Amritpal Singh friend Papalpreet Singh News: ਪੰਜਾਬ ਵਿੱਚ ਕਈ ਮਾਮਲਿਆਂ ਵਿੱਚ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ (Amritpal Singh) ਫ਼ਰਾਰ ਚੱਲ ਰਹੇ ਹਨ। ਬੀਤੇ ਦਿਨੀ ਜਾਰੀ ਇੱਕ ਸੀਟੀਵੀ ਫੋਟੇਜ਼ 'ਚ ਉਸਦਾ ਇੱਕ ਸਾਥੀ ਪਪਲਪ੍ਰੀਤ ਕਾਫ਼ੀ ਜ਼ਿਆਦਾ ਚਰਚਾ ਵਿੱਚ ਹੈ। ਇਸ ਵਿਚਾਲੇ ਸੂਤਰਾਂ ਦੇ ਮੁਤਾਬਿਕ ਕਿਹਾ ਜੈ ਰਿਹਾ ਹੈ ਕਿ ਪਪਲਪ੍ਰੀਤ (Papalpreet Singh) ਅੰਮ੍ਰਿਤਸਰ ਦੇ ਪਿੰਡ ਮਾੜੀ ਕਲਾਂ ਦਾ ਰਹਿਣ ਵਾਲਾ ਹੈ ਅਤੇ ਉਸਨੇ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਵਿੱਚ ਮਜ਼ਬੂਤ ​​ਕਰਕੇ ਖਾਲਿਸਤਾਨ ਦਾ ਬਲੂਪ੍ਰਿੰਟ ਉਲੀਕਣ ਦੀ ਸਾਰੀ ਸਾਜ਼ਿਸ਼ ਰਚ ਸੀ। 


COMMERCIAL BREAK
SCROLL TO CONTINUE READING

ਕਿਹਾ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਨੂੰ 18 ਮਾਰਚ ਤੋਂ ਬਾਅਦ ਫਰਾਰ ਕਰਵਾਉਣ ਵਿਚ ਵੀ (Papalpreet Singh) ਉਸ ਦੀ ਵੱਡੀ ਭੂਮਿਕਾ ਸੀ। ਪਪਲਪ੍ਰੀਤ ਹਮੇਸ਼ਾ ਹੀ ਵਿਵਾਦਾਂ 'ਚ ਰਿਹਾ ਹੈ। ਇਸ ਫੋਟੋਜ ਦੇ ਵਾਇਰਲ ਹੋਣ ਤੋਂ ਬਾਅਦ ਹਰ ਕਿਸੇ ਦੇ ਮਨ ਵਿੱਚ ਸਵਾਲ ਹੈ ਕਿ ਆਖ਼ਰ ਕੌਣ ਹੈ ਪਪਲਪ੍ਰੀਤ ਸਿੰਘ?


Who Is Amritpal Singh friend Papalpreet Singh


ਆਖ਼ਰ ਕੌਣ ਹੈ ਪਪਲਪ੍ਰੀਤ ਸਿੰਘ?
ਉਸ ਦੇ ਬੱਬਰ ਖਾਲਸਾ ਸਮੇਤ ਕਈ ਖਾਲਿਸਤਾਨ ਪੱਖੀ ਜਥੇਬੰਦੀਆਂ ਨਾਲ ਸੰਬੰਧ ਹਨ। ਉਸ ਦੇ ਖਿਲਾਫ਼ ਕਈ ਅਪਰਾਧਿਕ ਮਾਮਲੇ ਦਰਜ ਹਨ। ਉਹ ਪੰਥ ਦੇ ਮਸਲਿਆਂ ਤੋਂ ਚੰਗੀ ਤਰ੍ਹਾਂ ਜਾਣੂ ਹੈ। ਪਪਲਪ੍ਰੀਤ ਦੇ ਦੇਸ਼-ਵਿਦੇਸ਼ ਵਿੱਚ ਕਈ ਖਾਲਿਸਤਾਨ ਪੱਖੀ ਗਰੁੱਪਾਂ ਅਤੇ ਆਗੂਆਂ ਨਾਲ ਸੰਬੰਧ ਹਨ। ਖਾਲਿਸਤਾਨ ਦਾ ਪ੍ਰਚਾਰ ਕਰਨ ਵਾਲੇ ਮੀਡੀਆ ਵਿੱਚ ਉਸਦੀ ਚੰਗੀ ਪ੍ਰਵੇਸ਼ ਹੈ। ਅੰਮ੍ਰਿਤਪਾਲ ਦੇ ਵਾਰਿਸ ਪੰਜਾਬ ਦੇ ਸੰਗਠਨ ਦਾ ਮੁਖੀ ਬਣਨ ਤੋਂ ਬਾਅਦ ਪਾਪਲਪ੍ਰੀਤ ਇਸ ਦੀਆਂ ਸਾਰੀਆਂ ਗਤੀਵਿਧੀਆਂ ਨੂੰ ਸੰਚਾਲਿਤ ਕਰ ਰਿਹਾ ਸੀ।


ਇਹ ਵੀ ਪੜ੍ਹੋ:  Harjot Bains Wedding News: ਵਿਆਹ ਦੇ ਬੰਧਨ 'ਚ ਬੱਝੇ ਹਰਜੋਤ ਬੈਂਸ-IPS ਜੋਤੀ ਯਾਦਵ, ਵੇਖੋ ਪਹਿਲੀ ਤਸਵੀਰ

ਪਪਲਪ੍ਰੀਤ (Papalpreet Singh) ਨੂੰ ਪੁਲਿਸ ਨੇ ਸ਼ਮਸ਼ੀਰ-ਏ-ਦਾਸ ਨਾਂ ਦੇ ਮੈਗਜ਼ੀਨ ਵਿੱਚ ਬੱਬਰ ਖਾਲਸਾ ਬਾਰੇ ਰਿਪੋਰਟ ਛਾਪਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਸੀ। ਪੁਲਿਸ ਨੂੰ ਉਸ ਦਾ ਲੈਪਟਾਪ ਇੱਕ ਖੂਹ ਵਿੱਚੋਂ ਮਿਲਿਆ, ਜਿਸ ਵਿੱਚ ਮੈਗਜ਼ੀਨ ਦਾ ਸਾਰਾ ਰਿਕਾਰਡ ਸੀ। ਉਹ ਖਾਲਿਸਤਾਨ ਪੱਖੀ ਮੈਗਜ਼ੀਨ ਫਤਿਹਨਾਮਾ ਲਈ ਅੱਤਵਾਦੀਆਂ ਦੇ ਸਮਰਥਨ ਵਿਚ ਲੇਖ ਵੀ ਲਿਖਦਾ ਰਿਹਾ ਹੈ।


ਗੌਰਤਲਬ ਹੈ ਕਿ ਆਏ ਦਿਨ ਉਸ ਨੂੰ ਲੈ ਕੇ ਨਵੇਂ ਅਪਡੇਟ ਆ ਰਹੇ ਹਨ। ਬੀਤੇ ਦਿਨੀ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀ ਪਪਲਪ੍ਰੀਤ ਸਿੰਘ ਦੀ ਜੁਗਾੜ ਗੱਡੀ 'ਤੇ ਬਾਈਕ ਰੱਖ ਕੇ ਭੱਜਣ ਦੀ ਸੀਸੀਟੀਵੀ ਫੋਟੇਜ ਵਾਇਰਲ ਹੋ ਰਹੀ ਸੀ। ਉਸ ਵੇਲੇ ਵੀ ਪਪਲਪ੍ਰੀਤ ਅੰਮ੍ਰਿਤਪਾਲ ਸਿੰਘ ਦੇ ਨਾਲ ਹੀ ਸੀ।