Divya Pahuja Murder News:  ਗੈਂਗਸਟਰ ਸੰਦੀਪ ਗਡੋਲੀ ਦੀ ਪ੍ਰੇਮਿਕਾ ਤੇ ਸਾਬਕਾ ਮਾਡਲ ਦਿਵਿਆ ਪਾਹੂਜਾ ਦੇ ਕਤਲ ਮਾਮਲੇ 'ਚ ਗੁਰੂਗ੍ਰਾਮ ਪੁਲਿਸ ਨੇ ਦੋ ਫਰਾਰ ਮੁਲਜ਼ਮਾਂ ਬਲਰਾਜ ਗਿੱਲ ਅਤੇ ਰਵੀ ਬੰਗਾ ਖਿਲਾਫ਼ ਲੁੱਕਆਊਟ ਸਰਕੂਲਰ ਜਾਰੀ ਕੀਤਾ ਹੈ। ਦੋਵਾਂ 'ਤੇ 50-50 ਹਜ਼ਾਰ ਰੁਪਏ ਦਾ ਇਨਾਮ ਐਲਾਨਿਆ ਗਿਆ ਹੈ। 27 ਸਾਲਾ ਦਿਵਿਆ ਪਾਹੂਜਾ ਦੀ 2 ਜਨਵਰੀ ਨੂੰ ਕਥਿਤ ਤੌਰ 'ਤੇ ਹੋਟਲ ਸਿਟੀ ਪੁਆਇੰਟ ਦੇ ਮਾਲਕ ਅਭਿਜੀਤ ਸਿੰਘ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ, ਜਿੱਥੇ ਉਹ ਰਹਿ ਰਹੀ ਸੀ।


COMMERCIAL BREAK
SCROLL TO CONTINUE READING

ਮੁਲਜ਼ਮਾਂ ਨੂੰ ਫੜਨ ਲਈ ਕੀਤੀ ਜਾ ਰਹੀ ਛਾਪੇਮਾਰੀ 
ਪੁਲਿਸ ਦੇ ਇੱਕ ਬਿਆਨ 'ਚ ਕਿਹਾ ਗਿਆ ਹੈ, ''ਗੁਰੂਗ੍ਰਾਮ ਪੁਲਿਸ ਦੀ ਕ੍ਰਾਈਮ ਬ੍ਰਾਂਚ ਦੀਆਂ 6 ਟੀਮਾਂ ਇਨ੍ਹਾਂ ਨੂੰ ਗ੍ਰਿਫਤਾਰ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰ ਰਹੀਆਂ ਹਨ।'' ਪੁਲਿਸ ਨੇ ਦੱਸਿਆ ਕਿ ਬਲਰਾਜ ਅਤੇ ਰਵੀ ਨੂੰ ਟਰੇਸ ਕਰਨ ਅਤੇ ਗ੍ਰਿਫਤਾਰ ਕਰਨ ਲਈ ਗੁਰੂਗ੍ਰਾਮ ਪੁਲਿਸ ਦੀਆਂ ਵੱਖ-ਵੱਖ ਟੀਮਾਂ ਕੰਮ ਕਰ ਰਹੀਆਂ ਹਨ ਅਤੇ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।


ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਫਰਾਰ ਮੁਲਜ਼ਮਾਂ ਬਾਰੇ ਜਾਣਕਾਰੀ ਦੇਣ ਵਾਲੇ ਕਿਸੇ ਵੀ ਵਿਅਕਤੀ ਦਾ ਨਾਮ ਅਤੇ ਪਛਾਣ ਗੁਪਤ ਰੱਖੀ ਜਾਵੇਗੀ। ਪੁਲਿਸ ਬਿਆਨ ਵਿੱਚ ਕਿਹਾ ਗਿਆ ਹੈ, "ਉਹ ਬਚਣ ਲਈ ਵਿਦੇਸ਼ ਭੱਜ ਵੀ ਸਕਦੇ ਸਨ, ਇਸ ਲਈ ਗੁਰੂਗ੍ਰਾਮ ਪੁਲਿਸ ਨੇ ਦੋ ਦੋਸ਼ੀਆਂ ਨੂੰ ਦੇਸ਼ ਛੱਡਣ ਤੋਂ ਰੋਕਣ ਲਈ ਇੱਕ ਲੁੱਕ ਆਊਟ ਸਰਕੂਲਰ ਜਾਰੀ ਕੀਤਾ ਹੈ।''


ਪੁਲਿਸ ਮੁਤਾਬਕ ਦਿਵਿਆ ਪਾਹੂਜਾ ਤੇ ਅਭਿਜੀਤ ਰਿਲੇਸ਼ਨਸ਼ਿਪ ਵਿੱਚ ਸਨ। ਅਭਿਜੀਤ ਨੇ ਗੁੱਸੇ 'ਚ ਆ ਕੇ ਔਰਤ ਦਾ ਕਤਲ ਕਰ ਦਿੱਤਾ ਕਿਉਂਕਿ ਪਾਹੂਜਾ ਦੇ ਮੋਬਾਈਲ 'ਚ ਕੁਝ ਇਤਰਾਜ਼ਯੋਗ ਤਸਵੀਰਾਂ ਸਨ। ਜਿਸ ਨੂੰ ਉਸ ਨੇ ਹਟਾਉਣ ਤੋਂ ਇਨਕਾਰ ਕਰ ਦਿੱਤਾ ਸੀ। ਸ਼ੱਕ ਹੈ ਕਿ ਅਭਿਜੀਤ ਦੇ ਦੋਸਤਾਂ ਬਲਰਾਜ ਅਤੇ ਰਵੀ ਨੇ ਦਿਵਿਆ ਦੀ ਲਾਸ਼ ਨੂੰ ਪੰਜਾਬ 'ਚ ਕਿਤੇ ਸੁੱਟ ਦਿੱਤਾ ਸੀ। ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਦਿਵਿਆ ਪਾਹੂਜਾ ਦੇ ਕਤਲ ਵਿੱਚ ਪੰਚਕੂਲਾ ਸੈਕਟਰ-5 ਦਾ ਰਹਿਣ ਵਾਲਾ ਬਲਰਾਜ ਸਿੰਘ ਗਿੱਲ ਅਤੇ ਗੁਰਦੁਆਰਾ ਰੋਡ ਮਾਡਲ ਟਾਊਨ (ਹਿਸਾਰ) ਦਾ ਰਹਿਣ ਵਾਲਾ ਰਵੀ ਬੰਗਾ ਸ਼ਾਮਲ ਸੀ।


ਅਜੇ ਤੱਕ ਨਹੀਂ ਮਿਲੀ ਦਿਵਿਆ ਦੀ ਲਾਸ਼ 
ਮੇਘਾ ਨੇ ਪੁਲਿਸ ਨੂੰ ਦੱਸਿਆ ਕਿ ਜਦੋਂ ਉਹ ਹੋਟਲ ਪੁੱਜੀ ਤਾਂ ਉਸ ਨੇ ਦਿਵਿਆ ਪਾਹੂਜਾ ਦੀ ਲਾਸ਼ ਦੇਖੀ। ਸੂਤਰਾਂ ਮੁਤਾਬਕ ਅਭਿਜੀਤ ਨੇ ਫਿਰ ਮੇਘਾ ਨੂੰ ਮ੍ਰਿਤਕ ਔਰਤ ਦੇ ਸਮਾਨ ਦਾ ਨਿਪਟਾਰਾ ਕਰਨ ਲਈ ਕਿਹਾ, ਪਰ ਉਹ ਉਸ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਤੋਂ ਵੀ ਡਰਦੀ ਸੀ। ਸੂਤਰਾਂ ਮੁਤਾਬਕ ਮੇਘਾ ਇੱਕ ਆਨਲਾਈਨ ਫੂਡ ਡਿਲੀਵਰੀ ਕੰਪਨੀ 'ਚ ਕੰਮ ਕਰਦੀ ਸੀ। ਪੁਲਿਸ ਨੇ ਦੱਸਿਆ ਕਿ ਹੋ ਸਕਦਾ ਹੈ ਕਿ ਦਿਵਿਆ ਦੀ ਲਾਸ਼ ਪਟਿਆਲਾ ਨੇੜੇ ਸੁੱਟੀ ਗਈ ਹੋਵੇ। ਗੋਤਾਖੋਰਾਂ ਦੇ ਨਾਲ ਵਿਸ਼ੇਸ਼ ਟੀਮਾਂ ਵੱਲੋਂ ਇਲਾਕੇ ਦੀ ਤਲਾਸ਼ੀ ਲਈ ਜਾ ਰਹੀ ਹੈ। ਪੁਲਿਸ ਨੇ ਲਾਸ਼ ਨੂੰ ਪਟਿਆਲਾ ਲਿਜਾਣ ਲਈ ਵਰਤੀ ਗਈ ਬੀਐਮਡਬਲਿਊ ਕਾਰ ਬਰਾਮਦ ਕਰ ਲਈ ਹੈ ਪਰ ਅਜੇ ਤੱਕ ਲਾਸ਼ ਬਰਾਮਦ ਨਹੀਂ ਹੋਈ।


ਹੁਣ ਤੱਕ 4 ਲੋਕਾਂ ਨੂੰ ਕੀਤਾ ਜਾ ਚੁੱਕੈ ਗ੍ਰਿਫਤਾਰ
ਦਿਵਿਆ ਪਾਹੂਜਾ ਦੇ ਕਤਲ ਮਾਮਲੇ 'ਚ ਪੁਲਿਸ ਹੁਣ ਤੱਕ ਮੁੱਖ ਦੋਸ਼ੀ ਅਭਿਜੀਤ ਸਿੰਘ, ਉਸ ਦੇ ਸਾਥੀ ਓਮ ਪ੍ਰਕਾਸ਼, ਹੇਮਰਾਜ ਅਤੇ ਇੱਕ ਔਰਤ ਮੇਘਾ ਸਮੇਤ ਚਾਰ ਲੋਕਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਮੇਘਾ ਨੇ ਅਭਿਜੀਤ ਨੂੰ ਲੁਕਣ ਵਿੱਚ ਮਦਦ ਕੀਤੀ ਸੀ, ਕਤਲ ਵਿੱਚ ਇਸਤੇਮਾਲ ਕੀਤੇ ਗਏ ਹਥਿਆਰ, ਦਸਤਾਵੇਜ਼ ਅਤੇ ਦਿਵਿਆ ਪਾਹੂਜਾ ਦਾ ਨਿੱਜੀ ਸਮਾਨ ਸੁੱਟ ਦਿੱਤਾ ਸੀ। ਓਮ ਪ੍ਰਕਾਸ਼ ਅਤੇ ਹੇਮਰਾਜ ਨੇ ਦਿਵਿਆ ਪਾਹੂਜਾ ਦੀ ਲਾਸ਼ ਨੂੰ ਕਾਰ ਦੀ ਡਿੱਗੀ ਵਿੱਚ ਰੱਖਣ ਵਿੱਚ ਅਭਿਜੀਤ ਦੀ ਮਦਦ ਕੀਤੀ ਸੀ। ਬਾਅਦ ਵਿੱਚ ਬਲਰਾਜ ਅਤੇ ਰਵੀ ਲਾਸ਼ ਲੈ ਕੇ ਫ਼ਰਾਰ ਹੋ ਗਏ।


ਇਹ ਵੀ ਪੜ੍ਹੋ : ED Raid News: ਨਾਜਾਇਜ਼ ਮਾਈਨਿੰਗ ਮਾਮਲੇ 'ਚ ਚੰਡੀਗੜ੍ਹ, ਹਰਿਆਣਾ ਤੇ ਝਾਰਖੰਡ 'ਚ ਛਾਪੇਮਾਰੀ, ਕਰੋੜਾਂ ਰੁਪਏ ਜ਼ਬਤ