Sutlej River: ਭਾਖੜਾ ਡੈਮ ਵਿੱਚ ਰੋਜ਼ਾਨਾ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਲਗਾਤਾਰ ਸਤਲੁਜ ਦਰਿਆ ਵਿੱਚ ਪਾਣੀ ਛੱਡਿਆ ਜਾ ਰਿਹਾ ਹੈ। ਅੱਜ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ 1654.82 ਦਰਜ ਕੀਤਾ ਗਿਆ ਹੈ। ਸਤਲੁਜ ਦਰਿਆ ਵਿੱਚ ਅੱਜ 18600 ਕਿਊਸਿਕ ਪਾਣੀ ਛੱਡਿਆ ਗਿਆ ਜਿਸ ਕਰਕੇ ਸਤਲੁਜ ਦਰਿਆ ਕਿਨਾਰੇ ਦੇ ਪਿੰਡ ਜ਼ਿੰਦਬੜੀ ਵਿਖੇ ਲਗਭਗ 200 ਸੋ ਏਕੜ ਦੇ ਕਰੀਬ ਵਾਹੀ ਯੋਗ ਜ਼ਮੀਨ ਨੂੰ ਨੁਕਸਾਨ ਪਹੁੰਚਾਇਆ ਹੈ ਤੇ ਪਾਣੀ ਘਰਾਂ ਦੇ ਲਾਗੇ ਵੀ ਪਹੁੰਚ ਗਿਆ ਜਿਸ ਕਰਕੇ ਪਿੰਡ ਵਾਸੀ ਚਿੰਤਤ ਨਜ਼ਰ ਆ ਰਹੇ ਹਨ।


COMMERCIAL BREAK
SCROLL TO CONTINUE READING

ਸਤਲੁਜ ਵਿੱਚ ਲਗਾਤਾਰ ਪਾਣੀ ਦੀ ਆਮਦ ਜਾਰੀ ਹੈ। ਰੋਜ਼ਾਨਾ ਨੰਗਲ ਡੈਮ ਤੋਂ ਸਤਲੁਜ ਦਰਿਆ ਵਿੱਚ ਪਾਣੀ ਦੀ ਮਾਤਰਾ ਬੀਬੀਐਮਬੀ ਵੱਲੋਂ ਵਧਾਈ ਜਾ ਰਹੀ ਹੈ। ਜਿਸਦੇ ਚੱਲਦਿਆ ਸਤਲੁਜ ਵਿੱਚ ਪਾਣੀ ਪੂਰੀ ਰਫ਼ਤਾਰ ਦੇ ਨਾਲ ਵਹਿ ਰਿਹਾ ਹੈ। ਪਾਣੀ ਦੀ ਇਸ ਰਫ਼ਤਾਰ ਨੇ ਸਤਲੁਜ ਦੇ ਕੰਢੇ ਬੰਨਾ ਨੂੰ ਤੋੜ ਕੇ ਨੰਗਲ ਦੇ ਕਰੀਬੀ ਪਿੰਡ ਜਿੰਦਬੜੀ ਵੱਲ ਨੂੰ ਰੁੱਖ ਕਰ ਲਿਆ ਹੈ।


ਪਾਣੀ ਪੂਰੀ ਰਫ਼ਤਾਰ ਦੇ ਨਾਲ ਲੋਕਾ ਦੇ ਘਰਾਂ ਦੀਆਂ ਕੰਧਾ ਨਾਲ ਟਕਰਾਅ ਰਿਹਾ ਹੈ ਜਿਸ ਕਾਰਨ ਲੋਕਾਂ ਦੇ ਸਿਰ ਉਤੇ ਘਰ ਡਿੱਗਣ ਦਾ ਖ਼ਤਰਾ ਮੰਡਰਾ ਰਿਹਾ ਹੈ। ਲੋਕ ਆਪ ਮੁਹਾਰੇ ਹੀ ਮਿੱਟੀ ਦੀਆਂ ਬੋਰੀਆ ਲਗਾ-ਲਗਾ ਕੇ ਪਾਣੀ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ। ਜੇ ਗੱਲ ਖੇਤਾਂ ਦੀ ਕਰੀ ਜਾਵੇ ਤਾਂ ਕਿੱਲਿਆਂ ਦੇ ਹਿਸਾਬ ਨਾਲ ਇਸ ਪਿੰਡ ਦੇ ਲੋਕਾਂ ਦੇ ਖੇਤ ਪਾਣੀ ਦੀ ਮਾਰ ਹੇਠ ਆ ਚੁੱਕੇ ਹਨ ਤੇ ਖੇਤਾਂ ਵਿੱਚ ਖੜ੍ਹੀ ਫ਼ਸਲ ਪਾਣੀ ਦੇ ਲਪੇਟ ਵਿੱਚ ਆ ਕੇ ਤਬਾਹ ਹੋ ਗਈ ਹੈ।


ਇਹ ਵੀ ਪੜ੍ਹੋ: Punjab News: ਪੰਜਾਬ ਪੁਲਿਸ ਦਾ 'Operation CASO'! ਬਠਿੰਡਾ 'ਚ ਵੱਖ-ਵੱਖ ਥਾਵਾਂ 'ਤੇ ਕੀਤੀ ਜਾ ਰਹੀ ਚੈਕਿੰਗ


ਪਿੰਡ ਦੇ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਬਾਅਦ ਵਿੱਚ ਗਿਰਦਾਵਰੀ ਕਰਨ ਨਾਲੋਂ ਹੁਣ ਲੋਕਾਂ ਦੇ ਬਾਂਹ ਫੜੀ ਜਾਵੇ ਤੇ ਲੋਕਾਂ ਦੀ ਇਸ ਮੁਸੀਬਤ ਦਾ ਪਹਿਲ ਦੇ ਆਧਾਰ ਉਤੇ ਹੱਲ ਕੀਤਾ ਜਾਵੇ। ਬੇਸ਼ੱਕ ਉਨ੍ਹਾਂ ਫ਼ਸਲਾਂ ਦਾ ਮੁਆਵਜ਼ਾ ਨਾ ਦਿੱਤਾ ਜਾਵੇ ਤੇ ਓਹੀ ਪੈਸਾ ਸਤਲੁਜ ਦਰਿਆ ਨੂੰ ਚੈਨੇਲਾਈਜ਼ ਕਰਨ ਉਤੇ ਖ਼ਰਚ ਕੀਤਾ ਜਾਵੇ ਤਾਂ ਜੋ ਹਰ ਸਾਲ ਜੋ ਉਨ੍ਹਾਂ ਨੂੰ ਸਤਲੁਜ ਦੇ ਪਾਣੀ ਦੀ ਮਾਰ ਝੱਲਣੀ ਪੈਂਦੀ ਉਸ ਤੋਂ ਪਿੰਡ ਵਾਸੀਆਂ ਦਾ ਛੁਟਕਾਰਾ ਹੋ ਸਕੇ।


ਇਹ ਵੀ ਪੜ੍ਹੋ: Punjab News: ਲੋਕਾਂ ਲਈ ਅਹਿਮ ਖ਼ਬਰ- ਪੰਜਾਬ ਦੀਆਂ ਤਹਿਸੀਲਾਂ ਵਿੱਚ ਅੱਜ ਨਹੀਂ ਹੋਵੇਗਾ ਕੋਈ ਕੰਮ, ਜਾਣੋ ਪੂਰਾ ਮਾਮਲਾ


ਸ੍ਰੀ ਅਨੰਦਪੁਰ ਸਾਹਿਬ ਤੋਂ ਬਿਮਲ ਸ਼ਰਮਾ ਦੀ ਰਿਪੋਰਟ