Delhi News: ਵਿਸਤਾਰਾ ਦੀ ਦਿੱਲੀ-ਪੁਣੇ ਫਲਾਈਟ `ਚ ਬੰਬ ਦੀ ਮਿਲੀ ਸੂਚਨਾ, ਦਿੱਲੀ ਏਅਰਪੋਰਟ `ਤੇ ਜਾਂਚ `ਚ ਜੁਟੀਆਂ ਏਜੰਸੀਆਂ
Delhi Airport Bomb threat Call News: ਵਿਸਤਾਰਾ ਦੀ ਦਿੱਲੀ ਮੁੰਬਈ ਫਲਾਈਟ `ਚ ਬੰਬ ਕਾਲ ਦੀ ਸੂਚਨਾ ਮਿਲੀ ਹੈ। ਸਾਰੇ ਯਾਤਰੀਆਂ ਨੂੰ ਫਲਾਈਟ `ਚੋਂ ਬਾਹਰ ਕੱਢਿਆ ਗਿਆ। ਫਲਾਈਟ ਦੀ ਜਾਂਚ ਕੀਤੀ ਜਾ ਰਹੀ ਹੈ।
Delhi Airport Bomb threat Call News: ਦਿੱਲੀ-ਪੁਣੇ ਵਿਸਤਾਰਾ ਫਲਾਈਟ 'ਚ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਦਿੱਲੀ ਏਅਰਪੋਰਟ 'ਤੇ ਹਫੜਾ-ਦਫੜੀ ਮਚ ਗਈ। ਇਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਜਹਾਜ਼ ਨੂੰ ਆਈਸੋਲੇਸ਼ਨ ਬੇਅ 'ਚ ਰੱਖ ਕੇ ਜਾਂਚ 'ਚ ਜੁੱਟ ਗਈਆਂ। ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।
ਉਨ੍ਹਾਂ ਦੇ ਸਾਮਾਨ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਹਾਜ਼ ਤੋਂ ਉਤਾਰਿਆ ਜਾ ਰਿਹਾ ਹੈ। ਮਿਲੀ ਅਨੁਸਾਰ, ਜੀਐਮਆਰ ਕਾਲ ਸੈਂਟਰ ਤੋਂ ਫਲਾਈਟ ਵਿੱਚ ਬੰਬ ਹੋਣ ਦੀ ਇੱਕ ਕਾਲ ਮਿਲੀ ਸੀ। ਇਸ ਤੋਂ ਬਾਅਦ ਵਿਸਤਾਰਾ ਦੀ ਫਲਾਈਟ ਨੂੰ ਆਈਸੋਲੇਸ਼ਨ 'ਤੇ ਲਿਜਾ ਕੇ ਜਾਂਚ ਕੀਤੀ ਜਾ ਰਹੀ ਹੈ। ਸਾਰੇ ਯਾਤਰੀਆਂ ਨੂੰ ਉਤਾਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: Ludhiana Child Murder News: 4 ਸਾਲ ਦੇ ਬੱਚੇ ਦੇ ਕਾਤਲ ਨੂੰ ਉਮਰ ਕੈਦ ! 30 ਸਾਲ ਬਾਅਦ ਮਿਲੇਗੀ ਪੈਰੋਲ
ਹਵਾਈ ਅੱਡੇ 'ਤੇ ਆਈਸੋਲੇਸ਼ਨ ਬੇ 'ਤੇ ਜਹਾਜ਼ ਦੀ ਜਾਂਚ ਕੀਤੀ ਗਈ। ਜਹਾਜ਼ 'ਤੇ ਕੋਈ ਸ਼ੱਕੀ ਵਸਤੂ ਨਹੀਂ ਮਿਲੀ। ਸੀਆਈਐਸਐਫ ਅਤੇ ਦਿੱਲੀ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ ਹੈ।