Punjab By Election: ਜ਼ਿਮਨੀ ਚੋਣਾਂ ਨੂੰ ਲੈ ਪੰਜਾਬ 'ਚ ਸਿਆਸੀ ਅਖਾੜਾ ਪੂਰੀ ਤਰ੍ਹਾਂ ਦੇ ਨਾਲ ਭੱਖਿਆ ਹੋਇਆ ਹੈ। ਇਸੇ ਵਿਚਾਲੇ ਭਾਰਤੀ ਚੋਣ ਕਮੀਸ਼ਨ ਵਲੋਂ ਇਕ ਵੱਡਾ ਐਲਾਨ ਕਰ ਦਿੱਤਾ ਗਿਆ ਹੈ। ਦਰਅਸਲ ਚੋਣ ਕਮੀਸ਼ਨ ਨੇ ਪੰਜਾਬ ਸਣੇ 3 ਸੂਬਿਆਂ ਵਿੱਚ ਹੋਣ ਜਾ ਰਹੀਆਂ ਜ਼ਿਮਨੀ ਚੋਣਾਂ ਦੀ ਤਾਰੀਖ ਵਿੱਚ ਬਦਲਾਓ ਕਰ ਦਿੱਤਾ ਹੈ।


COMMERCIAL BREAK
SCROLL TO CONTINUE READING

ਜਾਣਕਾਰੀ ਮੁਤਾਬਕ ਚੋਣ ਕਮੀਸ਼ਨ ਨੇ ਵੱਖ-ਵੱਖ ਕਾਰਨਾਂ ਦੇ ਕਾਰਨ 13 ਨਵੰਬਰ ਨੂੰ ਪੈਣ ਵਾਲੀਆਂ ਵੋਟਾਂ ਦੀ ਤਾਰੀਖ ਹੁਣ 20 ਨਵੰਬਰ ਤੈਅ ਕਰ ਦਿੱਤੀ ਹੈ। ਜਿਨ੍ਹਾਂ ਸੂਬਿਆਂ ਦੀ ਤਾਰੀਖ ਵਿੱਚ ਬਦਲਾਓ ਕੀਤਾ ਗਿਆ ਹੈ, ਉਨ੍ਹਾਂ ਵਿੱਚ ਪੰਜਾਬ, ਕੇਰਲਾ, ਉੱਤਰ ਪ੍ਰਦੇਸ਼ ਦੀਆਂ 14 ਸੀਟਾਂ 'ਤੇ ਚੋਣਾਂ ਦੀ ਤਰੀਕ ਵਿੱਚ ਬਦਲਾਓ ਕੀਤਾ ਗਿਆ ਹੈ। ਚੋਣਾਂ ਕਮਿਸ਼ਨ ਵੱਲੋਂ ਇਹ ਫੈਸਲਾ ਸੂਬਿਆਂ ਵਿੱਚ ਚੱਲ ਰਹੇ ਤਿਆਰੀਆਂ ਨੂੰ ਲੈ ਕੇ ਕੀਤਾ ਗਿਆ ਹੈ।