Bori Se Banaya Plazzo: ਦੁਨੀਆ ਭਰ ਦਾ ਫੈਸ਼ਨ ਹਰ ਰੋਜ਼ ਬਦਲਦਾ ਰਹਿੰਦਾ ਹੈ ਅਤੇ ਕਈ ਵਾਰੀ ਪੁਰਾਣੇ ਫੈਸ਼ਨ ਵੀ ਘੁੰਮਣ ਤੋਂ ਬਾਅਦ ਰੁਝਾਨ ਬਣ ਜਾਂਦੇ ਹਨ। ਫੈਸ਼ਨ ਇਕ ਅਜਿਹੀ ਚੀਜ਼ ਹੈ ਜਿਸ ਨੇ ਲੋਕਾਂ ਨੂੰ ਆਪਣੀ ਮਰਜ਼ੀ ਦੇ ਵਿਰੁੱਧ (Bori Se Banaya Plazzo) ਵੀ ਇਸ ਨੂੰ ਅਪਣਾਉਣ ਲਈ ਮਜਬੂਰ ਕੀਤਾ ਹੈ। ਜਿਵੇਂ ਹੀ ਇਹ ਫੈਸ਼ਨ ਟ੍ਰੈਂਡ 'ਚ ਆਉਂਦਾ ਹੈ ਅਤੇ ਕੋਈ ਵੱਡਾ ਡਿਜ਼ਾਈਨਰ ਇਸ 'ਤੇ ਆਪਣਾ ਟੈਗ ਲਗਾਉਂਦਾ ਹੈ ਤਾਂ ਇਹ ਹਰ ਕਿਸੇ ਦਾ ਪਸੰਦੀਦਾ ਬਣ ਜਾਂਦਾ ਹੈ। ਫਿਰ ਹਰ ਕੋਈ ਇਸ ਨੂੰ ਸਟਾਈਲਿਸ਼ ਬਣਾਉਣ ਦੀ ਕੋਸ਼ਿਸ਼ ਕਰਦਾ ਹੈ। 


COMMERCIAL BREAK
SCROLL TO CONTINUE READING

ਹੁਣ ਤੱਕ ਤੁਸੀਂ ਕਈ ਤਰ੍ਹਾਂ ਦੇ ਫੈਸ਼ਨ ਦੇਖੇ ਹੋਣਗੇ ਪਰ  ਅੱਜ ਤੁਹਾਨੂੰ ਇੱਕ ਅਜਿਹੇ ਫੈਸ਼ਨ (Bori Se Banaya Plazzo) ਬਾਰੇ ਜਾਣੂੰ ਕਰਵਾਂਗੇ  ਜਿਸ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ ਅਤੇ ਇਸ ਦੇ ਨਾਲ ਹੀ ਉਸ ਫੈਸ਼ਨੇਬਲ ਡਰੈੱਸ ਦੀ ਕੀਮਤ ਹੈਰਾਨ ਕਰਨ ਵਾਲੀ ਹੈ।


ਅਜਿਹਾ ਹੀ ਇੱਕ ਫੈਸ਼ਨ ਟ੍ਰੈਂਡ ਇੰਸਟਾਗ੍ਰਾਮ ''sachkadwahai'' 'ਤੇ ਦੇਖਿਆ ਗਿਆ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ। ਜਿਨ੍ਹਾਂ ਬੋਰੀਆਂ ਵਿੱਚ ਲੋਕ ਕਣਕ-ਝੋਨੇ ਰੱਖਦੇ ਹਨ, ਹੁਣ ਉਨ੍ਹਾਂ ਨੂੰ ਕੱਪੜੇ ਬਣਾਉਣ ਲਈ (Trending Palazzo Video) ਵਰਤਿਆ ਜਾ ਰਿਹਾ ਹੈ। ਯਾਨੀ ਜੇਕਰ ਤੁਸੀਂ ਫੈਸ਼ਨ ਦੇ ਨਵੇਂ ਟਰੈਂਡ ਨੂੰ ਅਪਣਾਓਗੇ ਤਾਂ ਤੁਹਾਨੂੰ ਬੋਰੀ ਪਾ ਕੇ ਘੁੰਮਣਾ ਪਵੇਗਾ ਪਰ ਅੱਜ ਇਸ ਦੀ ਕੀਮਤ ਤੁਹਾਨੂੰ ਹੈਰਾਨ ਕਰ ਦੇਵੇਗੀ।



ਇਹ ਵੀ ਪੜ੍ਹੋ: Swara Bhasker Marriage: ਅਦਾਕਾਰਾ ਸਵਰਾ ਭਾਸਕਰ ਨੇ ਗੁਪਤ ਤਰੀਕੇ ਨਾਲ ਕਰਵਾਇਆ ਵਿਆਹ, ਵੇਖੋ ਖੂਬਸੂਰਤ ਤਸਵੀਰਾਂ

ਹੁਣ ਵਾਇਰਲ ਹੋ ਰਹੀ ਇਸ ਵੀਡੀਓ 'ਚ ਸਾਧਾਰਨ (Bori Se Banaya Plazzo) ਲੱਗ ਰਹੇ ਪਲਾਜ਼ੋ ਦੀ ਕੀਮਤ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਦਰਅਸਲ, ਪਲਾਜ਼ੋ ਦੇ ਨਾਮ ਨਾਲ ਜਾਣੀ ਜਾਂਦੀ ਇੱਕ ਲੇਡੀਜ਼ ਬੌਟਮ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਇਸ ਕੱਪੜੇ ਦੀ ਕੀਮਤ ਦੇਖ ਤੁਸੀਂ ਵੀ ਹੈਰਾਨ ਹੋ ਜਾਵੋਗੇ। 


ਵੀਡੀਓ 'ਚ ਤੁਸੀਂ ਦੇਖੋਂਗੇ ਕਿ ਬੋਰੀ ਦਾ ਬਣਿਆ ਪਲਾਜ਼ੋ (Bori Se Banaya Plazzo) ਦਿਖਾਈ ਦੇ ਰਿਹਾ ਹੈ ਅਤੇ ਸੋਸ਼ਲ ਮੀਡੀਆ 'ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਸਧਾਰਨ ਦਿਖਣ ਵਾਲੇ ਪਲਾਜ਼ੋ ਦੀ ਕੀਮਤ 60 ਹਜ਼ਾਰ ਰੁਪਏ ਹੈ। ਇਸ ਬੋਰੇ ਦੀ ਵਰਤੋਂ ਸਬਜ਼ੀਆਂ, ਭਾਂਡੇ ਆਦਿ ਨੂੰ ਭਰਨ ਅਤੇ ਲਿਜਾਣ ਲਈ ਕੀਤੀ ਜਾਂਦੀ ਹੈ, ਇਸ ਫੈਸ਼ਨੇਬਲ ਪਲਾਜ਼ੋ ਨੂੰ ਬੋਰੇ ਦੀ ਵਰਤੋਂ ਕਰਕੇ ਬਣਾਇਆ ਗਿਆ ਹੈ। ਬੋਰੀ ਦਾ ਬਣਿਆ ਇਹ ਪਲਾਜ਼ੋ ਸਿਰਫ 60 ਹਜ਼ਾਰ 'ਚ ਵਿਕ ਰਿਹਾ ਹੈ.. ਖਰੀਦਣਾ ਚਾਹੋਗੇ..?