Ludhiana Child Murder News: 4 ਸਾਲ ਦੇ ਬੱਚੇ ਦੇ ਕਾਤਲ ਨੂੰ ਉਮਰ ਕੈਦ ! 30 ਸਾਲ ਬਾਅਦ ਮਿਲੇਗੀ ਪੈਰੋਲ
Advertisement
Article Detail0/zeephh/zeephh1830053

Ludhiana Child Murder News: 4 ਸਾਲ ਦੇ ਬੱਚੇ ਦੇ ਕਾਤਲ ਨੂੰ ਉਮਰ ਕੈਦ ! 30 ਸਾਲ ਬਾਅਦ ਮਿਲੇਗੀ ਪੈਰੋਲ

Ludhiana Child Murder News:ਇਸ ਨਾਲ ਉਸ ਨੂੰ 30 ਸਾਲ ਬਾਅਦ ਪੈਰੋਲ ਵੀ ਮਿਲੇਗੀ। ਇਸ ਦੇ ਨਾਲ ਹੀ ਅਦਾਲਤ ਨੇ ਦੋਸ਼ੀ 'ਤੇ 3 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਇਸ ਦੇ ਨਾਲ ਹੀ ਬੱਚੇ ਦੇ ਮਾਪਿਆਂ ਨੂੰ 2 ਲੱਖ ਰੁਪਏ ਮੁਆਵਜ਼ੇ ਵਜੋਂ ਦੇਣ ਦੇ ਹੁਕਮ ਦਿੱਤੇ ਹਨ।

 

Ludhiana Child Murder News: 4 ਸਾਲ ਦੇ ਬੱਚੇ ਦੇ ਕਾਤਲ ਨੂੰ ਉਮਰ ਕੈਦ ! 30 ਸਾਲ ਬਾਅਦ ਮਿਲੇਗੀ ਪੈਰੋਲ

Ludhiana Child Murder News: ਲੁਧਿਆਣਾ 'ਚ 4 ਸਾਲਾ ਬੱਚੇ ਦਾ ਜਿਣਸੀ ਸੋਸ਼ਨ ਕਰਕੇ ਕਤਲ ਕਰਨ ਵਾਲੇ ਦੋਸ਼ੀ ਨੂੰ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਹ ਫੈਸਲਾ ਵਧੀਕ ਸੈਸ਼ਨ ਜੱਜ ਅਮਰ ਜੀਤ ਸਿੰਘ (ਪੋਕਸੋ ਕੇਸਾਂ ਲਈ ਵਿਸ਼ੇਸ਼ ਫਾਸਟ ਟਰੈਕ ਅਦਾਲਤ) ਦੀ ਅਦਾਲਤ ਨੇ ਸੁਣਾਇਆ। ਮੁਲਜ਼ਮ ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦੇ ਉਨਾਵ ਦਾ ਰਹਿਣ ਵਾਲਾ ਹੈ।

ਇਸ ਨਾਲ ਉਸ ਨੂੰ 30 ਸਾਲ ਬਾਅਦ ਪੈਰੋਲ ਵੀ ਮਿਲੇਗੀ। ਇਸ ਦੇ ਨਾਲ ਹੀ ਅਦਾਲਤ ਨੇ ਦੋਸ਼ੀ 'ਤੇ 3 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਇਸ ਦੇ ਨਾਲ ਹੀ ਬੱਚੇ ਦੇ ਮਾਪਿਆਂ ਨੂੰ 2 ਲੱਖ ਰੁਪਏ ਮੁਆਵਜ਼ੇ ਵਜੋਂ ਦੇਣ ਦੇ ਹੁਕਮ ਦਿੱਤੇ ਹਨ। ਫੂਲ ਚੰਦ ਉਰਫ ਪੱਪੂ ਸਿੰਘ (41) ਉੱਤਰ ਪ੍ਰਦੇਸ਼ ਦੇ ਉਨਾਓ ਦਾ ਰਹਿਣ ਵਾਲਾ ਹੈ।

ਇਹ ਵੀ ਪੜ੍ਹੋ: Ferozepur Flood News: ਹੁਣ ਫਿਰੋਜ਼ਪੁਰ ਵਿੱਚ ਵੀ ਹੜ੍ਹ ਦੀ ਮਾਰ, ਸਤਲੁਜ ਨਾਲ ਲੱਗਦੇ ਪਿੰਡ ਹੋਏ ਜਲਮਗਨ

2019 ਵਿੱਚ ਜਿਣਸੀ ਸੋਸ਼ਨ ਕਰਨ ਤੋਂ ਬਾਅਦ ਆਰੇ ਨਾਲ ਗਲਾ ਵੱਢ ਦਿੱਤਾ ਗਿਆ। ਮ੍ਰਿਤਕ ਬੱਚੇ ਦਾ ਪਿਤਾ ਸਿਲਾਈ ਮਸ਼ੀਨ ਫੈਕਟਰੀ ਵਿੱਚ ਕੰਮ ਕਰਦਾ ਹੈ। 31 ਅਕਤੂਬਰ 2019 ਨੂੰ ਬੱਚੇ ਦੇ ਪਿਤਾ ਨੇ ਥਾਣਾ ਡਿਵੀਜ਼ਨ ਨੰਬਰ 6 ਵਿੱਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਫੂਲ ਸਿੰਘ ਉਸ ਦੇ ਨਾਲ ਕਿਰਾਏ ਦੇ ਕਮਰੇ ਵਿੱਚ ਰਹਿ ਰਿਹਾ ਸੀ।

ਇਸ ਦੌਰਾਨ ਉਹ ਆਪਣੇ ਲੜਕੇ ਨੂੰ ਗੱਲਬਾਤ ਵਿੱਚ ਉਲਝਾ ਕੇ ਆਪਣੇ ਕਮਰੇ ਵਿੱਚ ਲੈ ਗਿਆ। ਜਦੋਂ ਬੱਚਾ ਘਰ 'ਚ ਨਜ਼ਰ ਨਹੀਂ ਆਇਆ ਤਾਂ ਉਨ੍ਹਾਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਦੋਸ਼ੀ ਕਮਰੇ ਨੂੰ ਤਾਲਾ ਲਗਾ ਕੇ ਥ੍ਰੀਵ੍ਹੀਲਰ 'ਤੇ ਫ਼ਰਾਰ ਹੋ ਗਿਆ ਸੀ। 

Trending news