Ram Rahim Parole News: ਡੇਰਾ ਮੁਖੀ ਰਾਮ ਰਹੀਮ ਨੂੰ ਮੁੜ ਮਿਲੀ 30 ਦਿਨ ਦੀ ਪੈਰੋਲ
Ram Rahim Parole News: ਡੇਰਾਮੁਖੀ ਨੂੰ ਰਾਹਤ ਦਿੰਦੇ ਹੋਏ ਅਦਾਲਤ ਨੇ ਮੁੜ 30 ਦਿਨ ਦੀ ਪੈਰੋਲ ਦੇ ਦਿੱਤੀ ਹੈ। ਇਸ ਵਾਰ ਵੀ ਰਾਮ ਰਹੀਮ ਯੂਪੀ ਦੇ ਬਾਗਪਤ ਸਥਿਤ ਬਰਨਾਵਾ ਆਸ਼ਰਮ ਵਿੱਚ ਹੀ ਰਹਿਣਗੇ।
Ram Rahim Parole News: ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ 30 ਦਿਨਾਂ ਦੀ ਮੁੜ ਪੈਰੋਲ ਮਿਲ ਗਈ ਹੈ। ਉਹ ਕੁਝ ਸਮੇਂ ਵਿੱਚ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਬਾਹਰ ਆ ਜਾਵੇਗਾ। ਇਸ ਵਾਰ ਵੀ ਰਾਮ ਰਹੀਮ ਯੂਪੀ ਦੇ ਬਾਗਪਤ ਸਥਿਤ ਬਰਨਾਵਾ ਆਸ਼ਰਮ ਵਿੱਚ ਹੀ ਰਹੇਗਾ।
ਇਹ ਵੀ ਪੜ੍ਹੋ : Sushil Kumar Rinku News: MP ਸੁਸ਼ੀਲ ਕੁਮਾਰ ਰਿੰਕੂ ਨੇ ਲੋਕ ਸਭਾ 'ਚ ਚੁੱਕੀ ਸਹੁੰ
ਰਾਮ ਰਹੀਮ ਨੂੰ ਸਿਰਸਾ ਡੇਰੇ 'ਚ ਜਾਣ ਤੋਂ ਮਨਾਈ ਦੇ ਹੁਕਮ ਹਨ। ਇਸ ਤੋਂ ਪਹਿਲਾਂ ਸਿਰਸਾ ਤੋਂ ਉਸ ਲਈ ਘੋੜੇ ਅਤੇ ਗਾਵਾਂ ਲਿਆਂਦੀਆਂ ਜਾ ਚੁੱਕੀਆਂ ਹਨ ਅਤੇ ਉੱਥੇ ਸੁਰੱਖਿਆ ਵਧਾ ਦਿੱਤੀ ਗਈ ਹੈ। ਰਾਮ ਰਹੀਮ ਨੂੰ ਇਸ ਸਾਲ ਜਨਵਰੀ 'ਚ 40 ਦਿਨਾਂ ਦੀ ਪੈਰੋਲ ਮਿਲੀ ਸੀ। 30 ਮਹੀਨਿਆਂ ਦੀ ਕੈਦ ਵਿੱਚ ਰਾਮ ਰਹੀਮ ਦੀ ਇਹ 7ਵੀਂ ਪੈਰੋਲ ਹੈ।
ਕਾਬਿਲੇਗੌਰ ਹੈ ਕਿ ਦੂਜੇ ਪਾਸੇ ਰਾਮ ਰਹੀਮ ਦਾ ਇੱਕ ਵੀਡੀਓ ਵਾਇਰਲ ਹੋਈ ਰਹੀ ਹੈ। ਇਸ ਵੀਡੀਓ 'ਚ ਰਾਮ ਰਹੀਮ ਹੜ੍ਹ ਪ੍ਰਭਾਵਿਤ ਲੋਕਾਂ ਲਈ ਪ੍ਰਮਾਤਮਾ ਤੋਂ ਦੁਆ ਮੰਗ ਰਿਹਾ ਹੈ ਅਤੇ ਡੇਰਾ ਪ੍ਰੇਮੀਆਂ ਨੂੰ ਰਾਹਤ ਕਾਰਜਾਂ 'ਚ ਐਕਟਿਵ ਨਾਲ ਹਿੱਸਾ ਲੈਣ ਦੀ ਅਪੀਲ ਕਰ ਰਿਹਾ ਹੈ। ਹਾਲਾਂਕਿ ਇਹ ਵੀਡੀਓ ਰਾਮ ਰਹੀਮ ਦੀ ਪਿਛਲੀ ਪੈਰੋਲ ਦੀ ਹੈ।
ਰਾਮ ਰਹੀਮ ਨੂੰ ਸਾਧਵੀਆਂ ਦਾ ਜਿਨਸੀ ਸ਼ੋਸ਼ਣ, ਛਤਰਪਤੀ ਕਤਲ ਕੇਸ ਤੇ ਰਣਜੀਤ ਕਤਲ ਕੇਸ ਵਿੱਚ 2017 'ਚ ਸਜ਼ਾ ਸੁਣਾਈ ਗਈ ਸੀ। ਉਦੋਂ ਤੋਂ ਰਾਮ ਰਹੀਮ ਸੁਨਾਰੀਆ ਜੇਲ੍ਹ 'ਚ ਬੰਦ ਹੈ। ਇਸ ਦਰਮਿਆਨ ਉਸ ਨੂੰ ਕਈ ਵਾਰ ਪੈਰੋਲ ਦਿੱਤੀ ਜਾ ਚੁੱਕੀ ਹੈ। 7 ਫਰਵਰੀ 2022 'ਚ ਪਹਿਲੀ ਵਾਰ ਰਾਮ ਰਹੀਮ ਨੂੰ ਪੈਰੋਲ ਦਿੱਤੀ ਗਈ ਸੀ। ਇਹ ਪੈਰੋਲ 21 ਦਿਨਾਂ ਦੀ ਸੀ। ਇਸ ਮਗਰੋਂ 17 ਜੂਨ 2022 ਨੂੰ ਡੇਰਾ ਮੁਖੀ ਨੂੰ ਦੂਜੀ ਵਾਰ ਪੈਰੋਲ ਮਿਲੀ ਸੀ। ਅਕਤੂਬਰ 2022 ਵਿੱਚ ਡੇਰਾਮੁਖੀ ਨੂੰ ਤੀਜੀ ਵਾਰ ਪੈਰੋਲ ਮਿਲੀ ਸੀ, ਜੋ ਕਿ 40 ਦਿਨਾਂ ਲਈ ਸੀ। ਸਾਲ 2023 'ਚ 21 ਜਨਵਰੀ ਨੂੰ ਮੁੜ ਪੈਰੋਲ ਮਿਲੀ ਸੀ।
ਸ਼੍ਰੋਮਣੀ ਕਮੇਟੀ ਤੋਂ ਇਲਾਵਾ ਹੋਰ ਜਥੇਬੰਦੀਆਂ ਵੱਲੋਂ ਵਾਰ-ਵਾਰ ਪੈਰੋਲ ਦਿੱਤੇ ਜਾਣ ਦਾ ਵਿਰੋਧ ਵੀ ਕੀਤਾ ਗਿਆ ਸੀ।
ਇਹ ਵੀ ਪੜ੍ਹੋ : Punjab Floods 2023: ਪਠਾਨਕੋਟ ਤੇ ਗੁਰਦਾਸਪੁਰ 'ਚ ਹੜ੍ਹ ਦਾ ਖ਼ਤਰਾ! ਰਾਵੀ ਦਰਿਆ ਦੇ ਪਾਣੀ ਦਾ ਵਧਿਆ ਪੱਧਰ