Arvind Kejriwal: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤਿਹਾੜ ਜੇਲ੍ਹ ਚੋਂ ਬਾਹਰ ਆ ਗਏ ਹਨ। ਇਸ ਮੌਕੇ ਉਨ੍ਹਾਂ ਨੇ ਨਾਲ ਰਾਜ ਸਭਾ ਮੈਂਬਰ ਸੰਦੀਪ ਪਾਠਕ ਕਾਰ ਵਿੱਚ ਮੌਜੂਦ ਰਹੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਇਸ ਮੌਕੇ ਮੌਜੂਦ ਰਹੇ। ਤਿਹਾੜ ਜੇਲ੍ਹ ਦੇ ਗੇਟ ਨੰਬਰ 4 ਤੋਂ ਅਰਵਿੰਦ ਕੇਜਰੀਵਾਲ ਦੀ ਗੱਡੀ ਬਾਹਰ ਨਿਕਲੀ।


COMMERCIAL BREAK
SCROLL TO CONTINUE READING

ਇਸ ਮੌਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜ਼ੀ ਮੀਡੀਆ 'ਤੇ ਕਿਹਾ ਕਿ ਦੇਸ਼ ਦੇ ਲੋਕ ਤਾਨਾਸ਼ਾਹੀ ਦਾ ਅੰਤ ਕਰਨਗੇ, ਲੋਕ ਨਿਆਂ ਕਰੇਗੀ। ਇਸ ਮੌਕੇ ਉਨ੍ਹਾਂ ਨੇ ਲੋਕਾਂ ਦੇ ਨਾਲ ਹੱਥ ਮਿਲਾਇਆ ਅਤੇ ਲੋਕਾਂ ਦਾ ਧੰਨਵਾਦ ਕੀਤਾ।



ਘਰ ਪਹੁੰਚ 'ਤੇ ਅਰਵਿੰਦ ਕੇਜਰੀਵਾਲ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਅਰਵਿੰਦ ਕੇਜਰੀਵਾਲ ਬੋਲੇ "ਤੁਹਾਨੂੰ ਕਿਹਾ ਸੀ ਜਲਦੀ ਵਾਪਸ ਆਵਾਂਗਾ, ਮੈਂ ਆ ਗਿਆ..."। ਭਗਵਾਨ ਜੀ ਦੇ ਆਰਸ਼ੀਵਾਦ ਦੇ ਨਾਲ ਬਾਹਰ ਆ ਗਿਆ ਹਾਂ। ਸਾਨੂੰ ਸਬਕ ਮਿਲ ਗਿਆ ਹੈ, ਦੇਸ਼ ਨੂੰ ਤਾਨਸ਼ਾਹੀ ਤੋਂ ਮੁਕਤ ਕਰਨ ਦਾ। ਕੱਲ੍ਹ ਸਭ ਤੋਂ ਪਹਿਲਾਂ 11 ਵਜੇ  ਹਨੁਮਾਨ ਜੀ ਦੇ ਦਰਸ਼ਨ ਕਰ ਦੇ ਲਈ ਮੰਦਰ ਜਾਵਾਂਗਾ। ਉਸ ਤੋਂ ਬਾਅਦ 1 ਵਜੇ ਪਾਰਟੀ ਦਫ਼ਤਰ ਵਿੱਚ ਪਹੁੰਚ ਕੇ ਪ੍ਰੈਸ ਕਾਨਫਰੰਸ ਹੋਵੇਗੀ।


 



 


ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਦੇ ਬਾਹਰਲੇ ਉਨ੍ਹਾਂ ਦੇ ਸਵਾਗਤ ਦੀਆਂ ਤਿਆਰੀ ਪੂਰੀਆਂ ਕਰ ਲਈਆਂ ਗਈਆਂ ਹਨ। ਆਮ ਆਦਮੀ ਪਾਰਟੀ ਦੇ ਵਰਕਰਾਂ ਇਸ ਮੌਕੇ ਜਸ਼ਨ ਮਨਾ ਰਹੇ ਹਨ।



ਕੋਰਟ ਨੇ ਇਨ੍ਹਾਂ ਸ਼ਰਤਾਂ 'ਤੇ ਕੇਜਰੀਵਾਲ ਨੂੰ ਜ਼ਮਾਨਤ ਦੇ ਦਿੱਤੀ


  1. ਅਦਾਲਤ ਨੇ ਇਨ੍ਹਾਂ ਸ਼ਰਤਾਂ 'ਤੇ ਕੇਜਰੀਵਾਲ ਨੂੰ ਜ਼ਮਾਨਤ ਦਿੱਤੀ (ਏ) ਕੇਜਰੀਵਾਲ ਨੂੰ 50,000 ਰੁਪਏ ਦੇ ਜ਼ਮਾਨਤੀ ਬਾਂਡ ਦੇ ਨਾਲ-ਨਾਲ ਇੰਨੀ ਹੀ ਰਕਮ ਦਾ ਜ਼ਮਾਨਤੀ ਬਾਂਡ ਵੀ ਜਮ੍ਹਾ ਕਰਵਾਉਣਾ ਹੋਵੇਗਾ।

  2. ਉਹ (ਕੇਜਰੀਵਾਲ) ਮੁੱਖ ਮੰਤਰੀ ਦਫ਼ਤਰ ਅਤੇ ਦਿੱਲੀ ਸਕੱਤਰੇਤ ਵਿੱਚ ਨਹੀਂ ਜਾ ਸਕਣਗੇ।

  3. ਉਹ (ਕੇਜਰੀਵਾਲ) ਉਸ ਦੁਆਰਾ ਦਿੱਤੇ ਗਏ ਬਿਆਨ ਦਾ ਪਾਬੰਦ ਹੋਵੇਗਾ ਕਿ ਉਹ ਅਧਿਕਾਰਤ ਫਾਈਲਾਂ 'ਤੇ ਉਦੋਂ ਤੱਕ ਦਸਤਖਤ ਨਹੀਂ ਕਰੇਗਾ ਜਦੋਂ ਤੱਕ ਦਿੱਲੀ ਦੇ ਉਪ ਰਾਜਪਾਲ ਦੀ ਪ੍ਰਵਾਨਗੀ/ਪ੍ਰਵਾਨਗੀ ਪ੍ਰਾਪਤ ਕਰਨ ਦੀ ਲੋੜ ਨਹੀਂ ਹੁੰਦੀ।

  4. ਉਹ (ਕੇਜਰੀਵਾਲ) ਮੌਜੂਦਾ ਕੇਸ ਵਿੱਚ ਆਪਣੀ ਭੂਮਿਕਾ ਬਾਰੇ ਕੋਈ ਟਿੱਪਣੀ ਨਹੀਂ ਕਰੇਗਾ।

  5. ਉਹ ਕਿਸੇ ਵੀ ਗਵਾਹ ਨਾਲ ਗੱਲਬਾਤ ਨਹੀਂ ਕਰੇਗਾ ਅਤੇ ਕੇਸ ਨਾਲ ਸਬੰਧਤ ਕਿਸੇ ਵੀ ਅਧਿਕਾਰਤ ਫਾਈਲਾਂ ਤੱਕ ਪਹੁੰਚ ਨਹੀਂ ਕਰੇਗਾ।