Covishield News: ਕੋਵੀਸ਼ੀਲਡ ਬਣਾਉਣ ਵਾਲੀ ਕੰਪਨੀ ਲੰਡਨ ਦੀ ਐਸਟ੍ਰਾਜੇਨੇਕਾ ਦੇ ਬਿਆਨ ਤੋਂ ਬਾਅਦ ਭਾਰਤ ਵਿਚ ਵੀ ਲਗਾਤਾਰ ਇਹ ਚਰਚਾ ਸ਼ੁਰੂ ਹੋ ਗਈ ਹੈ ਕਿ ਕੋਵੀਸ਼ੀਲਡ ਵੈਕਸੀਨ ਲੈਣ ਵਾਲੇ ਖ਼ਤਰੇ ’ਚ ਹਨ। ਇਸ ਸਬੰਧੀ ਇੱਕ ਪਟੀਸ਼ਨ  ਸੁਪਰੀਮ ਕੋਰਟ ਵਿੱਚ ਵੀ ਪਾਈ ਗਈ ਹੈ। ਵਿਸ਼ਾਲ ਤਿਵਾੜੀ ਨਾਂ ਦੇ ਇਕ ਵਿਅਕਤੀ ਨੇ ਕੋਵੀਸ਼ੀਲਡ ਵੈਕਸੀਨ ਨੂੰ ਲੈ ਕੇ ਇਹ ਪਟੀਸ਼ਨ ਦਾਇਰ ਕੀਤੀ ਹੈ। ਜਦਕਿ ਵਿਗਿਆਨੀਆਂ ਦਾ ਮੰਨਣਾ ਹੈ ਕਿ ਕੋਵਿਡ ਦੀ ਵੈਕਸੀਨ ਕੋਵੀਸ਼ੀਲਡ ਲੈਣ ਵਾਲੇ ਪੂਰੀ ਤਰ੍ਹਾਂ ਸੁਰੱਖਿਅਤ ਹਨ ਤੇ ਉਨ੍ਹਾਂ ਨੂੰ ਡਰਨ ਦੀ ਲੋੜ ਨਹੀਂ ਹੈ। 


COMMERCIAL BREAK
SCROLL TO CONTINUE READING

ਜ਼ੀ ਮੀਡੀਆ ਨੇ ਕੋਵੀਸ਼ੀਲਡ ਬਾਰੇ ਦੇਸ਼ ਭਰ ਵਿੱਚ ਚੱਲ ਰਹੀ ਚਰਚਾ ਬਾਰੇ ਜ਼ਿਆਦਾ ਜਾਣਕਾਰੀ ਲਈ ਪੀਜੀਆਈ ਚੰਡੀਗੜ੍ਹ ਤੋਂ ਡਾ. ਮਧੂ ਗੁਪਤਾ ਨੇ ਨਾਲ ਗੱਲਬਾਤ ਕੀਤੀ ਹੈ। ਡਾ. ਮਧੂ ਗੁਪਤਾ ਜੋ ਕਿ ਕੋਵਿਡ ਦੌਰਾਨ ਪੀਜੀਆਈ ਵਿੱਚ ਟੀਕਾਕਰਨ ਦੀ ਅਗਵਾਈ ਕਰ ਰਹੇ ਸੀ,  ਉਨ੍ਹਾਂ ਦਾ ਕਹਿਣਾ ਹੈ ਕਿ ਕੋਵਿਡ-19 ਵੈਕਸੀਨ ਦੇ ਫਾਇਦੇ ਅਤੇ ਨੁਕਸਾਨ ਦੋਵੇ ਹੁੰਦੇ ਹਨ, ਸਾਨੂੰ ਉਸਦੇ ਫਾਇਦੇ ਧਿਆਨ ਵਿੱਚ ਰੱਖਣੇ ਚਾਹੀਦੇ ਹਨ। ਇਸ ਤੋਂ ਇਲਾਵਾ ਟੀਕਾ ਬਣਾਉਣ ਵਾਲੀ ਕੰਪਨੀ AstraZeneca ਨੇ ਇਸ ਵੈਕਸੀਨ ਦੇ ਮਾੜੇ ਪ੍ਰਭਾਵਾਂ ਬਾਰੇ ਪਹਿਲਾਂ ਹੀ ਜਾਣਕਾਰੀ ਸਾਂਝੀ ਕਰ ਦਿੱਤੀ ਸੀ। ਕਿ ਇਹ ਵੈਕਸੀਨ TTS ਦਾ ਕਾਰਨ ਬਣ ਸਕਦੀ ਹੈ।


ਕੁਝ ਹਫ਼ਤਿਆਂ ਤੱਕ ਹੀ ਪੈਦਾ ਪ੍ਰਭਾਵ


ਡਾਕਟਰ ਮਧੂ ਗੁਪਤਾ ਗੁਪਤਾ ਨੇ ਕਿਹਾ ਕਿ "ਟੀਕੇ ਨਾਲ ਸਬੰਧਤ ਮਾੜੇ ਪ੍ਰਭਾਵ ਆਮ ਤੌਰ 'ਤੇ ਪ੍ਰਸ਼ਾਸਨ ਦੇ ਕੁਝ ਹਫ਼ਤਿਆਂ (1-6 ਹਫ਼ਤਿਆਂ) ਦੇ ਅੰਦਰ ਹੁੰਦੇ ਹਨ। ਇਸ ਲਈ ਭਾਰਤ ਵਿੱਚ ਜਿਨ੍ਹਾਂ ਲੋਕਾਂ ਨੇ ਦੋ ਸਾਲ ਪਹਿਲਾਂ ਟੀਕਾ ਲਗਾਇਆ ਸੀ, ਉਨ੍ਹਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ।" ਜਦੋਂ ਲੋਕਾਂ ਨੂੰ ਇਸ ਟੀਕੇ ਲੱਗੇ ਸਨ ਤਾਂ ਇਸ ਦੇ ਮਾੜੇ ਪ੍ਰਭਾਵ ਲਗਭਗ ਮਾਮੂਲੀ ਮਾਮਲਿਆਂ ’ਚ ਦੇਖੇ ਗਏ ਅਤੇ ਉਹ ਵੀ ਆਮ ਇਲਾਜ ਨਾਲ ਠੀਕ ਹੋ ਗਏ। ਉਨ੍ਹਾਂ ਸਪੱਸ਼ਟ ਕੀਤਾ ਕਿ ਟੀਕੇ ਦੇ ਢਾਈ ਸਾਲਾਂ ਬਾਅਦ ਲੱਗਣ ਵਾਲੇ ਮਾੜੇ ਪ੍ਰਭਾਵਾਂ ਦਾ ਕੋਈ ਖਤਰਾ ਨਹੀਂ ਹੈ ਅਤੇ ਇਸ ਤੋਂ ਬਿਨਾਂ ਵਜ੍ਹਾ ਡਰਨ ਦੀ ਲੋੜ ਨਹੀਂ ਹੈ। 


ਜੀਵਨ ਸ਼ੈਲੀ ਵਿੱਚ ਤਬਦੀਲੀ


ਡਾ. ਮਧੂ ਦਾ ਕਹਿਣਾ ਹੈ ਕਿ ਪਿਛਲੇ ਕੁੱਝ ਸਾਲਾਂ ਵਿੱਚ ਲੋਕਾਂ ਦੇ ਆਮ ਜੀਵਨ ਵਿੱਚ ਕਾਫੀ ਜ਼ਿਆਦਾ ਤਬਦੀਲੀਆਂ ਆਈ ਹਨ। ਲੋਕਾਂ ਦਾ ਖਾਣ ਪੀਣ ਕਾਫੀ ਜ਼ਿਆਦਾ ਬਦਲ ਗਿਆ ਹੈ। ਜਿਸ ਦੇ ਚਲਦੇ ਬਿਮਾਰੀਆਂ ਆਮ ਲੋਕਾਂ ਨੂੰ ਜਲਦੀ ਘੇਰ ਰਹੀਆਂ ਹਨ। ਸਾਨੂੰ ਇੱਕ ਤੰਦਰੁਸਤ ਜੀਵਨ ਜਿਉਣ ਦੇ ਲਈ ਆਪਣੇ ਭੋਜਨ ਵੱਲ ਖਾਸ ਤੌਰ ਤੇ ਧਿਆਨ ਦੇਣਾ ਪਵੇਗਾ। ਇਸ ਦੇ ਨਾਲ ਹੀ ਜੰਕ ਫੂਡ ਤੋਂ ਪਰਹੇਜ਼ ਕਰਨਾ ਪਵੇਗਾ ਤਾਂ ਜੋ ਇਨ੍ਹਾਂ ਬਿਮਾਰੀਆਂ ਤੋਂ ਬਚਿਆ ਜਾ ਸਕੇ।


ਸਿਹਤ ਤੇ ਪ੍ਰਭਾਵਾਂ ਬਾਰੇ ਦਿੱਤੀ ਸੀ ਜਾਣਕਾਰੀ


ਉਨ੍ਹਾਂ ਨੇ ਕਿਹਾ ਕਿ Covishield ਦੇ ਪ੍ਰਭਾਵਾਂ ਬਾਰੇ ਚੇਤਾਵਨੀ ਪਹਿਲਾਂ ਹੀ ਦੇ ਦਿੱਤੀ ਗਈ ਸੀ, ਉਨ੍ਹਾਂ ਨੇ ਦੱਸਿਆ ਕਿ "ਬਹੁਤੀਆਂ ਘਟਨਾਵਾਂ ਟੀਕਾਕਰਨ ਦੇ ਪਹਿਲੇ 21 ਦਿਨਾਂ ਦੇ ਅੰਦਰ ਵਾਪਰੀਆਂ ਅਤੇ ਕੁਝ ਘਟਨਾਵਾਂ ਮੌਤ ਦਾ ਕਾਰਨ ਬਣ ਸਕਦੀਆਂ ਹਨ।" ਹਾਲਾਂਕਿ, 2024 ਤੱਕ ਅਜਿਹੇ ਕੋਈ ਜੋਖ਼ਮ ਨਹੀਂ ਹਨ।