Sheikh Hasina Resigned: ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਦੇਸ਼ ਛੱਡ ਦਿੱਤਾ ਹੈ। ਹਸੀਨਾ ਦੇ ਰਾਜਧਾਨੀ ਢਾਕਾ ਛੱਡਣ ਦੀ ਖ਼ਬਰ ਦੇ ਨਾਲ ਹੀ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਲੋਕ ਪੀਐਮ ਹਾਊਸ ਵਿੱਚ ਦਾਖ਼ਲ ਹੋ ਗਏ। ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਦੀ ਰਿਹਾਇਸ਼ ਗੋਨੋ ਭਵਨ ਦੇ ਦਰਵਾਜ਼ੇ ਖੋਲ੍ਹ ਕੇ ਲੋਕ ਅੰਦਰ ਦਾਖ਼ਲ ਹੋਏ ਅਤੇ ਇੱਥੇ ਜਸ਼ਨ ਮਨਾਇਆ।


COMMERCIAL BREAK
SCROLL TO CONTINUE READING

ਰਿਪੋਰਟ ਮੁਤਾਬਕ ਪ੍ਰਦਰਸ਼ਨਕਾਰੀਆਂ ਨੇ ਅੱਜ ਦੁਪਹਿਰ 3 ਵਜੇ ਦੇ ਕਰੀਬ ਗੋਨੋ ਭਵਨ ਦੇ ਦਰਵਾਜ਼ੇ ਖੋਲ੍ਹੇ ਅਤੇ ਲੋਕ ਪ੍ਰਧਾਨ ਮੰਤਰੀ ਦੀ ਰਿਹਾਇਸ਼ ਦੇ ਅਹਾਤੇ ਵਿੱਚ ਦਾਖ਼ਲ ਹੋ ਗਏ। ਇਸ ਤੋਂ ਪਹਿਲਾਂ ਹਸੀਨਾ ਆਪਣੀ ਭੈਣ ਨਾਲ ਇੱਥੋਂ ਰਵਾਨਾ ਹੋ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਜਾਣ ਤੋਂ ਪਹਿਲਾਂ ਵੀਡੀਓ ਰਿਕਾਰਡ ਕਰਨਾ ਚਾਹੁੰਦੀ ਸੀ ਪਰ ਉਸ ਨੂੰ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ।


ਬੰਗਲਾਦੇਸ਼ ਵਿੱਚ ਰਾਖਵੇਂਕਰਨ ਨੂੰ ਲੈ ਕੇ ਚੱਲ ਰਿਹਾ ਅੰਦੋਲਨ ਸੋਮਵਾਰ ਨੂੰ ਹੋਰ ਵਿਆਪਕ ਹੋ ਗਿਆ ਹੈ। ਵਿਦਿਆਰਥੀ ਆਗੂਆਂ ਵੱਲੋਂ ਦਿੱਤੇ ‘ਲੌਂਗ ਮਾਰਚ ਟੂ ਢਾਕਾ’ ਦੇ ਸੱਦੇ ’ਤੇ ਹਜ਼ਾਰਾਂ ਲੋਕ ਢਾਕਾ ਦੇ ਉਪਨਗਰੀ ਇਲਾਕਿਆਂ ਵੱਲ ਮਾਰਚ ਕਰ ਰਹੇ ਹਨ। ਬੰਗਲਾਦੇਸ਼ ਦੇ ਫੌਜ ਮੁਖੀ ਸ਼ਾਮ ਨੂੰ ਮੀਡੀਆ ਨੂੰ ਸੰਬੋਧਿਤ ਕਰਨਗੇ।