Chandigarh Express Accident:  ਚੰਡੀਗੜ੍ਹ-ਡਿਬਰੂਗੜ੍ਹ ਐਕਸਪ੍ਰੈਸ ਰੇਲ ਦੇ ਦੋ ਡੱਬੇ ਉੱਤਰ ਪ੍ਰਦੇਸ਼ ਦੇ ਗੌਂਡਾ ਵਿੱਚ ਥੱਲੇ ਉੱਤਰ ਗਏ ਹਨ। ਇਸ ਹਾਦਸੇ ਵਿੱਚ 2 ਲੋਕਾਂ ਦੀ ਮੌਤ ਦੀ ਖ਼ਬਰ ਸਾਹਮਣੇ ਆ ਰਹੀ ਹੈ, ਜਦਕਿ 6 ਵਿਅਕਤੀ ਜ਼ਖ਼ਮੀ ਦੱਸੇ ਜਾ ਰਹੇ ਹਨ। ਹਾਲਾਂਕਿ ਇਸ ਸਬੰਧੀ ਅਜੇ ਤੱਕ ਕਿਸੇ ਵੀ ਅਧਿਕਾਰੀ ਨੇ ਪੁਸ਼ਟੀ ਨਹੀਂ ਕੀਤੀ।


COMMERCIAL BREAK
SCROLL TO CONTINUE READING

ਘਟਨਾ ਦੀ ਸੂਚਨਾ ਮਿਲਦੇ ਹੀ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕ ਅਤੇ ਪ੍ਰਸ਼ਾਸਨ ਦੇ ਮੁਲਾਜ਼ਮ ਰਾਹਤ ਕਾਰਜ ਲਈ ਪੁੱਜ ਚੁੱਕੇ। ਜ਼ਖ਼ਮੀ ਮੁਸਾਫਰਾਂ ਨੂੰ ਨਜ਼ਦੀਕੀ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ।


ਸੀਐਮ ਯੋਗੀ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਹਰ ਸੰਭਵ ਸਹਾਇਤਾ ਦੇਣ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ਦੀਆਂ ਹਦਾਇਤਾਂ 'ਤੇ ਆਸ-ਪਾਸ ਦੇ ਜ਼ਿਲ੍ਹਿਆਂ ਦੇ ਸਾਰੇ ਹਸਪਤਾਲ, ਸੀਐਚਸੀ ਅਤੇ ਪੀਐਚਸੀ ਨੂੰ ਅਲਰਟ ਮੋਡ 'ਤੇ ਰੱਖਿਆ ਗਿਆ ਹੈ। SDRF ਦੀ ਟੀਮ ਨੂੰ ਵੀ ਮੌਕੇ 'ਤੇ ਪਹੁੰਚ ਕੇ ਰਾਹਤ ਕਾਰਜ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।


ਰੇਲਵੇ ਅਧਿਕਾਰੀਆਂ ਤੋਂ ਇਲਾਵਾ ਪੁਲਿਸ ਪ੍ਰਸ਼ਾਸਨ ਦੀ ਟੀਮ ਵੀ ਮੌਕੇ 'ਤੇ ਪਹੁੰਚ ਗਈ ਹੈ। ਮੈਡੀਕਲ ਟੀਮ ਨੂੰ ਵੀ ਬੁਲਾਇਆ ਗਿਆ ਹੈ ਅਤੇ ਡੱਬਿਆਂ 'ਚ ਫਸੇ ਯਾਤਰੀਆਂ ਨੂੰ ਕੱਢਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਦਸੇ ਤੋਂ ਬਾਅਦ ਰੂਟ 'ਤੇ ਆਉਣ ਵਾਲੀਆਂ ਟਰੇਨਾਂ 'ਚ ਵਿਘਨ ਪਿਆ ਹੈ।  ਇਕ ਯਾਤਰੀ ਨੇ ਦੱਸਿਆ ਕਿ ਇਹ ਹਾਦਸਾ ਦੁਪਹਿਰ ਕਰੀਬ 2:30 ਵਜੇ ਵਾਪਰਿਆ। ਟਰੇਨ ਚੰਡੀਗੜ੍ਹ ਤੋਂ ਚੱਲ਼ੀ ਸੀ ਅਤੇ ਇਹ ਹਾਦਸਾ ਗੌਂਡਾ ਤੋਂ ਕਰੀਬ 20 ਕਿਲੋਮੀਟਰ ਅੱਗੇ ਵਾਪਰਿਆ। ਦੋ ਬੋਗੀਆਂ ਪੂਰੀ ਤਰ੍ਹਾਂ ਪਟੜੀ ਤੋਂ ਉਤਰ ਗਈਆਂ। ਪਟੜੀਆਂ ਵੀ ਉਖੜ ਗਈਆਂ। ਲੋਕ ਬੜੀ ਮੁਸ਼ਕਲ ਨਾਲ ਹਾਦਸਾਗ੍ਰਸਤ ਟਰੇਨ 'ਚੋਂ ਬਾਹਰ ਨਿਕਲੇ।


ਹੈਲਪਲਾਈਨ ਨੰਬਰ ਜਾਰੀ ਕੀਤਾ
ਉੱਤਰ ਪੂਰਬੀ ਰੇਲਵੇ ਦੇ ਬਾਰਾਬੰਕੀ-ਗੋਰਖਪੁਰ ਰੇਲਵੇ ਸੈਕਸ਼ਨ 'ਤੇ ਮੋਤੀਗੰਜ-ਝਿਲਾਹੀ ਸਟੇਸ਼ਨਾਂ ਵਿਚਕਾਰ ਡਾਊਨ ਲਾਈਨ 'ਤੇ 15904 ਚੰਡੀਗੜ੍ਹ-ਡਿਬਰੂਗੜ੍ਹ ਐਕਸਪ੍ਰੈਸ ਦੇ ਹਾਦਸੇ ਮਗਰੋਂ ਰੇਲਵੇ ਯਾਤਰੀਆਂ ਦੀ ਸਹਾਇਤਾ ਲਈ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਹੈ।
ਲਖਨਊ - 8957409292
ਗੌਂਡਾ- 8957400965
ਸੀਵਾਨ - 9026624251
ਛਪਰਾ - 8303979217
ਦੇਵਰੀਆ ਸਦਰ- 8303098950


ਹਾਦਸੇ ਕਾਰਨ ਇਨ੍ਹਾਂ ਟਰੇਨਾਂ ਦੇ ਰੂਟ ਬਦਲ ਦਿੱਤੇ ਗਏ ਹਨ
- 15707 ਕਟਿਹਾਰ-ਅੰਮ੍ਰਿਤਸਰ ਐਕਸਪ੍ਰੈਸ ਨੂੰ ਡਾਇਵਰਟ ਕਰਕੇ ਮਾਨਕਪੁਰ-ਅਯੁੱਧਿਆ-ਬਾਰਾਬੰਕੀ ਰਾਹੀਂ ਚਲਾਇਆ ਜਾ ਰਿਹਾ ਹੈ।
-15653 ਗੁਹਾਟੀ-ਸ੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਐਕਸਪ੍ਰੈਸ ਨੂੰ ਮੋੜ ਕੇ ਮਾਨਕਾਪੁਰ-ਅਯੁੱਧਿਆ-ਬਾਰਾਬੰਕੀ ਰਾਹੀਂ ਚਲਾਇਆ ਜਾ ਰਿਹਾ ਹੈ।