritpal Singh Arrest News)
ਦੂਜੇ ਪਾਸੇ ਪੰਜਾਬ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਨਵੀਂ ਰਣਨੀਤੀ ਬਣਾਈ ਹੈ। ਇਹੀ ਕਾਰਨ ਹੈ ਕਿ ਸੂਬੇ ਦੇ ਸਾਰੇ ਪੁਲਿਸ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ ਛੁੱਟੀ 'ਤੇ ਗਏ ਪੁਲਿਸ ਮੁਲਾਜ਼ਮਾਂ ਨੂੰ ਵਾਪਸ ਬੁਲਾ ਲਿਆ ਗਿਆ ਹੈ। ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ 14 ਅਪਰੈਲ ਤੋਂ ਪਹਿਲਾਂ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਪਣੀ ਰਣਨੀਤੀ ਤਹਿਤ ਅਜਨਾਲਾ, ਅਟਾਰੀ, ਰਮਦਾਸ, ਖੇਮਕਰਨ, ਪੱਟੀ, ਭਿੱਖੀਵਿੰਡ, ਬਾਬਾ ਬਕਾਲਾ ਆਦਿ ਥਾਵਾਂ 'ਤੇ ਜ਼ਬਰਦਸਤ ਨਾਕਾਬੰਦੀ ਕੀਤੀ ਗਈ ਹੈ। ਇਸ ਦੇ ਨਾਲ ਹੀ ਅੰਮ੍ਰਿਤਪਾਲ ਸਬੰਧੀ ਨੇਪਾਲ ਸਰਹੱਦ ਨੂੰ ਵੀ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ।
ਸਰਹੱਦ 'ਤੇ ਹਾਈ ਅਲਰਟ
ਯੂਪੀ ਬਾਰਡਰ ਸਮੇਤ ਨੇਪਾਲ ਦੀ ਅੰਤਰਰਾਸ਼ਟਰੀ ਸਰਹੱਦ 'ਤੇ ਤਿੱਖੀ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ। ਪੁਲfਸ ਨੇ ਭਗੌੜੇ ਅੰਮ੍ਰਿਤਪਾਲ ਨੂੰ ਫੜਨ ਲਈ ਸਰਹੱਦ ’ਤੇ ਵਾਧੂ ਪੁਲfਸ ਫੋਰਸ ਵੀ ਤਾਇਨਾਤ ਕਰ ਦਿੱਤੀ ਹੈ। ਅੰਮ੍ਰਿਤਪਾਲ ਬਾਰੇ ਪੰਜਾਬ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੂੰ ਮਿਲੇ ਇਨਪੁਟਸ ਤੋਂ ਬਾਅਦ ਭਾਰਤ-ਨੇਪਾਲ ਸਰਹੱਦ 'ਤੇ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਸਰਹੱਦ 'ਤੇ ਪੁਲਿਸ ਦੇ ਨਾਲ-ਨਾਲ ਸੁਰੱਖਿਆ ਬਲਾਂ ਦਾ ਚੈਕਿੰਗ ਆਪ੍ਰੇਸ਼ਨ ਜਾਰੀ ਹੈ। ਬਿਨਾਂ ਚੈਕਿੰਗ ਤੋਂ ਸਰਹੱਦ 'ਤੇ ਜਾਣ ਵਾਲੇ ਕਿਸੇ ਵੀ ਵਾਹਨ ਨੂੰ ਨਹੀਂ ਜਾਣ ਦਿੱਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: Indian Railway Rules: ਜੇਕਰ ਰੇਲਗੱਡੀ 'ਚੋਂ ਸਾਮਾਨ ਹੋ ਜਾਵੇ ਚੋਰੀ ਤਾਂ ਕੀ ਕਰਨਾ ਹੈ? ਇੱਥੇ ਪੜ੍ਹੋ ਰੇਲਵੇ ਵੱਲੋਂ ਜਾਰੀ ਨਵੇਂ ਨਿਯਮ
ਦੱਸ ਦੇਈਏ ਕਿ ਭਾਰਤ-ਨੇਪਾਲ ਦੀ 15 ਕਿਲੋਮੀਟਰ ਖੁੱਲ੍ਹੀ ਸਰਹੱਦ ਅਤੇ ਕਈ ਅਣਅਧਿਕਾਰਤ ਰਸਤੇ ਸੁਰੱਖਿਆ ਏਜੰਸੀਆਂ ਲਈ ਚੁਣੌਤੀ ਬਣੇ ਹੋਏ ਹਨ। ਊਧਮ ਸਿੰਘ ਨਗਰ ਵਿੱਚ ਚੰਪਾਵਤ ਤੋਂ ਪੀਲੀਭੀਤ ਜ਼ਿਲ੍ਹੇ ਤੱਕ 15 ਕਿ.ਮੀ. ਬਾਰਡਰ ਵਿੱਚ ਬਹੁਤ ਸਾਰੇ ਕਾਨ ਰੂਟ ਹਨ। ਇੱਥੇ ਅੰਮ੍ਰਿਤਪਾਲ 'ਤੇ ਨਜ਼ਰ ਰੱਖਣਾ ਸੁਰੱਖਿਆ ਏਜੰਸੀਆਂ ਲਈ ਚੁਣੌਤੀ ਬਣਿਆ ਹੋਇਆ ਹੈ। ਸੂਤਰਾਂ ਮੁਤਾਬਕ ਖੁੱਲ੍ਹੀ ਸਰਹੱਦ ਯਕੀਨੀ ਤੌਰ 'ਤੇ ਚੁਣੌਤੀ ਹੈ ਪਰ ਪੁਲਿਸ ਅਤੇ ਸੀਮਾ ਸੁਰੱਖਿਆ ਬਲ ਪੂਰੀ ਤਰ੍ਹਾਂ ਨਿਗਰਾਨੀ ਰੱਖਣ ਦੇ ਸਮਰੱਥ ਹਨ।
ਇਸ ਦੌਰਾਨ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਪੁਲਿਸ ਵੱਲੋਂ ਸੜਕਾਂ 'ਤੇ ਆਉਣ-ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪ੍ਰਸ਼ਾਸਨ ਨੇ ਇਹ ਵੀ ਆਦੇਸ਼ ਦਿੱਤੇ ਹਨ ਕਿ ਬਾਹਰੋਂ ਆਉਣ ਵਾਲੇ ਲੋਕਾਂ ਦੀ ਪੁਲਿਸ ਵੈਰੀਫਿਕੇਸ਼ਨ ਜ਼ਰੂਰ ਕਰਵਾਈ ਜਾਵੇ। ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਲੁਧਿਆਣਾ ਵਿੱਚ ਧਾਰਾ 144 ਤਹਿਤ ਧਰਨੇ, ਰੈਲੀਆਂ ਆਦਿ ਕਰਨ 'ਤੇ ਪਾਬੰਦੀ ਹੈ।
ਕੌਣ ਹੈ ਪਪਲਪ੍ਰੀਤ ਸਿੰਘ Who is Papalpreet Singh
ਦੱਸ ਦੇਈਏ ਕਿ ਸਾਡੇ ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਭਿੰਡਰਾਂਵਾਲਾ-2.0 ਦਾ ਮਾਸਟਰ ਮਾਈਂਡ (Amritpal Singh friend Papalpreet Singh)ਪਪਲਪ੍ਰੀਤ ਸਿੰਘ ਹੈ ਜੋ ਅੰਮ੍ਰਿਤਪਾਲ ਰਾਹੀਂ ਸਰਬੱਤ ਖਾਲਸਾ ਬੁਲਾਉਣ ਦੀ ਯੋਜਨਾ ਬਣਾ ਰਿਹਾ ਸੀ। ਇਸ ਦੇ ਖਿਲਾਫ 2015 'ਚ ਦੇਸ਼ਧ੍ਰੋਹ ਦਾ ਮਾਮਲਾ ਵੀ ਦਰਜ ਕੀਤਾ ਗਿਆ ਸੀ। ਪੰਜਾਬ ਪੁਲਿਸ ਦੀ ਗ੍ਰਿਫਤ 'ਚੋਂ ਫਰਾਰ ਹੋਇਆ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਆਪਣੇ ਸਾਥੀ ਪਪਲਪ੍ਰੀਤ ਸਮੇਤ ਪਰਛਾਵੇਂ ਵਾਂਗ ਘੁੰਮ ਰਿਹਾ ਹੈ। ਸੂਤਰਾਂ ਅਨੁਸਾਰ ਹੁਣ ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਅੰਮ੍ਰਿਤਪਾਲ ਦੀ ਅਗਵਾਈ ਪਪਲਪ੍ਰੀਤ ਸਿੰਘ ਕਰ ਰਿਹਾ ਹੈ ਅਤੇ ਉਸ ਨੇ ਪੰਜਾਬ ਵਿੱਚ ਸਰਬੱਤ ਖਾਲਸਾ ਬੁਲਾਉਣ ਦੀ ਯੋਜਨਾ ਵੀ ਬਣਾਈ ਸੀ ਜਿਸ ਨੂੰ ਅੰਮ੍ਰਿਤਪਾਲ ਨੇ ਵੀਡੀਓ ਰਾਹੀਂ ਲੋਕਾਂ ਤੱਕ ਪਹੁੰਚਾਇਆ।
ਪਪਲਪ੍ਰੀਤ ਸਿੰਘ (Papalpreet Singh) ਨੇ ਅੰਮ੍ਰਿਤਪਾਲ ਦੀ ਵੀਡੀਓ ਬਣਾ ਕੇ ਇਹ ਮਾਹੌਲ ਸਿਰਜਿਆ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ 'ਤੇ ਸਰਬੱਤ ਖ਼ਾਲਸਾ ਬੁਲਾਉਣ ਲਈ ਦਬਾਅ ਪਾਇਆ। ਉਧਰ, ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਖ਼ਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਮੌਕੇ ਗੁਰਮਤਿ ਸਮਾਗਮ ਕਰਵਾਉਣ ਦੇ ਐਲਾਨ ਨਾਲ ਪਪਲਪ੍ਰੀਤ ਅਤੇ ਅੰਮ੍ਰਿਤਪਾਲ ਸਿੰਘ ਦੀ ਇਹ ਕੋਸ਼ਿਸ਼ ਵੀ ਨਾਕਾਮ ਹੋ ਗਈ ਹੈ।
ਦੱਸ ਦੇਈਏ ਕਿ ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਵੇਲੇ ਸਾਲ 2015 ਵਿੱਚ ਸਰਬੱਤ ਖਾਲਸਾ ਬੁਲਾਇਆ ਗਿਆ ਸੀ। ਪਾਪਲਪ੍ਰੀਤ ਵੀ ਇਸ ਦੇ ਪ੍ਰਬੰਧਕਾਂ ਵਿੱਚੋਂ ਇੱਕ ਸੀ। ਜਾਂਚ ਵਿੱਚ ਪੁਲਿਸ ਨੇ ਪਪਲਪ੍ਰੀਤ ਸਿੰਘ 'ਤੇ ਆਈਐਸਆਈ ਨਾਲ ਸੰਬੰਧ ਰੱਖਣ ਦੇ ਦੋਸ਼ ਵਿਚ ਦੇਸ਼ ਧ੍ਰੋਹ ਦਾ ਮਾਮਲਾ ਦਰਜ ਕੀਤਾ ਸੀ। 12 ਨਵੰਬਰ 2015 ਨੂੰ ਅੰਮ੍ਰਿਤਸਰ ਦੇ ਚਾਟੀਵਿੰਡ ਥਾਣੇ ਵਿੱਚ ਦਰਜ ਐਫਆਈਆਰ ਵਿੱਚ ਪਪਲਪ੍ਰੀਤ ਦੇ ਭੜਕਾਊ ਭਾਸ਼ਣ ਵੀ ਦਰਜ ਕੀਤੇ ਗਏ ਸਨ।
(ਅਮਿਤ ਭਾਰਦਵਾਜ ਦੀ ਰਿਪੋਰਟ)