Delhi Air Quality: ਦਿੱਲੀ-NCR `ਚ ਵਧਣ ਲੱਗਾ ਪ੍ਰਦੂਸ਼ਣ, 309 ਪਹੁੰਚਿਆ AQI
Pollution Level in Delhi Today: ਸਫਰ ਇੰਡੀਆ ਦੇ ਅਨੁਸਾਰ, ਦਿੱਲੀ ਐਨਸੀਆਰ ਵਿੱਚ AQI 322 ਹੈ। ਵਧਦੇ AQI ਦੇ ਵਿਚਕਾਰ, ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਦਿੱਲੀ ਸਕੱਤਰੇਤ ਵਿੱਚ ਸਾਰੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਇੱਕ ਮੀਟਿੰਗ ਦੀ ਪ੍ਰਧਾਨਗੀ ਕੀਤੀ।
Delhi Air Quality: ਰਾਸ਼ਟਰੀ ਰਾਜਧਾਨੀ ਦਿੱਲੀ ਦੀ ਹਵਾ ਲਗਾਤਾਰ ਖਰਾਬ ਹੁੰਦੀ ਜਾ ਰਹੀ ਹੈ। ਦਿੱਲੀ ਦੀ ਸਮੁੱਚੀ ਹਵਾ ਦੀ ਗੁਣਵੱਤਾ ਸੋਮਵਾਰ ਨੂੰ 309 'ਤੇ ਨਵੀਨਤਮ AQI ਨਾਲ 'ਬਹੁਤ ਖਰਾਬ' ਸ਼੍ਰੇਣੀ 'ਤੇ ਪਹੁੰਚ ਗਈ ਹੈ। ਇਸ ਦੇ ਨਾਲ ਹੀ ਦਿੱਲੀ ਐਨਸੀਆਰ ਵਿੱਚ ਵੀ ਹਵਾ ਦੀ ਗੁਣਵੱਤਾ ਵਿਗੜ ਗਈ ਹੈ।
ਇੱਥੇ ਹਵਾ ਦੀ ਗੁਣਵੱਤਾ ਵੀ 'ਬਹੁਤ ਖਰਾਬ' ਸ਼੍ਰੇਣੀ ਵਿੱਚ ਹੈ ਅਤੇ ਸਫਰ ਇੰਡੀਆ ਦੇ ਅਨੁਸਾਰ, ਦਿੱਲੀ ਐਨਸੀਆਰ ਵਿੱਚ AQI 322 ਹੈ। ਵਧਦੇ AQI ਦੇ ਵਿਚਕਾਰ, ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਦਿੱਲੀ ਸਕੱਤਰੇਤ ਵਿੱਚ ਸਾਰੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਇੱਕ ਮੀਟਿੰਗ ਦੀ ਪ੍ਰਧਾਨਗੀ ਕੀਤੀ।
ਐਨਸੀਆਰ ਵਿੱਚ ਫਿਲਹਾਲ ਪ੍ਰਦੂਸ਼ਣ ਤੋਂ ਰਾਹਤ ਨਹੀਂ ਮਿਲੀ ਹੈ। ਨੋਇਡਾ ਦੇ ਪ੍ਰਦੂਸ਼ਣ ਦੇ ਪੱਧਰ ਵਿੱਚ ਵਾਧਾ ਹੋਇਆ ਹੈ। AQI ਬਹੁਤ ਮਾੜੀ ਸ਼੍ਰੇਣੀ ਦੇ ਨਾਲ 322 ਦਰਜ ਕੀਤਾ ਗਿਆ। ਦਿੱਲੀ ਦਾ ਕੁੱਲ AQI ਅਜੇ ਵੀ 309 ਦਰਜ ਕੀਤਾ ਗਿਆ ਹੈ ਜੋ ਕਿ ਬਹੁਤ ਮਾੜੀ ਸ਼੍ਰੇਣੀ ਵਿੱਚ ਹੈ। ਸਵੇਰੇ ਦਿੱਲੀ ਫਿਰ ਪ੍ਰਦੂਸ਼ਣ ਦੀ ਚਾਦਰ ਨਾਲ ਢਕੀ ਹੋਈ ਦਿਖਾਈ ਦਿੱਤੀ। ਦਿੱਲੀ ਦੇ ਕਈ ਖੇਤਰਾਂ ਵਿੱਚ AQI 300 ਨੂੰ ਪਾਰ ਕਰ ਗਿਆ, ਏਅਰਪੋਰਟ T3 'ਤੇ AQI 325 ਦਰਜ ਕੀਤਾ ਗਿਆ।
ਇਹ ਵੀ ਪੜ੍ਹੋ: Ludhiana News: ਨਸ਼ਾ ਵੇਚਣ ਵਾਲੀ ਔਰਤ ਬਿਨਾਂ ਕਿਸੇ ਡਰ ਦੇ ਸਪਲਾਈ ਕਰ ਰਹੀ ਨਸ਼ਾ, ਲੋਕਾਂ ਨੇ ਥਾਣੇ ਦਾ ਕੀਤਾ ਘਿਰਾਓ
ਦਿੱਲੀ ਦੇ ਆਨੰਦ ਵਿਹਾਰ, ਹਸਨਪੁਰ ਡਿਪੂ, ਨੈਸ਼ਨਲ ਹਾਈਵੇਅ 9 ਦੇ ਆਲੇ-ਦੁਆਲੇ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿੱਥੇ ਧੂੰਏ ਕਾਰਨ ਕੁਝ ਵੀ ਸਾਫ ਦਿਖਾਈ ਨਹੀਂ ਦੇ ਰਿਹਾ। ਨਹਿਰੂ ਪਾਰਕ ਅਤੇ ਤੀਨ ਮੂਰਤੀ ਮਾਰਗ ਦੇ ਆਲੇ-ਦੁਆਲੇ ਪੂਰੀ ਤਰ੍ਹਾਂ ਧੁੰਦ ਛਾਈ ਹੋਈ ਹੈ। ਦੱਸਣਯੋਗ ਹੈ ਕਿ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਬੀਤੇ ਦਿਨੀ ਸਵੇਰੇ 10 ਵਜੇ ਨੋਇਡਾ ਦੇ ਤਿੰਨ ਖੇਤਰਾਂ ਦੀ ਹਵਾ ਖ਼ਰਾਬ ਦਰਜ ਕੀਤੀ ਗਈ ਅਤੇ ਇੱਕ ਖੇਤਰ ਦੀ ਹਵਾ ਬਹੁਤ ਖ਼ਰਾਬ ਸ਼੍ਰੇਣੀ ਵਿੱਚ ਦਰਜ ਕੀਤੀ ਗਈ।