Divya Pahuja Murder Case: 11 ਦਿਨ ਬਾਅਦ ਟੋਹਾਣਾ ਨਹਿਰ `ਚੋਂ ਮਿਲੀ ਮਾਡਲ ਦਿਵਿਆ ਪਾਹੂਜਾ ਦੀ ਲਾਸ਼, ਟੈਟੂ ਤੋਂ ਕੀਤੀ ਪਛਾਣ
Divya Pahuja Murder Case: ਗੁਰੂਗ੍ਰਾਮ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ। ਪੁਲਿਸ ਨੇ ਮਾਡਲ ਦਿਵਿਆ ਪਾਹੂਜਾ ਦੀ ਲਾਸ਼ ਬਰਾਮਦ ਕਰ ਲਈ ਹੈ।
Divya Pahuja Murder Case: ਪੁਲਿਸ ਨੇ ਗੁਰੂਗ੍ਰਾਮ ਦੀ ਮਾਡਲ ਦਿਵਿਆ ਪਾਹੂਜਾ ਦੀ ਲਾਸ਼ ਬਰਾਮਦ ਕਰ ਲਈ ਹੈ। ਲਾਸ਼ ਦੀ ਭਾਲ ਲਈ NDRF ਦੀ 25 ਮੈਂਬਰੀ ਟੀਮ ਪਟਿਆਲਾ ਪਹੁੰਚੀ ਸੀ। NDRF ਦੀ ਟੀਮ ਗੁਰੂਗ੍ਰਾਮ ਅਤੇ ਪੰਜਾਬ ਪੁਲਿਸ ਦੇ ਨਾਲ ਪਟਿਆਲਾ ਤੋਂ ਖਨੌਰੀ ਸਰਹੱਦ ਤੱਕ ਨਹਿਰ ਵਿੱਚ ਲਾਸ਼ ਦੀ ਭਾਲ ਕਰ ਰਹੀ ਸੀ ਪਰ ਦਿਵਿਆ ਪਾਹੂਜਾ ਦੀ ਲਾਸ਼ ਹਰਿਆਣਾ ਦੀ ਟੋਹਾਣਾ ਨਹਿਰ 'ਚੋਂ ਬਰਾਮਦ ਹੋਈ ਹੈ।
ਪੁਲਿਸ ਨੇ ਲਾਸ਼ ਨੂੰ ਨਹਿਰ 'ਚੋਂ ਕੱਢਣ ਤੋਂ ਬਾਅਦ ਇਸ ਦੀ ਫੋਟੋ ਦਿਵਿਆ ਦੇ ਪਰਿਵਾਰਕ ਮੈਂਬਰਾਂ ਨੂੰ ਭੇਜੀ, ਜਿਸ ਨੂੰ ਦੇਖ ਕੇ ਉਨ੍ਹਾਂ ਨੇ ਲਾਸ਼ ਦੀ ਪਛਾਣ ਕਰ ਲਈ। ਗੁਰੂਗ੍ਰਾਮ ਕ੍ਰਾਈਮ ਬ੍ਰਾਂਚ ਦੀਆਂ 6 ਟੀਮਾਂ ਲਾਸ਼ ਦੀ ਭਾਲ 'ਚ ਜੁਟੀਆਂ ਹੋਈਆਂ ਹਨ। ਕਾਬਿਲੇਗੌਰ ਕਿ 2 ਜਨਵਰੀ ਨੂੰ ਦਿਵਿਆ ਦੀ ਗੁਰੂਗ੍ਰਾਮ ਦੇ ਸਿਟੀ ਪੁਆਇੰਟ ਹੋਟਲ ਦੇ ਕਮਰੇ ਨੰਬਰ 111 ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
ਇਸ ਘਟਨਾ ਨੂੰ ਹੋਟਲ ਮਾਲਕ ਅਭਿਜੀਤ ਸਿੰਘ ਨੇ ਅੰਜਾਮ ਦਿੱਤਾ ਹੈ। ਇਸ ਮਾਮਲੇ 'ਚ ਪੱਛਮੀ ਬੰਗਾਲ ਤੋਂ ਗ੍ਰਿਫਤਾਰ ਕੀਤੇ ਗਏ ਬਲਰਾਜ ਨਾਮ ਦੇ ਦੋਸ਼ੀ ਤੋਂ ਪੁੱਛਗਿੱਛ ਕਰਨ 'ਤੇ ਹਰਿਆਣਾ ਪੁਲਸ ਨੇ ਦਿਵਿਆ ਪਾਹੂਜਾ ਦੀ ਲਾਸ਼ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਬਲਰਾਜ ਨੇ ਖੁਦ ਪੁਲਿਸ ਨੂੰ ਦੱਸਿਆ ਸੀ ਕਿ ਉਸ ਨੇ ਹੀ ਦਿਵਿਆ ਦੀ ਲਾਸ਼ ਨੂੰ ਹਰਿਆਣਾ ਦੀ ਟੋਹਾਣਾ ਨਹਿਰ 'ਚ ਸੁੱਟ ਦਿੱਤਾ ਸੀ।
ਦਰਅਸਲ, ਦਿਵਿਆ ਪਾਹੂਜਾ ਕਤਲ ਕਾਂਡ ਦੇ ਮੁੱਖ ਦੋਸ਼ੀ ਅਭਿਜੀਤ ਸਿੰਘ ਨੇ ਲਾਸ਼ ਨੂੰ ਡਿਸਪੋਜ਼ਲ ਕਰਨ ਦਾ ਕੰਮ ਆਪਣੇ ਗੁਰਗੇ ਬਲਰਾਜ ਗਿੱਲ ਨੂੰ ਸੌਂਪਿਆ ਸੀ। ਬਲਰਾਜ ਗਿੱਲ ਅਤੇ ਰਵੀ ਬੰਗਾ ਨੂੰ ਕੋਲਕਾਤਾ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਗਿੱਲ ਨੇ ਦਿਵਿਆ ਦੀ ਲਾਸ਼ ਨੂੰ ਆਪਣੇ ਬੌਸ ਅਭਿਜੀਤ ਦੀ ਬੀਐਮਡਬਲਯੂ ਕਾਰ ਦੀ ਡਿੱਗੀ ਵਿੱਚ ਪਾ ਦਿੱਤਾ ਸੀ ਤੇ ਇਸਨੂੰ ਖੁਰਦ-ਬੁਰਦ ਕਰਨ ਲਈ ਨਿਕਲ ਗਿਆ ਸੀ। ਇਸ ਕੰਮ ਵਿੱਚ ਰਵੀ ਬੰਗਾ ਉਸ ਦਾ ਸਾਥ ਦੇ ਰਿਹਾ ਸੀ।
ਅਭਿਜੀਤ ਸਿੰਘ ਨੇ ਆਪਣੇ ਹੋਟਲ ਦੇ ਦੋ ਸਟਾਫ਼ ਮੈਂਬਰਾਂ ਨਾਲ ਮਿਲ ਕੇ ਦਿਵਿਆ ਦੀ ਲਾਸ਼ ਨੂੰ ਕੰਬਲ 'ਚ ਲਪੇਟ ਕੇ ਆਪਣੀ ਬੀਐਮਡਬਲਯੂ ਕਾਰ ਦੇ ਡਿੱਗੀ ਵਿੱਚ ਰੱਖ ਦਿੱਤੀ ਸੀ। ਫਿਰ ਉਸ ਨੇ ਕਾਰ ਦੀਆਂ ਚਾਬੀਆਂ ਆਪਣੇ ਖਾਸ ਗੁਰਗੇ ਬਲਰਾਜ ਨੂੰ ਸੌਂਪ ਦਿੱਤੀਆਂ ਅਤੇ ਉਸ ਨੂੰ ਲਾਸ਼ ਖੁਰਦ-ਬੁਰਦ ਕਰਨ ਲਈ ਕਿਹਾ ਸੀ। ਇਸ ਕੰਮ ਲਈ ਅਭਿਜੀਤ ਨੇ ਉਸ ਨੂੰ 10 ਲੱਖ ਰੁਪਏ ਵੀ ਦਿੱਤੇ ਸਨ।
ਇਹ ਵੀ ਪੜ੍ਹੋ : Punjab Weather Update: ਲੋਹੜੀ ਦੇ ਤਿਉਹਾਰ ਮੌਕੇ ਪੰਜਾਬ 'ਚ ਸੰਘਣੀ ਧੁੰਦ, 10 ਸਾਲ ਬਾਅਦ ਪੈ ਰਹੀ ਅਜਿਹੀ ਠੰਡ
ਗੁਰੂਗ੍ਰਾਮ ਕ੍ਰਾਈਮ ਬ੍ਰਾਂਚ ਨੇ ਇਸ ਕਤਲ ਕਾਂਡ ਵਿੱਚ 6 ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਹੈ, ਜਿਨ੍ਹਾਂ ਵਿੱਚ ਮੁੱਖ ਮੁਲਜ਼ਮ ਅਭਿਜੀਤ ਸਿੰਘ, ਹੇਮਰਾਜ, ਓਮ ਪ੍ਰਕਾਸ਼, ਮੇਘਾ, ਬਲਰਾਜ ਗਿੱਲ ਅਤੇ ਰਵੀ ਬੰਗਾ ਦੇ ਨਾਂ ਸ਼ਾਮਲ ਹਨ। ਇਨ੍ਹਾਂ ਸਾਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦਿਵਿਆ ਪਾਹੂਜਾ (27) ਬਲਦੇਵ ਨਗਰ, ਗੁਰੂਗ੍ਰਾਮ ਦੀ ਰਹਿਣ ਵਾਲੀ ਸੀ।
ਇਹ ਵੀ ਪੜ੍ਹੋ : Kapurthala News: ਸਰਕਾਰੀ ਹਸਪਤਾਲ ਦੇ ਰਿਹਾਇਸ਼ੀ ਕੁਆਰਟਰਾਂ 'ਚ ਲੱਗੀ ਅੱਗ, ਝੁਲਸਣ ਕਾਰਨ ਇੱਕ ਸਖ਼ਸ਼ ਦੀ ਮੌਤ