Budget Tax Slab: ਟੈਕਸ ਸਲੈਬ ਨੂੰ ਲੈ ਕੇ ਬਜਟ `ਚ ਵੱਡਾ ਐਲਾਨ; ਟੈਕਸ ਸਲੈਬ `ਚ ਕੀਤਾ ਵੱਡਾ ਬਦਲਾਅ
Budget Tax Slab: ਬਜਟ-2024 ਵਿੱਚ ਇਨਕਮ ਟੈਕਸ ਸਲੈਬ ਵਿੱਚ ਵੱਡਾ ਬਦਲਾਅ ਕੀਤਾ ਗਿਆ ਹੈ। 0-3 ਲੱਖ ਰੁਪਏ ਤੱਕ ਕੋਈ ਟੈਕਸ ਨਹੀਂ ਦੇਣਾ ਪਵੇਗਾ। ਜਦਕਿ 3-7 ਲੱਖ ਰੁਪਏ ਤੱਕ 5 ਫ਼ੀਸਦੀ ਟੈਕਸ ਲੱਗੇਗਾ।
Budget Tax Slab: ਬਜਟ-2024 ਵਿੱਚ ਟੈਕਸ ਸਲੈਬ ਨੂੰ ਲੈ ਕੇ ਵੱਡਾ ਐਲਾਨ ਕੀਤਾ ਗਿਆ ਹੈ। ਇਨਕਮ ਟੈਕਸ ਦੀ ਸਲੈਬ ਵਿੱਚ ਵੱਡਾ ਬਦਲਾਅ ਕੀਤਾ ਗਿਆ ਹੈ। 0-3 ਲੱਖ ਰੁਪਏ ਤੱਕ ਕੋਈ ਟੈਕਸ ਨਹੀਂ ਦੇਣਾ ਪਵੇਗਾ। ਜਦਕਿ 3-7 ਲੱਖ ਰੁਪਏ ਤੱਕ 5 ਫ਼ੀਸਦੀ ਟੈਕਸ ਲੱਗੇਗਾ। ਸਟੈਂਡਰਡ ਡਿਡਕਸ਼ਨ 50 ਹਜ਼ਾਰ ਤੋਂ ਵਧਾ ਕੇ 75 ਹਜ਼ਾਰ ਰੁਪਏ ਕਰ ਦਿੱਤਾ ਗਿਆ।
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਟੈਕਸਦਾਤਾਵਾਂ ਲਈ ਮਿਆਰੀ ਕਟੌਤੀ ਦੀ ਸੀਮਾ 50 ਹਜ਼ਾਰ ਰੁਪਏ ਤੋਂ ਵਧਾ ਕੇ 75 ਹਜ਼ਾਰ ਰੁਪਏ ਕਰ ਦਿੱਤੀ ਹੈ। ਇਸ ਤੋਂ ਇਲਾਵਾ ਨਵੇਂ ਟੈਕਸ ਸਲੈਬ 'ਚ ਇਕ ਵਾਰ ਫਿਰ ਬਦਲਾਅ ਕੀਤੇ ਗਏ ਹਨ। ਦਰਅਸਲ ਨੌਕਰੀਪੇਸ਼ਾ ਲੋਕਾਂ ਨੂੰ ਉਮੀਦ ਸੀ ਕਿ ਇਸ ਵਾਰ ਵਿੱਤ ਮੰਤਰੀ ਬਜਟ 'ਚ ਇਨਕਮ ਟੈਕਸ 'ਚ ਰਾਹਤ ਦੇ ਸਕਦੇ ਹਨ। ਸਰਕਾਰ ਨੇ ਸਟੈਂਡਰਡ ਡਿਡਕਸ਼ਨ ਵਧਾ ਕੇ ਨਵੀਂ ਟੈਕਸ ਵਿਵਸਥਾ ਵਿੱਚ ਬਦਲਾਅ ਕੀਤਾ ਹੈ। ਵਿੱਤ ਮੰਤਰੀ ਦਾ ਕਹਿਣਾ ਹੈ ਕਿ ਨਵੇਂ ਟੈਕਸ ਸਲੈਬ 'ਚ ਬਦਲਾਅ ਨਾਲ ਟੈਕਸਦਾਤਾ 17500 ਰੁਪਏ ਦੀ ਬਚਤ ਕਰ ਸਕਣਗੇ।
ਵਿੱਤ ਮੰਤਰੀ ਨੇ ਕਿਹਾ ਕਿ ਨਵੇਂ ਟੈਕਸ ਸਲੈਬ ਵਿੱਚ ਬਦਲਾਅ ਕੀਤੇ ਗਏ ਹਨ ਅਤੇ ਪੁਰਾਣੀ ਟੈਕਸ ਪ੍ਰਣਾਲੀ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਹੁਣ ਨਵੀਂ ਟੈਕਸ ਪ੍ਰਣਾਲੀ 'ਚ 3 ਲੱਖ ਰੁਪਏ ਤੱਕ ਦੀ ਸਾਲਾਨਾ ਆਮਦਨ 'ਤੇ ਕੋਈ ਟੈਕਸ ਨਹੀਂ ਲੱਗੇਗਾ। ਇਸ ਦੇ ਨਾਲ ਹੀ 3 ਤੋਂ 7 ਲੱਖ ਰੁਪਏ ਦੀ ਸਾਲਾਨਾ ਆਮਦਨ 'ਤੇ 5 ਫੀਸਦੀ ਟੈਕਸ ਦੇਣਾ ਹੋਵੇਗਾ।
7 ਤੋਂ 10 ਲੱਖ ਰੁਪਏ ਦੀ ਸਾਲਾਨਾ ਆਮਦਨ 'ਤੇ 10 ਫੀਸਦੀ ਅਤੇ 10 ਤੋਂ 12 ਲੱਖ ਰੁਪਏ ਦੀ ਸਾਲਾਨਾ ਆਮਦਨ 'ਤੇ 15 ਫੀਸਦੀ ਟੈਕਸ ਲੱਗੇਗਾ। ਇਸੇ ਤਰ੍ਹਾਂ 12 ਤੋਂ 15 ਲੱਖ ਰੁਪਏ ਦੀ ਸਾਲਾਨਾ ਆਮਦਨ 'ਤੇ 20 ਫੀਸਦੀ ਅਤੇ 15 ਲੱਖ ਰੁਪਏ ਤੋਂ ਵੱਧ ਦੀ ਆਮਦਨ 'ਤੇ 30 ਫੀਸਦੀ ਟੈਕਸ ਲੱਗੇਗਾ।
ਇਹ ਵੀ ਪੜ੍ਹੋ : Budget Tax Slab: ਟੈਕਸ ਸਲੈਬ ਨੂੰ ਲੈ ਕੇ ਬਜਟ 'ਚ ਵੱਡਾ ਐਲਾਨ; ਟੈਕਸ ਸਲੈਬ 'ਚ ਕੀਤਾ ਵੱਡਾ ਬਦਲਾਅ
ਨਵੀਂ ਟੈਕਸ ਪ੍ਰਣਾਲੀ ਵਿੱਚ
0-3L-ਜ਼ੀਰੋ
3-7L-5%
7-10L-10%
10-12L-15%
12-15L-20%
15 ਤੋਂ ਵੱਧ-30%
ਇਸ ਤੋਂ ਪਹਿਲਾਂ ਵਾਲੀ ਟੈਕਸ ਸਲੈਬ
0-3L-ਜ਼ੀਰੋ
3-6L-5%
6-9L-10%
9-12L-15%
12-15-20%
15 ਤੋਂ ਵੱਧ- 30%
ਨਵੀਂ ਟੈਕਸ ਪ੍ਰਣਾਲੀ ਵਿੱਚ ਤਨਖ਼ਾਹਦਾਰ ਮੁਲਾਜ਼ਮਾਂ ਨੂੰ ਆਮਦਨ ਕਰ ਵਿੱਚ 17,500 ਰੁਪਏ ਤੱਕ ਦੀ ਬਚਤ ਹੋਵੇਗੀ
ਇਹ ਵੀ ਪੜ੍ਹੋ : Budget 2024-25: ਮੋਬਾਈਲ, ਚਾਰਜਰ... ਬਜਟ 'ਚ ਕੀ ਸਸਤਾ, ਕੀ ਮਹਿੰਗਾ? ਵੇਖੋ ਇੱਥੇ ਪੂਰੀ ਲਿਸਟ