ਚੰਡੀਗੜ੍ਹ: ਜਿਵੇਂ-ਜਿਵੇਂ ਪੰਜਾਬ 'ਚ ਚੋਣਾਂ ਦਾ ਸਮਾਂ ਨਜ਼ਦੀਕ ਆ ਰਿਹਾ ਹੈ, ਉਸੇ ਹੀ ਤਰ੍ਹਾਂ ਪੰਜਾਬ 'ਚ ਰਾਜਨੀਤਿਕ ਹੱਲਚਲ ਵੀ ਤੇਜ਼ ਹੋ ਗਈ ਹੈ। ਪੰਜਾਬ ਬਸਪਾ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਪ੍ਰੈੱਸ ਕਾਨਫਰੰਸ ਕਰ ਗੱਠਜੋੜ ਬਾਰੇ ਜਾਣਕਾਰੀ ਦਿੰਦਿਆ ਕਿਹਾ ਕਿ ਉਨ੍ਹਾਂ ਦੀ ਸ਼੍ਰੋਮਣੀ ਅਕਾਲੀ ਦਲ ਨਾਲ ਦੋ-ਤਿੰਨ ਗੇਟ ਦੀਆਂ ਮੀਟਿੰਗਾਂ ਹੋਈਆਂ ਹਨ, 2022 ਦੀਆਂ ਚੌੰਣਾਂ ਵਿੱਚ ਅਕਾਲੀ ਦਲ ਨਾਲ ਗੱਠਜੋੜ ਹੋ ਸਕਦਾ ਹੈ।


COMMERCIAL BREAK
SCROLL TO CONTINUE READING

 


ਇਸ ਦੌਰਾਨ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਕੋਰੋਨਾ ਮਹਾਂਮਾਰੀ ਦੇ ਦੌਰਾਨ ਨਿੱਜੀ ਹਸਪਤਾਲ ਨੂੰ ਟੀਕਾ ਵੇਚ ਰਹੀ ਸੀ, ਪੰਜਾਬ ਸਰਕਾਰ ਨੇ 42000 ਲੋਕਾਂ ਦੀ ਜ਼ਿੰਦਗੀ ਦਾ ਸੌਦਾ ਕੀਤਾ ਗਿਆ ਸੀ, ਉਨ੍ਹਾਂ ਕਿਹਾ ਅਸੀਂ ਇਸ ਦੀ ਨਿੰਦਾ ਕਰਦੇ ਹਾਂ।


ਕੋਰੋਨਾ ਦੌਰਾਨ ਕਾਂਗਰਸ ਸਰਕਾਰ ਅਸਫਲ ਰਹੀ ਹੈ, ਉਨ੍ਹਾਂ ਕਿਹਾ ਕਿ ਇਸ ਸਮੇਂ ਲਾਸ਼ਾਂ ਨੂੰ ਸਾੜਨ ਲਈ ਲੱਕੜ ਨਹੀਂ ਮਿਲ ਰਹੀਂ।


ਇਸ ਦੌਰਾਨ ਉਨ੍ਹਾਂ ਕਿਹਾ ਕਿ ਦਲਿਤ ਲੋਕਾਂ ਦੇ ਬੱਚਿਆ ਨੂੰ ਰੋਲ ਨੰਬਰ ਜਾਰੀ ਨਹੀਂ ਕੀਤੇ ਜਾ ਰਹੇ ਹਨ। ਸਰਕਾਰ ਦਲਿਤ ਮੁੱਖ ਮੰਤਰੀ ਜਾਂ ਡਿਪਟੀ ਮੰਤਰੀ ਬਾਰੇ ਗੱਲ ਕਰਦੀ ਹੈ ਪਰ ਦਲਿਤ ਬੱਚਿਆਂ ਨੂੰ ਉਨ੍ਹਾਂ ਦੇ ਅਧਿਕਾਰ ਨਹੀਂ ਮਿਲ ਰਹੇ।


ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ, ਆਬਾਦੀ ਦੇ ਅਨੁਸਾਰ ਸਮੇਂ ਸਮੇਂ ਤੇ ਰਿਜ਼ਰਵੇਸ਼ਨ ਦਿੱਤੀ ਗਈ ਸੀ, ਪਰ 1952, 53 ਅਤੇ 1974 ਵਿਚ ਇਸ ਨੂੰ ਵਧਾ ਦਿੱਤਾ ਗਿਆ ਸੀ, ਪਰ 74 ਦੇ ਬਾਅਦ ਰਾਖਵਾਂਕਰਨ ਨਹੀਂ ਵਧਿਆ।


ਉਨ੍ਹਾਂ ਕਿਹਾ ਕਿ ਦਲਿਤ ਮੁਲਾਜ਼ਮਾਂ ਨੂੰ 85ਵੇਂ ਸੋਧ ਦਾ ਲਾਭ ਨਹੀਂ ਮਿਲ ਰਿਹਾ, SC/ST ਕਮਿਸ਼ਨ ਨੂੰ ਸਰਕਾਰ ਨੂੰ ਰਿਜ਼ਰਵੇਸ਼ਨ ਲਈ ਪੱਤਰ ਵੀ ਮਿਲਿਆ ਹੈ, ਉਨ੍ਹਾਂ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਅਧਿਆਪਕਾਂ ਲਈ ਕੋਈ ਰਾਖਵਾਂਕਰਨ ਨਹੀਂ ਹੈ।


ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਦਲਿਤ ਮੁੱਦਾ ਸਿਰਫ ਵੋਟਾਂ ਲਈ ਹੈ, ਪੰਜਾਬ ਸਰਕਾਰ ਦਾ 10 ਜੂਨ ਤੱਕ ਦਾ ਅਲਟੀਮੇਟਮ ਹੈ, ਜੇ ਸਾਡੀਆਂ ਮੰਗਾਂ ਨਾਂਹ ਮੰਨੀਆਂ ਗਈਆਂ ਤਾਂ ਅਸੀਂ ਸੜਕ 'ਤੇ ਧਰਨਾਂ ਲਵਾਗੇ।