Delhi Saket Court Firing: ਦਿੱਲੀ ਦੇ ਕੋਰਟ `ਚ ਦਿਨ-ਦਿਹਾੜੇ ਹੋਈ ਫਾਇਰਿੰਗ, 1 ਔਰਤ ਜ਼ਖ਼ਮੀ
Delhi Saket Court Firing: ਸਾਕੇਤ ਕੋਰਟ ਕੰਪਲੈਕਸ `ਚ ਗੋਲੀਬਾਰੀ ਦੀ ਘਟਨਾ ਹੈਰਾਨ ਕਰਨ ਵਾਲੀ ਹੈ। ਵਕੀਲ ਦੇ ਭੇਸ `ਚ ਆਏ ਹਮਲਾਵਰ ਨੇ ਔਰਤ `ਤੇ ਗੋਲੀਆਂ ਚਲਾ ਦਿੱਤੀਆਂ। ਇਸ ਘਟਨਾ ਤੋਂ ਬਾਅਦ ਅਦਾਲਤ `ਚ ਸਨਸਨੀ ਫੈਲ ਗਈ ਹੈ।
Delhi Saket Court Firing: ਦਿੱਲੀ ਦੀ ਸਾਕੇਤ ਕੋਰਟ ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਸਾਕੇਤ ਕੋਰਟ ਕੰਪਲੈਕਸ 'ਚ ਇਕ ਔਰਤ 'ਤੇ ਸ਼ਰੇਆਮ ਗੋਲੀਆਂ ਚਲਾਈਆਂ ਗਈਆਂ। ਇਸ ਘਟਨਾ 'ਚ ਔਰਤ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਈ ਹੈ। ਘਟਨਾ ਤੋਂ ਬਾਅਦ ਵਕੀਲਾਂ ਨੇ ਜ਼ਖ਼ਮੀ ਔਰਤ ਨੂੰ ਤੁਰੰਤ ਹਸਪਤਾਲ 'ਚ ਭਰਤੀ ਕਰਵਾਇਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।
ਜਾਣਕਾਰੀ ਮੁਤਾਬਕ ਔਰਤ ਦੇ ਸਰੀਰ 'ਚ ਗੋਲੀ ਲੱਗੀ ਸੀ। ਮਹਿਲਾ ਇੱਕ ਕੇਸ ਦੇ ਸਿਲਸਿਲੇ ਵਿੱਚ ਸਾਕੇਤ ਅਦਾਲਤ ਵਿੱਚ ਆਈ ਸੀ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਅਤੇ ਮਹਿਲਾ ਪਹਿਲਾਂ ਤੋਂ ਹੀ ਇਕ ਦੂਜੇ ਨੂੰ ਜਾਣਦੇ ਹਨ। ਦੋਵਾਂ ਵਿਚਾਲੇ ਵਿਆਹ ਨੂੰ ਲੈ ਕੇ ਝਗੜਾ ਚੱਲ ਰਿਹਾ ਹੈ। ਪੁਰਾਣੀ ਰੰਜਿਸ਼ ਕਾਰਨ ਔਰਤ ਨੂੰ ਗੋਲੀ ਮਾਰੀ ਗਈ ਹੈ।
ਇਹ ਵੀ ਪੜ੍ਹੋ: Ludhiana News: ਥਾਰ 'ਚ ਦੀ ਲਪੇਟ 'ਚ ਆਇਆ ਬੱਚਾ; ਪਸਲੀਆਂ ਟੁੱਟੀਆਂ ਅਤੇ ਚਿਹਰੇ 'ਤੇ ਸੱਟਾਂ, ਕੇਸ ਦਰਜ
ਸੂਤਰਾਂ ਮੁਤਾਬਕ ਪੁਲਿਸ ਨੇ ਸਾਕੇਤ ਅਦਾਲਤ ਦੇ ਅਹਾਤੇ ਵਿੱਚ ਗੋਲੀ ਚਲਾਉਣ ਵਾਲੇ ਮੁਲਜ਼ਮ ਨੂੰ ਫੜ ਲਿਆ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਵਕੀਲਾਂ ਦੇ ਭੇਸ ਵਿੱਚ ਅਦਾਲਤ ਵਿੱਚ ਦਾਖ਼ਲ ਹੋਏ ਸਨ। ਇਸ ਘਟਨਾ ਕਾਰਨ ਰੋਹਿਣੀ ਅਦਾਲਤ 'ਚ ਕਤਲੇਆਮ ਨੂੰ ਅੰਜਾਮ ਦੇਣ ਤੋਂ ਬਾਅਦ ਅਦਾਲਤੀ ਚਾਰਦੀਵਾਰੀ ਦੀ ਸਖ਼ਤ ਸੁਰੱਖਿਆ ਦੇ ਕੀਤੇ ਗਏ ਦਾਅਵੇ ਹੁਣ ਢਹਿ-ਢੇਰੀ ਹੁੰਦੇ ਨਜ਼ਰ ਆ ਰਹੇ ਹਨ।