Tattoo Cancer Risk: ਅੱਜ-ਕੱਲ੍ਹ ਨੌਜਵਾਨ ਪੀੜ੍ਹੀ ਵਿੱਚ ਟੈਟੂ ਖੁਦਵਾਉਣ ਦਾ ਕਾਫੀ ਰੁਝਾਨ ਹੈ। ਟੈਟੂ ਰਾਹੀਂ ਲੋਕ ਆਪਣੀ ਪਛਾਣ ਅਤੇ ਭਾਵਨਾਵਾਂ ਜ਼ਾਹਿਰ ਕਰਦੇ ਹਨ। ਟੈਟੂ ਨਾਲ ਲੋਕ ਸਟਾਈਲਿਸ਼ ਬਣਨ ਦੀ ਕੋਸ਼ਿਸ਼ ਕਰਦੇ ਹਨ। ਟੈਟੂ ਖੁਦਵਾਉਣ ਨਾਲ ਸਕਿਨ ਕੈਂਸਰ ਹੋਣ ਨੂੰ ਲੈ ਕੇ ਸੋਸ਼ਲ ਮੀਡੀਆ ਉਪਰ ਤਰ੍ਹਾਂ-ਤਰ੍ਹਾਂ ਦੇ ਦਾਅਵੇ ਹਨ।


COMMERCIAL BREAK
SCROLL TO CONTINUE READING

ਇਸ ਨੂੰ ਲੈ ਕੇ ਕੋਈ ਪੁਖਤਾ ਸਬੂਤ ਨਹੀਂ ਮਿਲੇ ਹਨ। ਇਸ ਰਿਸਰਚ ਮੁਤਾਬਕ ਟੈਟੂ ਖੁਦਵਾਉਣ ਵਾਲੀ ਸਿਆਹੀ ਵਿੱਚ ਹਾਨੀਕਾਰਕ ਤੱਤ ਪਾਏ ਜਾਂਦੇ ਹਨ। ਜੋ ਕੈਂਸਰ ਦਾ ਕਾਰਨ ਬਣ ਸਕਦੇ ਹਨ। ਮਾਹਿਰਾਂ ਮੁਤਾਬਕ ਟੈਟੂ ਦੀ ਸਿਆਹੀ ਚਮੜੀ ਕੈਂਸਰ ਸਬੰਧੀ ਅਜੇ ਤੱਕ ਕੋਈ ਸਟੀਕ ਪ੍ਰਮਾਣ ਨਹੀਂ ਮਿਲੇ ਹਨ।


ਸਵੀਡਨ ਦੀ ਲੁੰਡ (Lund)ਯੂਨੀਵਰਸਿਟੀ ਵੱਲੋਂ ਕੀਤੀ ਗਈ ਰਿਸਰਚ ਵਿੱਚ ਕਾਫੀ ਹੈਰਾਨੀਜਨਕ ਖੁਲਾਸੇ ਹੋਏ ਹਨ। ਸਟੱਡੀ ਮੁਤਾਬਕ ਟੈਟੂ ਖੁਦਵਾਉਣ ਨਾਲ ਬਲੱਡ ਕੈਂਸਰ ਦਾ ਖ਼ਤਰਾ 21 ਫੀਸਦੀ ਵਧ ਸਕਦਾ ਹੈ। ਟੈਟੂ ਕਾਰਨ ਚਮੜੀ ਕੈਂਸਰ ਦੇ ਲੱਛਣਾਂ ਦਾ ਪਤਾ ਲਗਾਉਣਾ ਵੀ ਮੁਸ਼ਕਲ ਹੋ ਸਕਦਾ ਹੈ।


ਬਲੱਡ ਕੈਂਸਰ (ਲਿਮਫੋਮਾ) ਦਾ ਖ਼ਤਰਾ


ਸਵੀਡਨ ਦੇ ਲੁੰਡ ਯੂਨੀਵਰਸਿਟੀ ਵੱਲੋਂ ਕੀਤੇ ਗਏ ਇਕ ਅਧਿਐਨ ਵਿੱਚ ਪਾਇਆ ਗਿਆ ਕਿ ਟੈਟੂ ਕਰਵਾਉਣ ਨਾਲ ਬਲੱਡ ਕੈਂਸਰ, ਖਾਸ ਕਰਕੇ ਲਿਮਫੋਮਾ ਦਾ ਖ਼ਤਰਾ ਵਧ ਜਾਂਦਾ ਹੈ। ਇਸ ਅਧਿਐਨ ਵਿੱਚ 2007 ਤੋਂ 2017 ਵਿੱਚ ਲਿਮਫੋਮਾ ਨਾਲ ਪੀੜਤ 20-60 ਸਾਲ ਦੇ ਲੋਕਾਂ ਦੇ ਡੇਟਾ ਲਿਆ ਗਿਆ ਹੈ। ਨਤੀਜਿਆਂ ਵਿੱਚ ਪਾਇਆ ਗਿਆ ਕਿ ਜਿਨ੍ਹਾਂ ਲੋਕਾਂ ਦੇ ਟੈਟੂ ਸਨ, ਉਨ੍ਹਾਂ ਵਿੱਚ ਲਿਮਫੋਮਾ ਦਾ ਖ਼ਤਰਾ 21 ਜ਼ਿਆਦਾ ਸੀ। ਇਹ ਅਧਿਐਨ ਇਵਿਕਨੀਕਲ ਮੈਡੀਸਨ ਜਨਰਲ ਵਿੱਚ ਪ੍ਰਕਾਸ਼ਿਤ ਹੋਇਆ ਸੀ। ਇਹ ਖੋਜ ਟੈਟੂ ਦੀ ਸਿਹਤ ਉਤੇ ਲੰਮੇ ਸਮੇਂ ਤੱਕ ਪੈਣ ਵਾਲੇ ਪ੍ਰਭਾਵਾਂ ਨੂੰ ਸਮਝਾਉਣ ਵਿੱਚ ਮਦਦ ਕਰਦੀ ਹੈ।


ਸਕਿੱਨ ਕੈਂਸਰ ਦਾ ਖ਼ਤਰਾ


ਟੈਟੂ ਅਤੇ ਸਕਿੱਨ ਕੈਂਸਰ ਵਿਚਾਲੇ ਸਿੱਧਾ ਸਬੰਧ ਨਹੀਂ ਪਾਇਆ ਗਿਆ ਹੈ ਪਰ ਟੈਟੂ ਹੋਣ ਨਾਲ ਸਕਿਨ ਕੈਂਸਰ ਦੇ ਲੱਛਣ ਪਛਾਨਣਾ ਮੁਸ਼ਕਲ ਹੋ ਸਕਦਾ ਹੈ। ਜਿਸ ਤਰ੍ਹਾਂ ਹੀ ਸਕਿਨ ਕੈਂਸਰ ਦੇ ਸ਼ੁਰੂਆਤ ਲੱਛਣ ਧੱਬੇ ਅਤੇ ਜ਼ਖਮ-ਟੈਟੂ ਦੇ ਥੱਲੇ ਲੁਕ ਸਕਦੇ ਹਨ। ਇਸ ਨਾਲ ਬਿਮਾਰੀ ਦਾ ਸਹੀ ਸਮੇਂ ਉਤੇ ਪਤਾ ਨਹੀਂ ਚੱਲਦਾ ਅਤੇ ਸਮੱਸਿਆ ਵਧ ਸਕਦੀ ਹੈ। ਜੇਕਰ ਤੁਸੀਂ ਟੈਟੂ ਵਾਲੇ ਹਿੱਸੇ ਵਿੱਚ ਕੋਈ ਅਸਾਧਾਰਨ ਲੱਛਣ ਦਿਸੇ ਤਾਂ ਤੁਰੰਤ ਡਾਕਟਰ ਤੋਂ ਜਾਂਚ ਕਰਵਾਏ। ਟੈਟੂ ਕਰਵਾਉਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਸਾਵਧਾਨੀ ਵਰਤਣਾ ਜ਼ਰੂਰੀ ਹੈ ਤਾਂ ਕਿ ਭਵਿੱਖ ਵਿੱਚ ਕਿਸੇ ਵੀ ਗੰਭੀਰ ਸਿਹਤ ਸਮੱਸਿਆ ਦਾ ਤੋਂ ਬਚਿਆ ਜਾ ਸਕੇ।


ਟੈਟੂ ਇੰਕ ਵਿੱਚ ਹਾਨੀਕਾਰਕ ਬੈਕਟੀਰੀਆ


ਏਐਸਐਮਸ ਜਰਲਸ ਵਿੱਚ ਜੁਲਾਈ 2024 ਵਿੱਚ ਪ੍ਰਕਾਸ਼ਿਤ ਅਧਿਐਨ ਵਿੱਚ ਅਮਰੀਕਾ ਵਿੱਚ ਆਮਤੌਰ ਉਤੇ ਇਸਤੇਮਾਲ ਕੀਤੇ ਜਾਣ ਵਾਲੇ 75 ਟੈਟੂ ਅਤੇ ਆਰਜ਼ੀ ਮੇਕਅੱਪ ਇੰਕ ਦੇ ਨਮੂਨਿਆਂ ਦਾ ਪ੍ਰੀਖਣ ਕੀਤਾ ਗਿਆ। ਇਨ੍ਹਾਂ ਨਮੂਨਿਆਂ ਵਿਚੋਂ 26 ਵਿਚ ਲਾਗ ਵਾਲੇ ਬੈਕਟੀਰੀਆ ਪਾਏ ਗਏ।


Staphylococcus epidermidis: ਇਹ ਬੈਕਟੀਰੀਆ ਗੰਭੀਰ ਸਿਹਤ ਸਮੱਸਿਆਵਾਂ ਪੈਦਾ ਕਰ ਸਕਦਾ ਹੈ, ਜਿਵੇਂ ਕਿ ਚਮੜੀ ਦੀ ਲਾਗ ਅਤੇ ਹੋਰ ਪੇਚੀਦਗੀਆਂ।


Cutibacterium acnes: ਇਹ ਬੈਕਟੀਰੀਆ ਮੁਹਾਸੇ ਦਾ ਕਾਰਨ ਬਣਦਾ ਹੈ, ਜੋ ਚਮੜੀ 'ਤੇ ਦਰਦਨਾਕ ਅਤੇ ਸੋਜ ਵਾਲੇ ਧੱਬੇ ਬਣ ਸਕਦਾ ਹੈ।
 


ਇਨ੍ਹਾਂ ਗੱਲਾਂ ਦਾ ਧਿਆਨ ਰੱਖੋ


ਇਸ ਅਧਿਐਨ ਨਾਲ ਇਹ ਸਾਫ ਹੋ ਗਿਆ ਹੈ ਕਿ ਟੈਟੂ ਦੀ ਸਿਆਹੀ ਵਿੱਚ ਹਾਨੀਕਾਰਕ ਬੈਕਟੀਰੀਆ ਹੋ ਸਕਦੇ ਹਨ, ਜੋ ਸੰਕ੍ਰਮਣ ਦੇ ਜੋਖ਼ਮ ਨੂੰ ਵਧੇ ਸਕਦੇ ਹਨ। ਇਸ ਲਈ ਟੈਟੂ ਬਣਵਾਉਣ ਤੋਂ ਪਹਿਲਾਂ ਅਤੇ ਬਾਅਦ 'ਚ ਸਫ਼ਾਈ ਦਾ ਖਾਸ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਟੈਟੂ ਬਣਵਾਉਣ ਦੇ ਬਹੁਤ ਸ਼ੌਂਕੀਨ ਹੋ ਤਾਂ ਇੰਨੀ ਚਿੰਤਾ ਕਰਨ ਦੀ ਲੋੜ ਨਹੀਂ ਹੈ।


ਤੁਸੀਂ ਕੁਝ ਗੱਲਾਂ ਨੂੰ ਧਿਆਨ ਵਿਚ ਰੱਖ ਕੇ ਟੈਟੂ ਬਣਵਾ ਸਕਦੇ ਹੋ। ਟੈਟੂ ਕਰਵਾਉਣ ਲਈ, ਸਿਰਫ਼ ਇੱਕ ਪੇਸ਼ੇਵਰ ਟੈਟੂ ਕਲਾਕਾਰ ਦੀ ਚੋਣ ਕਰੋ। ਇਸ ਤੋਂ ਇਲਾਵਾ ਅਜਿਹੀ ਜਗ੍ਹਾ 'ਤੇ ਜਾਓ ਜਿੱਥੇ ਸਫਾਈ ਦਾ ਬਹੁਤ ਧਿਆਨ ਰੱਖਿਆ ਜਾਂਦਾ ਹੈ। ਟੈਟੂ ਮਸ਼ੀਨ ਪੂਰੀ ਤਰ੍ਹਾਂ ਸਾਫ਼ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਹਮੇਸ਼ਾ ਚੰਗੇ ਬ੍ਰਾਂਡ ਦੀ ਸਿਆਹੀ ਦੀ ਵਰਤੋਂ ਕਰੋ। ਮਾੜੀ ਗੁਣਵੱਤਾ ਵਾਲੀ ਸਿਆਹੀ ਨਾਲ ਟੈਟੂ ਨਾ ਬਣਵਾਓ। ਜੇਕਰ ਤੁਹਾਨੂੰ ਕੋਈ ਗੰਭੀਰ ਬੀਮਾਰੀ ਹੈ ਤਾਂ ਚਮੜੀ ਦੇ ਮਾਹਿਰ ਡਾਕਟਰ ਨਾਲ ਜ਼ਰੂਰ ਸੰਪਰਕ ਕਰੋ।


Disclaimer: ਇਸ ਆਰਟੀਕਲ ਵਿੱਚ ਦਿੱਤੀ ਗਈ ਜਾਣਕਾਰੀ ਮੀਡੀਆ ਰਿਪੋਰਟ ਉਥੇ ਆਧਾਰਿਤ ਹੈ। ਕਿਸੇ ਵੀ ਤਰ੍ਹਾਂ ਦੀ ਸਮੱਸਿਆ ਲਈ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲਵੋ।