Atishi Marlena Oath: ਆਤਿਸ਼ੀ ਨੇ ਦਿੱਲੀ ਦੇ ਮੁੱਖ ਮੰਤਰੀ ਵਜੋਂ ਲਿਆ ਹਲਫ਼
Atishi Marlena Oath: ਆਤਿਸ਼ੀ ਮਾਰਲੇਨਾ ਨੇ ਦਿੱਲੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਉਪ ਰਾਜਪਾਲ ਵੀਕੇ ਸਕਸੈਨਾ ਨਾ ਆਤਿਸ਼ੀ ਨੂੰ ਹਲਫ ਦਿਵਾਇਆ।
Atishi Marlena Oath: ਆਤਿਸ਼ੀ ਮਾਰਲੇਨਾ ਨੇ ਦਿੱਲੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਕਾਬਿਲੇਗੌਰ ਹੈ ਕਿ ਅਰਵਿੰਦ ਕੇਜਰੀਵਾਲ ਦਾ ਅਸਤੀਫ਼ੇ ਮਗਰੋਂ ਆਮ ਆਦਮੀ ਪਾਰਟੀ ਨੇ ਆਤਿਸ਼ੀ ਨੂੰ ਮੁੱਖ ਮੰਤਰੀ ਬਣਾਉਣ ਦਾ ਐਲਾਨ ਕੀਤਾ ਸੀ।
ਉਪ ਰਾਜਪਾਲ ਵੀਕੇ ਸਕਸੈਨਾ ਨਾ ਆਤਿਸ਼ੀ ਨੂੰ ਮੁੱਖ ਮੰਤਰੀ ਦਾ ਹਲਫ ਦਿਵਾਇਆ। ਆਤਿਸ਼ੀ ਨੇ ਉਪ ਰਾਜਪਾਲ ਸਕੱਤਰੇਤ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਦਿੱਲੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਉਨ੍ਹਾਂ ਦੇ ਨਾਲ 5 ਮੰਤਰੀਆਂ ਨੇ ਵੀ ਅਹੁਦੇ ਦੀ ਸਹੁੰ ਚੁੱਕੀ। ਸੌਰਭ ਭਾਰਦਵਾਜ, ਗੋਪਾਲ ਰਾਏ, ਕੈਲਾਸ਼ ਗਹਿਲੋਤ, ਇਮਰਾਨ ਹੁਸੈਨ, ਮੁਕੇਸ਼ ਕੁਮਾਰ ਅਹਿਲਾਵਤ (ਨਵਾਂ ਚਿਹਰਾ) ਸ਼ਾਮਲ ਸਨ।
ਸਹੁੰ ਚੁੱਕਣ ਦੇ ਨਾਲ ਹੀ ਆਤਿਸ਼ੀ ਦਿੱਲੀ ਦੀ ਸਭ ਤੋਂ ਛੋਟੀ ਅਤੇ ਤੀਜੀ ਮਹਿਲਾ ਮੁੱਖ ਮੰਤਰੀ ਬਣ ਜਾਵੇਗੀ। ਆਤਿਸ਼ੀ ਤੋਂ ਪਹਿਲਾਂ ਸੁਸ਼ਮਾ ਸਵਰਾਜ ਅਤੇ ਸ਼ੀਲਾ ਦੀਕਸ਼ਿਤ ਮੁੱਖ ਮੰਤਰੀ ਰਹਿ ਚੁੱਕੇ ਹਨ। ਸਹੁੰ ਚੁੱਕ ਸਮਾਗਮ ਵਿੱਚ ਕੇਜਰੀਵਾਲ, ਸਿਸੋਦੀਆ ਅਤੇ ਹੋਰ ਆਪ ਆਗੂ ਸ਼ਾਮਲ ਹੋਏ।
43 ਸਾਲਾ ਆਤਿਸ਼ੀ ਕਾਲਕਾਜੀ ਸੀਟ ਤੋਂ ਤਿੰਨ ਵਾਰ ਵਿਧਾਇਕ ਰਹਿ ਚੁੱਕੀ ਹੈ। ਆਤਿਸ਼ੀ ਦਿੱਲੀ ਦੇ ਸਭ ਤੋਂ ਘੱਟ ਉਮਰ ਦੇ ਮੁੱਖ ਮੰਤਰੀ ਬਣਨ ਦਾ ਕੇਜਰੀਵਾਲ ਦਾ ਰਿਕਾਰਡ ਵੀ ਤੋੜ ਦਿੱਤਾ। ਆਤਿਸ਼ੀ ਦੀ ਉਮਰ 43 ਸਾਲ ਹੈ, ਜਦੋਂ ਕਿ ਕੇਜਰੀਵਾਲ 45 ਸਾਲ ਦੇ ਸਨ ਜਦੋਂ ਉਹ 2013 ਵਿੱਚ ਪਹਿਲੀ ਵਾਰ ਮੁੱਖ ਮੰਤਰੀ ਬਣੇ ਸਨ।
ਆਤਿਸ਼ੀ ਨੇ ਆਮ ਆਦਮੀ ਪਾਰਟੀ ਵਿੱਚ ਕਈ ਅਹਿਮ ਜ਼ਿੰਮੇਵਾਰੀਆਂ ਨਿਭਾਈਆਂ। ਉਹ ਮੈਨੀਫੈਸਟੋ ਡਰਾਫ਼ਟਿੰਗ ਕਮੇਟੀ ਦੀ ਵੀ ਮੈਂਬਰ ਸਨ ਜਿਸ ਨੇ ਆਮ ਆਦਮੀ ਪਾਰਟੀ ਦਾ ਪਹਿਲਾ ਮੈਨੀਫੈਸਟੋ ਤਿਆਰ ਕੀਤਾ ਸੀ, ਜਿਸ ਨੇ 2013 ਵਿੱਚ ਆਪਣੀ ਚੋਣ ਸ਼ੁਰੂ ਕੀਤੀ ਸੀ ਅਤੇ ਇਸਦੇ ਸ਼ੁਰੂਆਤੀ ਦਿਨਾਂ ਵਿੱਚ ਪਾਰਟੀ ਦੀਆਂ ਨੀਤੀਆਂ ਨੂੰ ਰੂਪ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਆਮ ਆਦਮੀ ਪਾਰਟੀ ਦੇ ਬੁਲਾਰੇ ਵਜੋਂ ਵੀ ਆਤਿਸ਼ੀ ਨੇ ਵੱਡੇ ਮੰਚਾਂ 'ਤੇ ਪਾਰਟੀ ਦਾ ਜ਼ੋਰਦਾਰ ਬਚਾਅ ਕੀਤਾ।
ਇਹ ਵੀ ਪੜ੍ਹੋ : Punjab Politics: 'ਆਪ' ਪੰਜਾਬ ਦੇ ਸੀਨੀਅਰ ਬੁਲਾਰੇ ਨੇ ਜੇਪੀ ਨੱਡਾ ਦੇ ਬਿਆਨ 'ਤੇ ਦਿੱਤਾ ਜਵਾਬ