Punjab Breaking Live Updates: ਦਿੱਲੀ ਦੇ ਨਵੇਂ ਮੁੱਖ ਮੰਤਰੀ ਆਤਿਸ਼ੀ ਨੇ ਚੁੱਕੀ ਸਹੁੰ, ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ
Advertisement
Article Detail0/zeephh/zeephh2439647

Punjab Breaking Live Updates: ਦਿੱਲੀ ਦੇ ਨਵੇਂ ਮੁੱਖ ਮੰਤਰੀ ਆਤਿਸ਼ੀ ਨੇ ਚੁੱਕੀ ਸਹੁੰ, ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ

Punjab Breaking News Live Updates: ਪੰਜਾਬ ਦੀ ਸਿਆਸਤ, ਅਪਰਾਧ ਤੇ ਹੋਰ ਅਹਿਮ ਖਬਰਾਂ ਦੀ ਹਰ ਅਪਡੇਟਸ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ।  

 

Punjab Breaking Live Updates: ਦਿੱਲੀ ਦੇ ਨਵੇਂ ਮੁੱਖ ਮੰਤਰੀ ਆਤਿਸ਼ੀ ਨੇ ਚੁੱਕੀ ਸਹੁੰ, ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ
LIVE Blog

Punjab Breaking News Live Updates: ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ, ਖੇਡਾਂ, ਅਪਰਾਧ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹਰ ਖ਼ਬਰਾਂ ਬਾਰੇ ਜਾਣਨ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜ਼ੀਟਲ ਪਲੇਟਫਾਰਮ ਨਾਲ ਜੁੜੇ ਰਹੋ। ਇੱਥੇ ਤੁਹਾਨੂੰ ਦਿਨ ਭਰ ਵਿੱਚ ਕੀ-ਕੀ ਹੋ ਰਿਹਾ ਹੈ ਉਸ ਦੀ ਹਰ ਅਪਡੇਟਸ ਮਿਲੇਗੀ। ਆਤਿਸ਼ੀ ਨੇ ਦਿੱਲੀ ਦੇ ਮੁੱਖ ਮੰਤਰੀ ਵਜੋਂ ਹਲਫ ਲਿਆ।

Punjab Breaking News Live Updates:

 

21 September 2024
10:33 AM

 

ਬਨੂੜ ਨੇੜਲੇ ਪਿੰਡ ਜੰਗਪੁਰਾ ਚ ਅਗਿਆਤ ਹਮਲਾਵਰ ਜਾਨਵਰ ਵੱਲੋਂ ਪਿਤਾ ਅਤੇ ਤਿੰਨ ਸਾਲ ਦੇ ਪੁੱਤਰ ਉੱਤੇ ਹਮਲਾ।

ਅਗਿਆਤ ਹਮਲਾਵਰ ਜਾਨਵਰਾਂ ਦਾ ਖੌਫ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ ਹੈ। ਅਜਿਹਾ ਹੀ ਇੱਕ ਮਾਮਲਾ ਬਨੂੜ ਦੇ ਨੇੜਲੇ ਪਿੰਡ ਜੰਗਪੁਰਾ ਤੋਂ ਸਾਹਮਣੇ ਆਇਆ ਜਿੱਥੇ ਇੱਕ ਪ੍ਰਵਾਸੀ ਪਰਿਵਾਰ ਉੱਤੇ ਸਵੇਰੇ ਤੜਕੇ ਤਿ ਵਜੇ ਅਗਿਆਤ ਜਾਨਵਰ ਵੱਲੋਂ ਹਮਲਾ ਕਰ ਦਿੱਤਾ ਗਿਆ ਹੈ। ਮਾਮਲੇ ਦੇ ਸੰਬੰਧ ਵਿੱਚ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ।

ਪਰਵਾਸੀ ਪਰਿਵਾਰ ਦੇ ਮੁਖੀ ਦੇ ਉੱਤੇ ਇੱਕ ਅਗਿਆਤ ਜਾਨਵਰ ਵੱਲੋਂ ਹਮਲਾ ਕਰਕੇ ਜਖਮੀ ਕਰ ਦਿੱਤਾ ਗਿਆ ਹੈ। ਖੇਤਾਂ ਵਿੱਚ ਰਹਿ ਰਹੇ ਪ੍ਰਵਾਸੀ ਮਜ਼ਦੂਰ ਨੇ ਦੱਸਿਆ ਕਿ ਕਰੀਬ 3 ਵਜੇ ਅਗਿਆਤ ਜਾਨਵਰ ਨੇ ਉਸ ਉੱਤੇ ਹਮਲਾ ਕਰ ਦਿੱਤਾ, ਅਤੇ ਉਸਦੇ ਛੋਟੇ ਬੱਚੇ ਨੂੰ ਵੀ ਸ਼ਿਕਾਰ ਬਣਾਇਆ।

ਇਸ ਤੋਂ ਇਲਾਵਾ ਅਗਿਆਤ ਹਮਲਾਵਰ ਜਾਨਵਰ ਵੱਲੋਂ ਪਾਲਤੂ ਜਾਨਵਰਾਂ ਨੂੰ ਵੀ ਸ਼ਿਕਾਰ ਬਣਾਏ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ।

ਘਟਨਾ ਨੂੰ ਲੈ ਕੇ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।

10:26 AM

ਭਗਵੰਤ ਮਾਨ ਦਾ ਟਵੀਟ

ਅੰਮ੍ਰਿਤਸਰ ਉੱਤਰੀ ਤੋਂ ਸਾਡੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਜੀ ਦੀ ਪਤਨੀ ਦੇ ਅਚਾਨਕ ਦਿਹਾਂਤ ਦੀ ਦੁਖਦਾਈ ਖਬਰ ਮਿਲੀ... ਵਾਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ...ਇਸ ਦੁੱਖ ਦੀ ਘੜੀ 'ਚ ਕੁੰਵਰ ਜੀ ਦੇ ਪਰਿਵਾਰ ਨਾਲ ਦਿਲੋਂ ਹਮਦਰਦੀ... ਵਾਹਿਗੁਰੂ ਵਾਹਿਗੁਰੂ

 

10:12 AM

ਦਿੱਲੀ ਮਹਿਲਾ ਕਮਿਸ਼ਨ 'ਚ ਨਿਯੁਕਤੀਆਂ 'ਚ ਬੇਨਿਯਮੀਆਂ ਦੇ ਮਾਮਲੇ 'ਚ ਰਾਉਸ ਐਵੇਨਿਊ ਕੋਰਟ 'ਚ ਸੁਣਵਾਈ 1 ਅਕਤੂਬਰ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਬੀਤੇ ਦਿਨ ਹੀ ਦਿੱਲੀ ਹਾਈਕੋਰਟ ਨੇ ਇਸ ਮਾਮਲੇ 'ਚ ਦੋਸ਼ੀ ਸਵਾਤੀ ਮਾਲੀਵਾਲ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ। ਸਵਾਤੀ ਮਾਲੀਵਾਲ ਨੇ ਹੇਠਲੀ ਅਦਾਲਤ ਵੱਲੋਂ ਦੋਸ਼ ਤੈਅ ਕਰਨ ਦੇ ਹੁਕਮਾਂ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ। ਸਵਾਤੀ ਮਾਲੀਵਾਲ 'ਤੇ ਅਗਸਤ 2015-16 ਦਰਮਿਆਨ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਦੇ ਤੌਰ 'ਤੇ ਆਪਣੇ ਕਾਰਜਕਾਲ ਦੌਰਾਨ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਗੈਰ-ਕਾਨੂੰਨੀ ਤੌਰ 'ਤੇ ਨਿਯੁਕਤ ਕਰਨ ਦਾ ਦੋਸ਼ ਹੈ।

09:52 AM

ਆਤਿਸ਼ੀ ਦਾ ਟਵੀਟ 

09:51 AM

ਅਰਵਿੰਦ ਕੇਜਰੀਵਾਲ ਦਾ ਟਵੀਟ

09:36 AM

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਰਿਆਣਾ ਵਿੱਚ ਮੇਜਾ ਰੋਡ ਸ਼ੋਅ ਦੀ ਅਗਵਾਈ ਕਰਨਗੇ

09:35 AM

ਉਦਯੋਗਿਕ ਖਪਤਕਾਰਾਂ ਨੂੰ ਦਿੱਤੀ ਜਾਣ ਵਾਲੀ 1 ਰੁਪਏ ਪ੍ਰਤੀ ਯੂਨਿਟ ਬਿਜਲੀ ਸਬਸਿਡੀ ਬੰਦ ਕਰ ਦਿੱਤੀ ਜਾਵੇਗੀ ਜਦਕਿ ਘਰੇਲੂ ਖਪਤਕਾਰਾਂ ਲਈ ਸਬਸਿਡੀ 300 ਯੂਨਿਟ ਪ੍ਰਤੀ ਮਹੀਨਾ ਹੋਵੇਗੀ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਬਿਜਲੀ ਸਬਸਿਡੀ ਨੂੰ ਤਰਕਸੰਗਤ ਬਣਾਉਣ ਤੋਂ ਬਾਅਦ ਸੋਧਿਆ ਟੈਰਿਫ 1 ਅਕਤੂਬਰ, 2024 ਤੋਂ ਲਾਗੂ ਹੋਵੇਗਾ ਅਤੇ 300 ਯੂਨਿਟ ਤੋਂ ਘੱਟ ਸਲੈਬ ਵਾਲੇ ਖਪਤਕਾਰਾਂ ਲਈ 1.83 ਰੁਪਏ ਪ੍ਰਤੀ ਯੂਨਿਟ ਤੋਂ 3.53 ਰੁਪਏ ਪ੍ਰਤੀ ਯੂਨਿਟ ਦੇ ਵਿਚਕਾਰ ਹੋਵੇਗਾ। 

66 ਕੇਵੀ ਜਾਂ ਇਸ ਤੋਂ ਵੱਧ ਦੀਆਂ ਉਦਯੋਗਿਕ ਇਕਾਈਆਂ ਲਈ ਸੋਧਿਆ ਹੋਇਆ ਟੈਰਿਫ 5.66 ਰੁਪਏ ਪ੍ਰਤੀ ਯੂਨਿਟ ਦੇ ਮੁਕਾਬਲੇ 6.06 ਰੁਪਏ ਪ੍ਰਤੀ ਯੂਨਿਟ ਹੋਵੇਗਾ ਅਤੇ 300 ਤੋਂ ਵੱਧ ਸਲੈਬ ਵਾਲੇ ਘਰੇਲੂ ਖਪਤਕਾਰਾਂ ਨੂੰ ਮੌਜੂਦਾ ਸਮੇਂ 5.22 ਪ੍ਰਤੀ ਯੂਨਿਟ ਦੇ ਮੁਕਾਬਲੇ 6.25 ਰੁਪਏ ਪ੍ਰਤੀ ਯੂਨਿਟ ਦਾ ਭੁਗਤਾਨ ਕਰਨਾ ਪਵੇਗਾ। ਸੰਸ਼ੋਧਿਤ ਟੈਰਿਫ 700 ਕਰੋੜ ਰੁਪਏ ਪ੍ਰਤੀ ਸਾਲ ਦਾ ਮਾਲੀਆ ਪੈਦਾ ਕਰਨ ਵਿੱਚ ਮਦਦ ਕਰੇਗਾ।

09:16 AM

ਰਾਸ਼ਟਰਪਤੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਅਸਤੀਫਾ ਸਵੀਕਾਰ ਕਰ ਲਿਆ ਹੈ

09:06 AM

ਜੰਮੂ-ਕਸ਼ਮੀਰ 'ਚ ਵੱਡਾ ਹਾਦਸਾ, BSF ਜਵਾਨਾਂ ਨੂੰ ਲੈ ਕੇ ਜਾ ਰਹੀ ਬੱਸ ਖਾਈ 'ਚ ਡਿੱਗੀ, 3 ਜਵਾਨ ਸ਼ਹੀਦ, ਕਈ ਜ਼ਖਮੀ

 

ਕਸ਼ਮੀਰ ਦੇ ਬਡਗਾਮ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਬੀਐਸਐਫ ਜਵਾਨਾਂ ਦੀ ਇੱਕ ਬੱਸ ਖਾਈ ਵਿੱਚ ਡਿੱਗ ਗਈ ਹੈ। ਜਾਣਕਾਰੀ ਮੁਤਾਬਕ ਬੱਸ 'ਚ ਬੀ.ਐੱਸ.ਐੱਫ ਦੇ 36 ਜਵਾਨ ਸਵਾਰ ਸਨ ਅਤੇ ਇਸ ਹਾਦਸੇ 'ਚ 28 ਜਵਾਨ ਜ਼ਖਮੀ ਹੋ ਗਏ ਜਦਕਿ ਚਾਰ ਜਵਾਨਾਂ ਦੀ ਮੌਤ ਹੋ ਗਈ। ਇਹ ਬੱਸ ਹਾਦਸਾ ਬਡਗਾਮ ਦੇ ਬਰਿਲ ਪਿੰਡ ਵਿੱਚ ਵਾਪਰਿਆ।

09:03 AM

ਹਥਿਆਰਬੰਦ ਚਾਰ ਲੁਟੇਰਿਆ ਵੱਲੋਂ ਪਿੰਡ ਦੁਨੇਕੇ ਸਤਿਥ ਇੱਕ ਮੈਡੀਕਲ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ, ਦੁਕਾਨ ਤੇ ਬੈਠੇ ਵਿਅਕਤੀ ਦੇ ਉੱਪਰ ਕੀਤੇ ਵਾਰ, ਕੀਤਾ ਗੰਭੀਰ ਜ਼ਖ਼ਮੀ ।

ਮੋਗਾ ਜ਼ਿਲ੍ਹਾ ਵਿੱਚ ਲੁੱਟ ਖੋਹ ਦੀਆਂ ਘਟਨਾਵਾਂ ਨੂੰ ਬੇਖੌਫ ਲੁਟੇਰੇ ਦੇ ਰਹੇ ਹਨ ਅੰਜਾਮ, ਸਾਰੀ ਘਟਨਾ ਸੀਸੀਟੀਵੀ ਵਿੱਚ ਹੋਈ ਕੈਦ । ਥੋੜੇ ਦਿਨ ਪਹਿਲਾਂ ਪਿੰਡ ਦੁਨੇਕੇ ਵਿਖੇ ਖੋਲੀ ਸੀ ਨਵੀਂ ਮੈਡੀਕਲ ਦੀ ਦੁਕਾਨ, ਦੁਕਾਨ ਤੇ ਗੱਲੇ ਚ ਪਏ ਕੈਸ਼ ਅਤੇ ਆਈਫੋਨ ਲੈ ਕੇ ਚੋਰ ਹੋਏ ਫਰਾਰ। ਮੈਡੀਕਲ ਦੀ ਦੁਕਾਨ ਤੇ ਬੈਠੇ ਵਿਅਕਤੀ ਰਜੇਸ਼ ਕੁਮਾਰ ਨੇ ਕਿਹਾ ਕਿ ਉਸਦੇ ਦੋਸਤ ਜਮਸ਼ੇਰ ਖਾਨ ਨੇ ਹਫਤਾ ਪਹਿਲਾਂ ਹੀ ਦੁਨੇਕੇ ਵਿਖੇ ਨਵੀਂ ਮੈਡੀਕਲ ਦੀ ਦੁਕਾਨ ਸ਼ੁਰੂ ਕੀਤੀ ਸੀ ਅਤੇ ਉਹ ਆਪਣੇ ਦੋਸਤ ਨੂੰ ਮਿਲਣ ਵਾਸਤੇ ਗਿਆ ਸੀ ਉਸਦਾ ਦੋਸਤ ਉਸ ਨੂੰ ਬਿਠਾ ਕੇ ਆਪਣੇ ਘਰ ਸਮਾਨ ਫੜਾਉਣ ਲਈ ਗਿਆ ਤਾਂ ਥੋੜੀ ਦੇਰ ਬਾਅਦ ਦੁਕਾਨ ਉੱਪਰ ਚਾਰ ਵਿਅਕਤੀਆਂ ਨੇ ਮੇਰੇ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ ਨਾਲ ਮੇਰੇ ਸਿਰ ਵਿੱਚ ਅਤੇ ਬਾਹਾਂ ਤੇ ਗੰਭੀਰ ਸੱਟਾਂ ਲੱਗੀਆਂ ਤੇ ਮੈਂ ਲਹੂ ਲੁਹਾਨ ਹੋ ਗਿਆ ਅਤੇ ਡਿੱਗ ਗਿਆ ਲੁਟੇਰਿਆਂ ਵੱਲੋਂ ਗੱਲੇ ਵਿੱਚ ਪਏ ਪੈਸੇ ਅਤੇ ਮੇਰਾ ਆਈਫੋਨ ਚੁੱਕ ਲਿਆ ਅਤੇ ਮੌਕੇ ਤੋਂ ਫਰਾਰ ਹੋ ਗਏ।

08:52 AM

 ਡੀ.ਜੀ.ਪੀ ਪੰਜਾਬ ਪੁਲਿਸ 

08:51 AM

CM ਭਗਵੰਤ ਮਾਨ 

 

08:25 AM

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਆਤਿਸ਼ੀ ਨੂੰ ਸਹੁੰ ਚੁੱਕਣ ਦੀ ਮਿਤੀ ਤੋਂ NCT ਦਿੱਲੀ ਦਾ ਮੁੱਖ ਮੰਤਰੀ ਨਿਯੁਕਤ ਕੀਤਾ ਅਤੇ ਅਰਵਿੰਦ ਕੇਜਰੀਵਾਲ ਦਾ ਅਸਤੀਫਾ ਸਵੀਕਾਰ ਕਰ ਲਿਆ। ਰਾਸ਼ਟਰਪਤੀ ਨੇ 5 ਮੰਤਰੀਆਂ ਦੀ ਨਿਯੁਕਤੀ ਨੂੰ ਮਨਜ਼ੂਰੀ ਦਿੱਤੀ। ਰਾਜ ਨਿਵਾਸ ਵਿਖੇ ਸਹੁੰ ਚੁੱਕ ਸਮਾਗਮ 21 ਸਤੰਬਰ ਨੂੰ ਹੋਵੇਗਾ

07:40 AM

ਬੀਐਸਐਫ ਅਤੇ ਪੰਜਾਬ ਪੁਲਿਸ ਨੇ ਸਾਂਝੇ ਤੌਰ 'ਤੇ ਤਰਨਤਾਰਨ ਵਿੱਚ ਹੈਰੋਇਨ ਬਰਾਮਦ ਕੀਤੀ
20 ਸਤੰਬਰ 2024 ਨੂੰ, ਬੀਐਸਐਫ ਪੰਜਾਬ ਅਤੇ ਪੰਜਾਬ ਪੁਲਿਸ ਨੇ ਤਰਨਤਾਰਨ ਵਿੱਚ ਇੱਕ ਨਸ਼ਾ ਤਸਕਰੀ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਡਾਲ ਪਿੰਡ ਦੇ ਨੇੜੇ ਇੱਕ ਚੌਕੀ 'ਤੇ, ਬੀਐਸਐਫ ਦੇ ਜਵਾਨਾਂ ਨੇ ਇੱਕ ਮੋਟਰਸਾਈਕਲ 'ਤੇ ਦੋ ਸ਼ੱਕੀ ਵਿਅਕਤੀਆਂ ਨੂੰ ਦੇਖਿਆ। ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹ ਮੋਟਰਸਾਈਕਲ ਨੂੰ ਪਿੱਛੇ ਛੱਡ ਕੇ ਫ਼ਰਾਰ ਹੋ ਗਏ। ਇੱਕ ਸਾਂਝੇ ਤਲਾਸ਼ੀ ਅਭਿਆਨ ਵਿੱਚ ਪੀਲੀ ਟੇਪ ਵਿੱਚ ਲਪੇਟੀ ਹੋਈ 2.838 ਕਿਲੋਗ੍ਰਾਮ ਹੈਰੋਇਨ ਦੇ ਪੰਜ ਪੈਕਟ ਬਰਾਮਦ ਕੀਤੇ ਗਏ। ਮੋਟਰਸਾਈਕਲ ਵੀ ਜ਼ਬਤ ਕਰ ਲਿਆ ਗਿਆ। ਇਸ ਕਾਰਵਾਈ ਨੇ ਸਰਹੱਦ ਪਾਰ ਤਸਕਰੀ ਦੀ ਇੱਕ ਹੋਰ ਕੋਸ਼ਿਸ਼ ਨੂੰ ਸਫਲਤਾਪੂਰਵਕ ਨਾਕਾਮ ਕਰ ਦਿੱਤਾ।

07:39 AM

ਸਾਬਕਾ ਆਈਏਐਸ ਮਹਿੰਦਰ ਸਿੰਘ ਕੋਲੋਂ ਮਿਲਿਆ 5.26 ਕਰੋੜ ਦਾ ਕੀਮਤੀ ਹੀਰਾ, ਕੁੱਲ 42.56 ਕਰੋੜ ਰੁਪਏ ਦੀ ਨਕਦੀ ਤੇ ਗਹਿਣੇ ਜ਼ਬਤ
ਮਹਿੰਦਰ ਸਿੰਘ ਦੇ ਘਰੋਂ 5.26 ਕਰੋੜ ਰੁਪਏ ਦਾ ਸੋਲੀਟੇਅਰ ਹੀਰਾ ਵੀ ਬਰਾਮਦ ਹੋਇਆ ਹੈ।
ਈਡੀ ਨੇ ਨੋਇਡਾ ਵਿੱਚ ਲੋਟਸ-300 ਪ੍ਰੋਜੈਕਟ ਦਾ ਨਿਰਮਾਣ ਕਰ ਰਹੀ ਹੈਸੀਂਡਾ ਪ੍ਰੋਜੈਕਟ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰਾਂ ਅਤੇ ਨੋਇਡਾ ਅਥਾਰਟੀ ਦੇ ਤਤਕਾਲੀ ਮੁੱਖ ਕਾਰਜਕਾਰੀ ਅਧਿਕਾਰੀ ਮਹਿੰਦਰ ਸਿੰਘ (ਸੇਵਾਮੁਕਤ) ਦੇ ਅਹਾਤੇ ਤੋਂ 42.56 ਕਰੋੜ ਰੁਪਏ ਦੀ ਨਕਦੀ, ਹੀਰੇ ਅਤੇ ਸੋਨੇ ਦੇ ਗਹਿਣੇ ਬਰਾਮਦ ਕੀਤੇ। 
ਈਡੀ ਨੇ ਵੀਰਵਾਰ ਨੂੰ ਦਿੱਲੀ, ਨੋਇਡਾ, ਮੇਰਠ, ਚੰਡੀਗੜ੍ਹ, ਗੋਆ ਦੇ 12 ਟਿਕਾਣਿਆਂ 'ਤੇ ਛਾਪੇਮਾਰੀ ਖਤਮ ਹੋਣ ਤੋਂ ਬਾਅਦ ਇਹ ਖੁਲਾਸਾ ਕੀਤਾ ਹੈ।

07:09 AM

ਜੇ.ਪੀ. ਨੱਡਾ 'ਤੇ 'ਆਪ' ਦਾ ਜਵਾਬ

ਜੇ.ਪੀ. ਨੱਡਾ ਜੀ ਨੂੰ ਪਤਾ ਹੋਣਾ ਚਾਹੀਦਾ ਹੈ ਕਿ 376 ਕਰੋੜ ਰੁਪਏ ਦੀ ਬਕਾਇਆ ਰਾਸ਼ੀ 'ਚੋਂ ਕੇਂਦਰ ਨੇ ਪਿਛਲੇ ਦੋ ਸਾਲਾਂ ਤੋਂ ਪੰਜਾਬ ਦੇ 800 ਕਰੋੜ ਰੁਪਏ ਤੋਂ ਵੱਧ ਦੇ 220 ਕਰੋੜ ਰੁਪਏ ਰੱਖੇ ਹਨ, ਪੰਜਾਬ ਦੇ ਵੱਖ-ਵੱਖ ਸਕੀਮਾਂ ਦੇ 8000 ਕਰੋੜ ਰੁਪਏ ਦੇ ਫੰਡ ਪਿਛਲੇ ਦੋ ਸਾਲਾਂ ਤੋਂ ਰੋਕੇ ਗਏ ਹਨ, ਜੇਕਰ ਪੰਜਾਬ ਦੇ ਲੋਕ ਲਈ ਇੰਨੇ ਹੀ ਫਿਕਰਮੰਦ ਹਨ ਤਾਂ ਤੁਸੀਂ ਸਾਡੇ ਹੱਕ ਦਾ ਪੈਸਾ ਕਿਉਂ ਰੋਕ ਰਹੇ ਹੋ?

06:55 AM

ਬਟਾਲਾ ਦੀ ਨਗਰ ਨਿਗਮ ਵੱਲੋਂ ਜੁਲਾਈ ਮਹੀਨੇ ਵਿੱਚ 300 ਦੇ ਕਰੀਬ ਕੱਚੇ ਮੁਲਾਜ਼ਮਾਂ ਨੂੰ ਡੀਸੀ ਰੇਟ ਤੇ ਕੀਤਾ ਗਿਆ ਸੀ ਇਹ ਭਰਤੀ ਹੁਣ ਵਿਵਾਦਾਂ ਵਿੱਚ ਨਜ਼ਰ ਆ ਰਹੀ ਹੈ। ਨਗਰ ਨਿਗਮ ਦੇ ਮੇਅਰ ਵੱਲੋਂ ਹਾਊਸ ਦੀ ਮੀਟਿੰਗ ਵਿੱਚ ਇਹ ਮਤਾ ਪਾ ਦਿੱਤਾ ਗਿਆ ਹੈ ਕਿ ਇਹ ਇਹ ਭਰਤੀ ਸਰਾਸਰ ਗਲਤ ਹੋਈ ਹੈ ਜਿਸ ਨੂੰ ਲੈ ਕੇ ਡੀਸੀ ਰੇਟ ਤੇ ਪੱਕੇ ਹੋਏ ਸਫਾਈ ਕਰਮਚਾਰੀਆਂ ਵੱਲੋਂ ਅੱਜ ਇੱਕ ਮੰਗ ਪੱਤਰ ਐਸਡੀਐਮ ਬਟਾਲਾ ਨੂੰ ਦਿੱਤਾ ਗਿਆ ਅਤੇ ਮੰਗ ਕੀਤੀ ਗਈ ਕਿ ਇਹ ਜੋ ਮਤਾ ਹਾਊਸ ਦੀ ਮੀਟਿੰਗ ਵਿੱਚ ਪਾਇਆ ਗਿਆ ਹੈ ਇਸ ਨੂੰ ਰੱਦ ਕੀਤਾ ਜਾਵੇ।
 
ਜੇਕਰ ਹੋਈ ਭਰਤੀ ਤੇ ਕੋਈ ਵੀ ਸਵਾਲੀਆ ਨਿਸ਼ਾਨ ਲੱਗਦਾ ਹੈ ਜਾਂ ਭਰਤੀ ਰੁਕਦੀ ਹੈ ਤਾਂ ਆਉਣ ਵਾਲੇ ਦਿਨਾਂ ਚ ਜਿੰਨੇ ਵੀ ਸਫਾਈ ਕਰਮਚਾਰੀ ਨੇ ਬਟਾਲੇ ਸ਼ਹਿਰ ਦੀ ਸਫਾਈ ਬੰਦ ਕਰਕੇ ਪੂਰਨ ਰੂਪ ਵਿੱਚ ਧਰਨਾ ਦੇਣਗੇ ਦੂਸਰੇ ਪਾਸੇ ਐਸਡੀਐਮ ਬਟਾਲਾ ਨੇ ਵੀ ਕਿਹਾ ਕਿ ਭਰਤੀ ਬਿਲਕੁਲ ਸਹੀ ਢੰਗ ਦੇ ਨਾਲ ਹੋਈ ਹੈ ਹੈ। ਇਸ ਵਿੱਚ ਕੋਈ ਵੀ ਬੇਨੀਮੀ ਨਹੀਂ ਹੋਈ ਜੋ ਹਾਊਸ ਵਿੱਚ ਮਤਾ ਪਾਇਆ ਹੈ ਉਸ ਤੇ ਇਨਕੁਇਰੀ ਕੀਤੀ ਜਾਏਗੀ ਮੇਹਰ ਬਟਾਲਾ ਸੁਖਦੀਪ ਸਿੰਘ ਤੇਜਾ ਤੇ ਜੋ ਭਰਤੀ ਨੂੰ ਰੱਦ ਕਰਨ ਲਈ ਮਤਾ ਪਾਇਆ ਗਿਆ ਸੀ ਉਸ ਦੇ ਜਵਾਬ ਵਿੱਚ ਬਟਾਲਾ ਦੇ ਮੇਅਰ ਨੇ ਕਿਹਾ ਕਿ ਇਸਦੀ ਪੰਜਾਬ ਸੜਕ ਸਰਕਾਰ ਨੂੰ ਸ਼ਿਕਾਇਤ ਬਟਾਲਾ ਦੇ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਵੱਲੋਂ ਕੀਤੀ ਗਈ ਹੈ। ਅਸੀਂ ਹਾਊਸ ਵਿੱਚ ਮਤਾ ਪਾਇਆ ਹੈ ਜਿੰਨੇ ਵੀ ਕੌਂਸਲਰ ਨੇ ਕਿ ਇਸ ਭਰਤੀ ਵਿੱਚ ਬੇਨਿਮੀਆ ਹੋਈਆਂ ਉਸ ਦੀ ਜਾਂਚ ਕੀਤੀ ਜਾਵੇ ਅਸੀਂ ਭਰਤੀ ਰੱਦ ਨਹੀਂ ਕਰਾਉਣਾ ਚਾਹੁੰਦੇ ਸਗੋਂ ਉਹਨਾਂ ਲੋਕਾਂ ਨੂੰ ਹੱਕ ਦਵਾਉਣਾ ਚਾਹੁੰਦੇ ਆਂ ਜਿਨਾਂ ਦੇ ਨਾਲ ਨਜਾਇਜ਼ ਹੋਏ।

 

Trending news