Arvind Kejriwal Arrest: ਦਿੱਲੀ ਸ਼ਰਾਬ ਘੁਟਾਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਲਈ ‘ਜੇਲ੍ਹ ਤੋਂ ਚੱਲੇਗੀ ਸਰਕਾਰ’ ਮੋਡ ਸ਼ੁਰੂ ਹੋ ਗਿਆ ਹੈ। ਸੂਤਰਾਂ ਮੁਤਾਬਕ ਅਰਵਿੰਦ ਕੇਜਰੀਵਾਲ ਨੇ ਈਡੀ ਦੀ ਹਿਰਾਸਤ ਵਿੱਚ ਰਹਿੰਦਿਆਂ ਆਪਣਾ ਪਹਿਲਾ ਹੁਕਮ ਜਾਰੀ ਕੀਤਾ ਹੈ, ਜੋ ਜਲ ਮੰਤਰਾਲੇ ਨਾਲ ਸਬੰਧਤ ਹੈ। ਆਦੇਸ਼ ਦਾ ਨੋਟਿਸ ਦਿੱਲੀ ਸਰਕਾਰ ਵਿੱਚ ਮੰਤਰੀ ਆਤਿਸ਼ੀ ਨੂੰ ਭੇਜਿਆ ਗਿਆ ਹੈ। ਜਲ ਮੰਤਰੀ ਆਤਿਸ਼ੀ ਅੱਜ ਯਾਨੀ ਐਤਵਾਰ ਸਵੇਰੇ 10 ਵਜੇ ਪ੍ਰੈੱਸ ਕਾਨਫਰੰਸ ਕਰਨ ਜਾ ਰਹੇ ਹਨ।


COMMERCIAL BREAK
SCROLL TO CONTINUE READING

ਦਿੱਲੀ ਸ਼ਰਾਬ ਨੀਤੀ ਮਾਮਲੇ ਵਿੱਚ, ਪੀਐਮਐਲਏ ਅਦਾਲਤ ਨੇ 22 ਮਾਰਚ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ  (Arvind Kejriwal) ਨੂੰ 6 ਦਿਨਾਂ (28 ਮਾਰਚ ਤੱਕ) ਲਈ ਈਡੀ ਰਿਮਾਂਡ 'ਤੇ ਭੇਜਿਆ ਸੀ। ਕੇਜਰੀਵਾਲ ਨੂੰ 21 ਮਾਰਚ ਨੂੰ ਸੀਐਮ ਹਾਊਸ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਉਸ ਨੂੰ ਸ਼ੁੱਕਰਵਾਰ ਦੁਪਹਿਰ 2 ਵਜੇ ਅਦਾਲਤ ਵਿੱਚ ਪੇਸ਼ ਕੀਤਾ ਗਿਆ।


ਇਹ ਵੀ ਪੜ੍ਹੋ:  Arvind Kejriwal Arrest Live Updates: ਕੇਜਰੀਵਾਲ ਗ੍ਰਿਫ਼ਤਾਰੀ ਖਿਲਾਫ਼ ਹਾਈ ਕੋਰਟ ਪੁੱਜੇ; ਹਿਰਾਸਤ ਨੂੰ ਦੱਸਿਆ ਗ਼ੈਰਕਾਨੂੰਨੀ

ਹਾਈਕੋਰਟ ਨੇ ਕੇਜਰੀਵਾਲ ਮਾਮਲੇ ਦੀ ਤੁਰੰਤ ਸੁਣਵਾਈ ਤੋਂ ਕੀਤਾ ਇਨਕਾਰ
ਇੱਥੇ ਸ਼ਨੀਵਾਰ ਸ਼ਾਮ ਨੂੰ ਕੇਜਰੀਵਾਲ  (Arvind Kejriwal) ਦੇ ਵਕੀਲ ਨੇ ਈਡੀ ਦੀ ਗ੍ਰਿਫਤਾਰੀ ਅਤੇ ਹੇਠਲੀ ਅਦਾਲਤ ਦੇ ਰਿਮਾਂਡ ਦੇ ਫੈਸਲੇ ਨੂੰ ਦਿੱਲੀ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੈ। ਵਕੀਲਾਂ ਨੇ ਕਿਹਾ ਕਿ ਦੋਵੇਂ ਫੈਸਲੇ ਗੈਰ-ਕਾਨੂੰਨੀ ਸਨ। ਕੇਜਰੀਵਾਲ ਰਿਹਾਅ ਹੋਣ ਦਾ ਹੱਕਦਾਰ ਹੈ। ਅਸੀਂ ਅਦਾਲਤ ਤੋਂ 24 ਮਾਰਚ ਤੱਕ ਸੁਣਵਾਈ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਦਿੱਲੀ ਹਾਈਕੋਰਟ ਨੇ ਕੇਜਰੀਵਾਲ ਦੀ ਗ੍ਰਿਫਤਾਰੀ ਅਤੇ ਰਿਮਾਂਡ ਦੇ ਮਾਮਲੇ 'ਤੇ ਤੁਰੰਤ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਅਦਾਲਤ ਨੇ ਕਿਹਾ ਕਿ ਹੋਲੀ ਦੀ ਛੁੱਟੀ ਹੈ। ਬੁੱਧਵਾਰ (27 ਮਾਰਚ) ਨੂੰ ਅਦਾਲਤ ਖੁੱਲ੍ਹਣ 'ਤੇ ਹੀ ਮਾਮਲੇ ਦੀ ਸੁਣਵਾਈ ਹੋਵੇਗੀ।



ਇਹ ਵੀ ਪੜ੍ਹੋ: Arvind Kejriwal News: 'ਭਾਜਪਾ ਵਾਲਿਆਂ ਨੂੰ ਨਫ਼ਰਤ ਨਾ ਕਰੋ, ਉਹ ਆਪਣੇ ਹਨ...' ਸੁਨੀਤਾ ਨੇ ਪੜ੍ਹਿਆ ਕੇਜਰੀਵਾਲ ਦਾ ਸੰਦੇਸ਼