Liquor Shop Closed News: ਮੁੱਖ ਮੰਤਰੀ ਦਾ ਵੱਡਾ ਐਲਾਨ; 22 ਜਨਵਰੀ ਨੂੰ ਸ਼ਰਾਬ ਦੇ ਠੇਕੇ ਰਹਿਣਗੇ ਬੰਦ
Liquor Shop Closed News: ਮੁੱਖ ਮੰਤਰੀ ਨੇ 22 ਜਨਵਰੀ ਨੂੰ ਸਕੂਲ, ਕਾਲਜ ਅਤੇ ਸ਼ਰਾਬ ਦੇ ਠੇਕੇ ਬੰਦ ਰੱਖਣ ਦਾ ਐਲਾਨ ਕੀਤਾ ਹੈ।
Liquor Shop Closed News: 22 ਜਨਵਰੀ ਨੂੰ ਰਾਮਲੱਲਾ ਦੇ ਜੀਵਨ ਨੂੰ ਲੈ ਕੇ ਸਮਾਰੋਹ ਨੂੰ ਕੌਮੀ ਤਿਉਹਾਰ ਵਜੋਂ ਮਨਾਇਆ ਜਾਵੇਗਾ। ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਅਯੁੱਧਿਆ ਪਹੁੰਚੇ ਸਨ। ਇੱਥੇ ਉਨ੍ਹਾਂ ਕਿਹਾ ਕਿ 22 ਜਨਵਰੀ ਨੂੰ ਸਾਰੇ ਸਕੂਲ ਤੇ ਕਾਲਜ ਬੰਦ ਰੱਖਣ ਦਾ ਐਲਾਨ ਕੀਤਾ ਹੈ।
ਪ੍ਰਣ ਪ੍ਰਤਿਸ਼ਠਾ ਵਾਲੇ ਦਿਨ ਸੂਬੇ 'ਚ ਸ਼ਰਾਬ ਦੇ ਠੇਕੇ ਬੰਦ ਰੱਖਣ ਦਾ ਫ਼ੈਸਲਾ ਲਿਆ ਹੈ। ਇਸ ਦੇ ਨਾਲ ਹੀ ਲਖਨਊ ਯੂਨੀਵਰਸਿਟੀ 'ਚ 22 ਜਨਵਰੀ ਨੂੰ ਹੋਣ ਵਾਲੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਸਾਰੇ ਦੇਸ਼ 'ਚ ਅਯੁੱਧਿਆ ਨੂੰ ਲੈ ਕੇ ਸ਼ਰਧਾ ਤੇ ਭਾਰੀ ਉਤਸ਼ਾਹ ਦਿਸ ਰਿਹਾ ਹੈ।
ਸੀਐਮ ਯੋਗੀ ਨੇ ਕਿਹਾ ਕਿ ਸਾਰੀਆਂ ਸਰਕਾਰੀ ਇਮਾਰਤਾਂ ਨੂੰ ਸਜਾਇਆ ਜਾਵੇਗਾ ਅਤੇ ਆਤਿਸ਼ਬਾਜ਼ੀ ਹੋਵੇਗੀ। ਯੋਗੀ 14 ਜਨਵਰੀ ਨੂੰ ਸਫ਼ਾਈ ਮੁਹਿੰਮ ਸ਼ੁਰੂ ਕਰਨਗੇ। ਉਨ੍ਹਾਂ ਨੇ ਅਯੁੱਧਿਆ 'ਚ ਸਫ਼ਾਈ ਦਾ 'ਕੁੰਭ ਮਾਡਲ' ਲਾਗੂ ਕਰਨ ਲਈ ਨਿਰਦੇਸ਼ ਜਾਰੀ ਕੀਤੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਅਯੁੱਧਿਆ ਵਿੱਚ ਹੋਟਲ ਤੇ ਧਰਮਸ਼ਾਲਾਵਾਂ ਹਨ।
ਘਰ ਵਿੱਚ ਰਹਿਣ ਦੇ ਪ੍ਰਬੰਧ ਵੀ ਹਨ। ਟੈਂਟ ਸਿਟੀਜ਼ ਦੀ ਗਿਣਤੀ ਹੋਰ ਵਧਾਉਣ ਦੀ ਜ਼ਰੂਰਤ ਹੈ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਕੁੰਭ ਦੀ ਤਰਜ਼ 'ਤੇ ਅਯੁੱਧਿਆ 'ਚ 25-50 ਏਕੜ 'ਚ ਸ਼ਾਨਦਾਰ ਟੈਂਟ ਸਿਟੀ ਤਿਆਰ ਕੀਤੀ ਜਾਵੇ। ਬਾਹਰੋਂ ਆਉਣ ਵਾਲੇ ਲੋਕਾਂ ਦੀ ਪੜਤਾਲ ਹੋਣੀ ਚਾਹੀਦੀ ਹੈ।
ਮੀਟਿੰਗ ਤੋਂ ਪਹਿਲਾਂ ਯੋਗੀ ਨੇ ਰਾਮਲਲਾ ਤੇ ਹਨੂੰਮਾਨ ਗੜ੍ਹੀ ਦੇ ਦਰਸ਼ਨ ਕੀਤੇ ਅਤੇ ਪੂਜਾ ਕੀਤੀ। ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਮੁੱਖ ਮੰਤਰੀ ਨੇ ਕਿਹਾ ਕਿ ਅਯੁੱਧਿਆ ਦੀ ਡਿਜੀਟਲ ਟੂਰਿਸਟ ਐਪ ਇਸ ਹਫ਼ਤੇ ਤਿਆਰ ਕੀਤੀ ਜਾਣੀ ਚਾਹੀਦੀ ਹੈ।
ਉਨ੍ਹਾਂ ਨੇ ਕਿਹਾ ਕਿ 22 ਜਨਵਰੀ ਨੂੰ ਦੁਨੀਆ ਭਰ ਤੋਂ ਰਾਮ ਭਗਤ ਅਯੁੱਧਿਆ ਆਉਣਗੇ। ਉਨ੍ਹਾਂ ਦੀ ਸਹੂਲਤ ਲਈ ਪੂਰੇ ਸ਼ਹਿਰ ਵਿੱਚ ਵੱਖ-ਵੱਖ ਭਾਸ਼ਾਵਾਂ ਵਿੱਚ ਸੰਕੇਤਕ ਲਗਾਏ ਜਾਣੇ ਚਾਹੀਦੇ ਹਨ। ਸੰਕੇਤ ਸੰਵਿਧਾਨ ਦੀ 8ਵੀਂ ਅਨੁਸੂਚੀ ਵਿੱਚ ਸ਼ਾਮਲ ਭਾਸ਼ਾਵਾਂ ਅਤੇ ਸੰਯੁਕਤ ਰਾਸ਼ਟਰ ਦੀਆਂ 06 ਭਾਸ਼ਾਵਾਂ ਵਿੱਚ ਹੋਣੇ ਚਾਹੀਦੇ ਹਨ।
ਇਹ ਵੀ ਪੜ੍ਹੋ : Punjab Pre Board Exam Date sheet 2024: ਇਸ ਤਾਰੀਖ ਤੋਂ ਹੋਣਗੀਆਂ ਪ੍ਰੀ-ਬੋਰਡ ਅਤੇ ਟਰਮ ਪ੍ਰੀਖਿਆਵਾਂ, PSEB ਨੇ ਡੇਟਸ਼ੀਟ ਕੀਤੀ ਜਾਰੀ