Anandpur Sahib News: ਮੱਕੀ ਦੀ ਫ਼ਸਲ ’ਤੇ ਕੁਦਰਤ ਦੀ ਮਾਰ ਤੋਂ ਬਾਅਦ ਜੰਗਲੀ ਜਾਨਵਰਾਂ ਦਾ ਹਮਲਾ, ਕਿਸਾਨ ਪਰੇਸ਼ਾਨ
Anandpur Sahib News: ਇਸ ਵਾਰ ਸਮੇਂ ਸਿਰ ਬਰਸਾਤ ਨਾ ਹੋਣ ਕਾਰਨ ਮੱਕੀ ਦੇ ਬੂਟੇ ਵੱਧ-ਫੁੱਲ ਨਹੀਂ ਸਕੇ। ਮੱਕੀ ਦੀ ਫ਼ਸਲ ਜੋ ਹੋਈ ਹੈ ਉਸਨੂੰ ਜੰਗਲੀ ਜਾਨਵਰ ਕੁਝ ਖਾ ਜਾਂਦੇ ਹਨ ਅਤੇ ਬਾਕੀ ਨੂੰ ਦਰੜਦੇ ਹੋਏ ਅੱਗੇ ਲੰਘ ਜਾਂਦੇ ਹਨ।
Anandpur Sahib News(ਬਿਮਲ ਕੁਮਾਰ): ਸ੍ਰੀ ਅਨੰਦਪੁਰ ਸਾਹਿਬ ਅਤੇ ਨੰਗਲ ਦੇ ਨਾਲ ਲੱਗਦੇ ਪਿੰਡਾਂ ਦੇ ਕਿਸਾਨ ਇਸ ਵਾਰ ਮੱਕੀ ਦੀ ਫਸਲ ਸਹੀ ਢੰਗ ਨਾਲ ਪੈਦਾਵਾਰ ਨਾ ਹੋਣ ਕਰਕੇ ਪਰੇਸ਼ਾਨ ਹਨ। ਸਭ ਤੋਂ ਜ਼ਿਆਦਾ ਮੱਕੀ 'ਤੇ ਮੌਸਮ ਦੀ ਮਾਰ ਪਈ ਹੈ ਕਿਉਂਕਿ ਸਮੇਂ ਸਿਰ ਬਰਸਾਤ ਨਾ ਹੋਣ ਕਰਕੇ ਫਸਲ ਦੀ ਪੈਦਾਵਾਰ ਸਹੀ ਢੰਗ ਨਾਲ ਨਹੀਂ ਹੋ ਸਕੀ। ਬਰਸਾਤ ਨਾ ਹੋਣ ਕਾਰਨ ਮੱਕੀ ਦੇ ਬੂਟੇ ਵੱਧ-ਫੁੱਲ ਨਹੀਂ ਸਕੇ। ਮੱਕੀ ਦੇ ਬੀਜ ਦੀ ਕੁਆਲਿਟੀ ਵਧੀਆ ਨਾ ਹੋਣ ਕਰਕੇ ਵੀ ਪੈਦਾਵਾਰ ਵੀ ਘੱਟ ਗਈ। ਸਭ ਤੋਂ ਜਿਆਦਾ ਨੁਕਸਾਨ ਕਿਸਾਨਾਂ ਦਾ ਅਵਾਰਾ ਪਸ਼ੂਆਂ ਨੇ ਕੀਤਾ ਹੈ ਜੋ ਕਿ ਉਹਨਾਂ ਦੇ ਖੇਤਾਂ ਵਿੱਚ ਖੜੀ ਹੋਈ ਫਸਲ ਖੇਤਾਂ ਵਿੱਚ ਵੜ ਕੇ ਕੁਝ ਖਾ ਜਾਂਦੇ ਹਨ। ਅਤੇ ਬਾਕੀ ਨੂੰ ਦਰੜਦੇ ਹੋਏ ਅੱਗੇ ਲੰਘ ਜਾਂਦੇ ਹਨ।
ਕਿਸਾਨਾਂ ਨੇ ਗੱਲਬਾਤ ਕਰਦਿਆਂ ਹੋਇਆ ਦੱਸਿਆ ਕਿ ਇਸ ਵਾਰ ਮੱਕੀ ਦੀ ਪੈਦਾਵਾਰ ਸਹੀ ਢੰਗ ਨਾਲ ਨਹੀਂ ਹੋਈ ਹੈ ਕਿਉਂਕਿ ਇਸ ਵਾਰ ਮੌਸਮ ਵੀ ਖੁਸ਼ਕ ਰਿਹਾ ਤੇ ਸਹੀ ਢੰਗ ਨਾਲ ਬਰਸਾਤ ਨਹੀਂ ਹੋਈ। ਜਿਸ ਕਰਕੇ ਉਹਨਾਂ ਦੀ ਫਸਲ ਨੂੰ ਕੁਦਰਤ ਦੀ ਮਾਰ ਪਈ ਹੈ ਅਤੇ ਫਸਲ ਦੀ ਪੈਦਾਵਾਰ ਸਹੀ ਢੰਗ ਨਾਲ ਨਹੀਂ ਹੋਈ। ਦੂਜਾ ਜੰਗਲੀ ਅਤੇ ਅਵਾਰਾ ਪਸ਼ੂਆਂ ਨੇ ਉਹਨਾਂ ਦੇ ਖੇਤਾਂ ਵਿੱਚ ਖੜੀ ਹੋਈ ਫਸਲ ਉਜਾੜਕੇ ਰੱਖ ਦਿੱਤੀ। ਜਾਨਵਰਾਂ ਨੇ ਖੇਤਾਂ ਦੇ ਖੇਤਾਂ ਤਹਿਸ ਨਹਿਸ ਕਰ ਦਿੱਤੇ।
ਕਿਸਾਨਾਂ ਦਾ ਕਹਿਣਾ ਹੈ ਕਿ ਜਿੰਨਾ ਪੈਸਾ, ਜਿੰਨੀ ਮਿਹਨਤ ਕਿਸਾਨਾਂ ਵੱਲੋਂ ਕੀਤੀ ਜਾਂਦੀ ਹੈ ਜੇਕਰ ਉਸ ਹਿਸਾਬ ਨਾਲ ਉਹਨਾਂ ਨੂੰ ਫਸਲ ਤੋਂ ਆਮਦਨ ਪ੍ਰਾਪਤ ਨਾ ਹੋਵੇ ਤਾਂ ਦੁੱਖ ਹੁੰਦਾ ਹੈ। ਇਸੇ ਕਰਕੇ ਕਿਸਾਨ ਇਹ ਕਹਿਣ ਲਈ ਮਜ਼ਬੂਰ ਹੋ ਜਾਂਦਾ ਹੈ ਕਿ ਕਿਸਾਨੀਂ ਹੁਣ ਫਾਈਦਾ ਦਾ ਨਹੀਂ ਘਾਟੇ ਦਾ ਸੌਦਾ ਸਾਬਤ ਹੁੰਦੀ ਜਾ ਰਹੀ ਹੈ। ਅੱਧੇ ਨਾਲੋਂ ਜਿਆਦਾ ਕਿਸਾਨ ਖੇਤੀ ਨੂੰ ਛੱਡ ਕੇ ਕੁਝ ਹੋਰ ਕੰਮਾਂ ਕਾਰਾਂ ਜਾਂ ਹੋਰ ਤਰ੍ਹਾਂ ਦੀ ਖੇਤੀ ਕਰਨ ਲੱਗ ਪਏ ਹਨ। ਮੌਸਮ, ਬੀਜਾਂ ਦੀ ਘਟੀਆਂ ਕੁਆਲਿਟੀ ਤੇ ਅਵਾਰਾ ਪਸ਼ੂਆਂ ਦਾ ਹਮਲਾ ਜਦੋਂ ਤੱਕ ਨਹੀਂ ਰੁਕਦਾ ਉਦੋਂ ਤੱਕ ਕਿਸਾਨ ਦੀ ਖੇਤੀ ਮਹਿੰਗੀ ਅਤੇ ਘਾਟੇ ਦਾ ਸੌਦਾ ਹੀ ਰਹੇਗੀ।