Arvind Kejriwal Meeting: ਤਿਹਾੜ ਤੋਂ ਬਾਹਰ ਆਉਂਦੇ ਹੀ CM ਕੇਜਰੀਵਾਲ ਐਕਸ਼ਨ `ਚ, MLAs ਨਾਲ ਕਰਨਗੇ ਅੱਜ ਮੀਟਿੰਗ
Arvind Kejriwal Meeting: ਤਿਹਾੜ ਤੋਂ ਬਾਹਰ ਆਉਂਦੇ ਹੀ CM ਕੇਜਰੀਵਾਲ ਐਕਸ਼ਨ `ਚ ਹਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਿੱਲੀ (ਆਪ) ਦੇ ਸਾਰੇ ਵਿਧਾਇਕਾਂ ਨਾਲ ਮੀਟਿੰਗ ਕਰਨਗੇ।
Arvind Kejriwal Meeting: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮਿਲੀ ਅੰਤਰਿਮ ਜ਼ਮਾਨਤ 'ਤੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਐਕਸ਼ਨ 'ਚ ਆ ਗਏ ਹਨ। ਇ ਦੌਰਾਨ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਿੱਲੀ (ਆਪ) ਦੇ ਸਾਰੇ ਵਿਧਾਇਕਾਂ ਨਾਲ ਮੀਟਿੰਗ ਕਰਨਗੇ। ਇਹ ਮੀਟਿੰਗ ਐਤਵਾਰ ਸਵੇਰੇ ਮੁੱਖ ਮੰਤਰੀ ਨਿਵਾਸ 'ਤੇ ਹੋਵੇਗੀ।
ਇਸ ਦੌਰਾਨ ਮੁੱਖ ਮੰਤਰੀ ਕੇਜਰੀਵਾਲ ਨੇ ਆਪਣੇ ਸਾਰੇ ਵਿਧਾਇਕਾਂ ਦੀ ਮੀਟਿੰਗ ਬੁਲਾਈ ਹੈ। ਆਪ ਦੇ ਸਾਰੇ ਵਿਧਾਇਕਾਂ ਨੂੰ ਇਸ ਵਿੱਚ ਹਾਜ਼ਰ ਹੋਣ ਲਈ ਕਿਹਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਸੀਐਮ ਕੇਜਰੀਵਾਲ ਆਪਣੇ ਸਾਰੇ ਵਿਧਾਇਕਾਂ ਨਾਲ ਲੋਕ ਸਭਾ ਚੋਣਾਂ ਸਮੇਤ ਸਰਕਾਰ ਦੀਆਂ ਵੱਖ-ਵੱਖ ਰਣਨੀਤੀਆਂ 'ਤੇ ਚਰਚਾ ਕਰ ਸਕਦੇ ਹਨ। ਇਹ ਮੀਟਿੰਗ ਸਿਵਲ ਲਾਈਨ ਨਿਵਾਸ ਵਿਖੇ ਹੋਵੇਗੀ।
ਇਹ ਵੀ ਪੜ੍ਹੋ: Punjab Lok Adalat: ਪੰਜਾਬ ਭਰ 'ਚ ਲਗਾਈ ਗਈ ਕੌਮੀ ਲੋਕ ਅਦਾਲਤ, 371 ਬੈਂਚਾਂ ਨੇ ਕੀਤੀ 2.87 ਲੱਖ ਕੇਸਾਂ ਦੀ ਸੁਣਵਾਈ
ਦੱਸ ਦੇਈਏ ਕਿ ਕੇਜਰੀਵਾਲ ਦੇ ਜੇਲ 'ਚ ਹੋਣ ਕਾਰਨ ਕਈ ਸਰਕਾਰੀ ਕੰਮ ਰੁਕੇ ਹੋਏ ਸਨ ਅਤੇ ਕਈ ਫਾਈਲਾਂ 'ਤੇ ਦਸਤਖਤ ਨਹੀਂ ਹੋ ਰਹੇ ਸਨ। ਹਾਲਾਂਕਿ, ਉਹ ਫਾਈਲਾਂ 'ਤੇ ਉਦੋਂ ਹੀ ਦਸਤਖਤ ਕਰਨ ਦੇ ਯੋਗ ਹੋਣਗੇ ਜਦੋਂ ਕੋਈ ਕੰਮ ਬਹੁਤ ਜ਼ਰੂਰੀ ਹੋਵੇਗਾ। ਸਭ ਤੋਂ ਅਹਿਮ ਹੈ ਕਿ ਕਿਹਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਇੱਕ ਵੱਡੀ ਮੀਟਿੰਗ ਹੋਣ ਹੈ।
ਦੱਸਿਆ ਗਿਆ ਹੈ ਕਿ ਸੀਐਮ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿੱਚ ਇੱਕ ਵੱਡੀ ਮੀਟਿੰਗ ਬੁਲਾਈ ਹੈ ਜਿਸ ਵਿੱਚ ਕੇਜਰੀਵਾਲ ਦਿੱਲੀ ਦੇ ਸਾਰੇ ਵਿਧਾਇਕਾਂ ਨਾਲ ਮੀਟਿੰਗ ਕਰਨਗੇ। ਇਹ ਮੀਟਿੰਗ ਸਵੇਰੇ ਮੁੱਖ ਮੰਤਰੀ ਦੀ ਦਿੱਲੀ ਸਥਿਤ ਰਿਹਾਇਸ਼ 'ਤੇ ਹੋਵੇਗੀ। ਤਿਹਾੜ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਮੁੱਖ ਮੰਤਰੀ ਕੇਜਰੀਵਾਲ ਦੀ ਇਹ ਪਹਿਲੀ ਵੱਡੀ ਮੁਲਾਕਾਤ ਹੈ।