Blast in Bengaluru Cafe: ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਦੇ ਪ੍ਰਸਿੱਧ ਰਾਮੇਸ਼ਵਰਮ ਕੈਫੇ 'ਚ ਹੋਏ ਬੰਬ ਧਮਾਕੇ ਨਾਲ ਪੂਰਾ ਸੂਬਾ ਹਿੱਲ ਗਿਆ। ਇਸ IED ਧਮਾਕੇ 'ਚ 10 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਹੁਣ ਇਸ ਧਮਾਕੇ ਨੂੰ ਲੈ ਕੇ ਵੱਡਾ ਅਪਡੇਟ ਸਾਹਮਣੇ ਆਇਆ ਹੈ।


COMMERCIAL BREAK
SCROLL TO CONTINUE READING

ਦੱਸ ਦਈਏ ਕਿ ਬੈਂਗਲੁਰੂ ਦੇ ਬਰੁਕਫੀਲਡ ਇਲਾਕੇ 'ਚ ਸਥਿਤ ਮਸ਼ਹੂਰ ਰਾਮੇਸ਼ਵਰਮ ਕੈਫੇ 'ਚ ਸ਼ੁੱਕਰਵਾਰ ਦੁਪਹਿਰ ਨੂੰ ਸਭ ਕੁਝ ਆਮ ਵਾਂਗ ਚੱਲ ਰਿਹਾ ਸੀ। ਲੋਕਾਂ ਦੀ ਭੀੜ ਸੀ। ਲੋਕ ਆਪਣੇ ਖਾਣੇ ਦਾ ਆਨੰਦ ਲੈ ਰਹੇ ਸਨ, ਕੈਫੇ ਸਟਾਫ ਗਾਹਕਾਂ ਦੀ ਸੇਵਾ ਕਰਨ ਵਿੱਚ ਰੁੱਝਿਆ ਹੋਇਆ ਸੀ। ਲੋਕ ਕਾਊਂਟਰ 'ਤੇ ਆਰਡਰ ਦੇ ਰਹੇ ਸਨ ਅਤੇ ਭੁਗਤਾਨ ਕਰ ਰਹੇ ਸਨ। ਫਿਰ ਜ਼ੋਰਦਾਰ ਧਮਾਕਾ ਹੋਇਆ ਅਤੇ ਸ਼ਾਂਤ ਮਾਹੌਲ ਦਹਿਸ਼ਤ ਨਾਲ ਭਰ ਗਿਆ। ਕੈਫੇ ਵਿਚ ਰੌਲਾ-ਰੱਪਾ ਪੈ ਗਿਆ। ਇਸ ਧਮਾਕੇ ਦੀ CCTV ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ।


ਇਹ ਵੀ ਪੜ੍ਹੋ: Ultra-Processed Food: ਕਈ ਜਾਨਲੇਵਾ ਬਿਮਾਰੀਆਂ ਦਾ ਕਾਰਨ ਬਣਦੇ ਹਨ ਅਲਟਰਾ-ਪ੍ਰੋਸੈਸਡ ਫੂਡਜ਼, ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਉਪ ਮੁੱਖ ਮੰਤਰੀ ਦਾ ਬਿਆਨ 
ਕਰਨਾਟਕ ਦੇ ਉਪ ਮੁੱਖ ਮੰਤਰੀ ਡੀਕੇ ਸ਼ਿਵਕੁਮਾਰ ਨੇ ਕਿਹਾ ਹੈ ਕਿ ਆਈਈਡੀ ਵਾਲਾ ਬੈਗ ਲੈ ਕੇ ਜਾਣ ਵਾਲੇ ਵਿਅਕਤੀ ਦੀ ਸੀਸੀਟੀਵੀ ਵਿੱਚ ਪਛਾਣ ਹੋ ਗਈ ਹੈ। ਮੁਲਜ਼ਮ ਦੀ ਉਮਰ 28 ਤੋਂ 30 ਸਾਲ ਦੇ ਵਿਚਕਾਰ ਹੈ, ਜਿਸ ਨੇ ਰਵਾ ਇਡਲੀ ਦਾ ਆਰਡਰ ਦਿੱਤਾ ਅਤੇ ਬੰਬ ਰੱਖ ਕੇ ਉਥੋਂ ਚਲਾ ਗਿਆ।


 CCTV  (ਲੋਕ ਕੈਫੇ ਵਿੱਚ ਰੁੱਝੇ ਹੋਏ ਸਨ ਜਦੋਂ ਧਮਾਕਾ ਹੋਇਆ)
ਬੇਂਗਲੁਰੂ ਦੇ ਰਾਮੇਸ਼ਵਰਮ ਕੈਫੇ 'ਚ ਸ਼ੁੱਕਰਵਾਰ ਦੁਪਹਿਰ ਨੂੰ ਹੋਏ ਬੰਬ ਧਮਾਕੇ ਤੋਂ ਬਾਅਦ ਪੁਲਸ ਅਤੇ ਏਜੰਸੀਆਂ ਅਲਰਟ 'ਤੇ ਆ ਗਈਆਂ ਹਨ। ਧਮਾਕੇ ਦਾ ਇੱਕ ਸੀਸੀਟੀਵੀ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਜਦੋਂ ਲੋਕ ਕੈਫੇ ਵਿੱਚ ਰੁੱਝੇ ਹੋਏ ਸਨ ਤਾਂ ਅਚਾਨਕ ਧਮਾਕਾ ਹੋ ਗਿਆ।


ਇਕ ਨੌਜਵਾਨ ਨੇ ਆ ਕੇ ਇਕ ਛੋਟਾ ਜਿਹਾ ਬੈਗ ਰੱਖਿਆ, ਜੋ ਇਕ ਘੰਟੇ ਬਾਅਦ ਫਟ ਗਿਆ। ਇਸ ਘਟਨਾ 'ਚ ਕਰੀਬ 10 ਲੋਕ ਜ਼ਖਮੀ ਹੋ ਗਏ। ਘਟਨਾ ਦੀ ਜਾਂਚ ਲਈ 7-8 ਟੀਮਾਂ ਬਣਾਈਆਂ ਗਈਆਂ ਹਨ। ਅਸੀਂ ਹਰ ਪਹਿਲੂ ਤੋਂ ਜਾਂਚ ਕਰ ਰਹੇ ਹਾਂ।"


ਇਹ ਵੀ ਪੜ੍ਹੋ: Chandigarh News: ਚੰਡੀਗੜ੍ਹ 'ਚ ਸਪੋਰਟਸ ਕੋਟੇ 'ਚੋਂ 37 ਕਾਂਸਟੇਬਲਾਂ ਦੀ ਭਰਤੀ, ਰਾਜਪਾਲ ਨੇ ਸੌਂਪੇ ਨਿਯੁਕਤੀ ਪੱਤਰ