Bihar Train Accident: ਬਿਹਾਰ `ਚ ਟਰੇਨ ਦੀਆਂ 23 ਬੋਗੀਆਂ ਪਟੜੀ ਤੋਂ ਉਤਰੀਆਂ, 4 ਲੋਕਾਂ ਦੀ ਮੌਤ; 100 ਤੋਂ ਵੱਧ ਜ਼ਖਮੀ
Bihar train derailment: ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਕਿਹਾ ਕਿ ਬਕਸਰ `ਚ ਘਟਨਾ ਵਾਲੀ ਥਾਂ `ਤੇ ਰਾਹਤ ਤੇ ਬਚਾਅ ਕੰਮ ਜਾਰੀ ਹੈ।
Bihar Train Derailment Accident Today: ਬਿਹਾਰ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਨਾਰਥ ਈਸਟ ਐਕਸਪ੍ਰੈੱਸ ਇੱਕ ਹਾਦਸੇ ਦਾ ਸ਼ਿਕਾਰ ਹੋਈ ਜਿਸ ਵਿੱਚ ਟਰੇਨ ਦੀਆਂ 23 ਬੋਗੀਆਂ ਪਟੜੀ ਤੋਂ ਉਤਰ ਗਈਆਂ ਅਤੇ ਇਨ੍ਹਾਂ 'ਚੋਂ 6 ਬੋਗੀਆਂ ਪੂਰੀ ਤਰ੍ਹਾਂ ਨੁਕਸਾਨੀਆਂ ਗਈਆਂ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸੇ ਵਿੱਚ 4 ਯਾਤਰੀਆਂ ਦੀ ਮੌਤ ਹੋ ਗਈ ਹੈ ਅਤੇ 100 ਯਾਤਰੀ ਜ਼ਖਮੀ ਹਨ।
ਮਿਲੀ ਜਾਣਕਾਰੀ ਦੇ ਮੁਤਾਬਕ ਆਨੰਦ ਬਿਹਾਰ ਤੋਂ ਕਾਮਾਖਿਆ ਜਾ ਰਹੀ ਨਾਰਥ ਈਸਟ ਐਕਸਪ੍ਰੈੱਸ ਬੁੱਧਵਾਰ ਰਾਤ ਕਰੀਬ 9.52 ਵਜੇ ਰਘੁਨਾਥਪੁਰ ਰੇਲਵੇ ਸਟੇਸ਼ਨ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਇਸ ਹਾਦਸੇ ਵਿੱਚ ਟਰੇਨ ਦੇ 23 ਡੱਬੇ ਪਟੜੀ ਤੋਂ ਉਤਰ ਗਏ।
ਇਹ ਹਾਦਸਾ ਇੰਨਾ ਭਿਆਨਕ ਸੀ ਕਿ 6 ਬੋਗੀਆਂ ਬੁਰੀ ਤਰ੍ਹਾਂ ਨਾਲ ਨੁਕਸਾਨੀਆਂ ਗਈਆਂ, ਜਿਨ੍ਹਾਂ 'ਚ ਇਕ ਡੱਬਾ ਦੂਜੇ ਡੱਬੇ 'ਤੇ ਚੜ੍ਹ ਗਿਆ। ਇਸ ਦੌਰਾਨ ਚਾਰ ਯਾਤਰੀਆਂ ਦੀ ਮੌਤ ਹੋ ਦੀ ਖ਼ਬਰ ਸਾਹਮਣੇ ਆ ਰਹੀ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਵਿੱਚ ਕੁੱਲ 100 ਯਾਤਰੀ ਜ਼ਖਮੀ ਹੋਏ ਹਨ। ਇਸ ਦੌਰਾਨ ਰੇਲਵੇ ਅਤੇ ਸਥਾਨਕ ਪ੍ਰਸ਼ਾਸਨ ਦੇ ਅਧਿਕਾਰੀ ਅਤੇ ਕਰਮਚਾਰੀ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਜੁਟ ਗਏ ਅਤੇ ਦੇਰ ਰਾਤ ਯਾਤਰੀਆਂ ਨੂੰ ਬਚਾਇਆ ਗਿਆ।
ਇਸ ਘਟਨਾ ਤੋਂ ਬਾਅਦ ਲੋਕਾਂ ਦੀ ਭੀੜ ਇਕੱਠੀ ਹੋ ਗਈ ਅਤੇ ਆਮ ਲੋਕ ਵੀ ਬਚਾਅ ਕਾਰਜਾਂ ਵਿੱਚ ਜੁੱਟ ਗਏ। ਰੇਲਵੇ ਸੂਤਰਾਂ ਦੇ ਮੁਤਾਬਕ ਬਕਸਰ ਤੋਂ ਖੁੱਲ੍ਹਣ ਤੋਂ ਬਾਅਦ ਨਾਰਥ ਈਸਟ ਐਕਸਪ੍ਰੈਸ ਆਪਣੀ ਆਮ ਰਫ਼ਤਾਰ ਨਾਲ ਚੱਲ ਰਹੀ ਸੀ ਤੇ ਰਘੁਨਾਥਪੁਰ ਰੇਲਵੇ ਸਟੇਸ਼ਨ ਦੇ ਕੋਲ ਪੁਆਇੰਟ ਬਦਲਦੇ ਸਮੇਂ ਰੇਲ ਗੱਡੀ ਜ਼ੋਰਦਾਰ ਝਟਕੇ ਨਾਲ ਟਕਰਾ ਗਈ। ਅੱਧੀ ਰੇਲ ਗੱਡੀ ਰਘੂਨਾਥਪੁਰ ਰੇਲ ਕਰਾਸਿੰਗ ਤੋਂ ਪਹਿਲਾਂ ਹੀ ਪਲਟ ਗਈ ਅਤੇ ਬਾਕੀ ਬੋਗੀ ਇੰਜਣ ਚੱਲਦੇ ਹੋਏ ਸਟੇਸ਼ਨ 'ਤੇ ਪਹੁੰਚ ਗਈ।
ਇਸ ਹਾਦਸੇ ਬਾਰੇ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਕਿਹਾ ਕਿ ਬਕਸਰ 'ਚ ਘਟਨਾ ਵਾਲੀ ਥਾਂ 'ਤੇ ਰਾਹਤ ਤੇ ਬਚਾਅ ਕੰਮ ਜਾਰੀ ਹੈ ਅਤੇ NDRF, SDRF, ਜ਼ਿਲ੍ਹਾ ਪ੍ਰਸ਼ਾਸਨ, ਰੇਲਵੇ ਅਧਿਕਾਰੀ ਅਤੇ ਸਥਾਨਕ ਲੋਕ ਇੱਕਜੁਟ ਹੋ ਕੇ ਟੀਮ ਦੇ ਰੂਪ ਵਿੱਚ ਕੰਮ ਕਰ ਰਹੇ ਹਨ।
ਦੱਸ ਦਈਏ ਕਿ ਹਾਦਸੇ 'ਚ 100 ਦੇ ਕਰੀਬ ਲੋਕ ਜ਼ਖਮੀ ਹਨ ਜੋ ਕਿ ਹਸਪਤਾਲ 'ਚ ਜ਼ੇਰੇ ਇਲਾਜ ਹਨ ਪਾਰ ਇਨ੍ਹਾਂ 'ਚੋਂ 20 ਲੋਕ ਗੰਭੀਰ ਰੂਪ 'ਚ ਜ਼ਖਮੀ ਹਨ ਜਿਸ ਕਰਕੇ ਇਹ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ। ਇਸ ਦੌਰਾਨ ਬਕਸਰ ਦੇ ਡੀਐੱਮ ਅੰਸ਼ੁਲ ਅਗਰਵਾਲ ਦਾ ਕਹਿਣਾ ਹੈ ਕਿ ਹਾਦਸੇ 'ਚ ਗੰਭੀਰ ਰੂਪ ਨਾਲ ਜ਼ਖਮੀ ਹੋਏ ਲੋਕਾਂ ਨੂੰ ਪਟਨਾ ਰੈਫਰ ਕਰ ਦਿੱਤਾ ਗਿਆ ਹੈ ਅਤੇ ਬਾਕੀ ਜ਼ਖਮੀਆਂ ਦਾ ਨੇੜਲੇ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।
ਇਹ ਵੀ ਪੜ੍ਹੋ: Shahid Latif Murder News: ਪਠਾਨਕੋਟ ਏਅਰਬੇਸ ਹਮਲੇ ਦੇ ਮਾਸਟਰਮਾਈਂਡ ਸ਼ਾਹਿਦ ਲਤੀਫ ਦਾ ਸਿਆਲਕੋਟ 'ਚ ਗੋਲੀਆਂ ਮਾਰ ਕੇ ਕਤਲ