Farmers Protest: ਕਿਸਾਨਾਂ ਵੱਲੋਂ 13 ਫਰਵਰੀ ਨੂੰ ਦਿੱਲੀ ਵੱਲ ਮਾਰਚ ਕਰਨ ਦੇ ਦਿੱਤੇ ਸੱਦੇ ਤੋਂ ਬਾਅਦ ਦਿੱਲੀ ਪੁਲਿਸ ਵੱਲੋਂ ਤਿਆਰੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਸਿੰਘੂ ਬਾਰਡਰ 'ਤੇ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਗਾਜ਼ੀਪੁਰ 'ਚ ਵੀ ਬੈਰੀਕੇਡਿੰਗ ਕੀਤੀ ਜਾ ਰਹੀ ਹੈ। ਉੱਤਰੀ ਦਿੱਲੀ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਹਾਲ ਹੀ ਵਿੱਚ 13 ਫਰਵਰੀ ਕਿਸਾਨ ਕੂਚ ਮਾਮਲੇ ਨੂੰ ਲੈ ਕੇ ਦਿੱਲੀ ਪੁਲਿਸ ਕਮਿਸ਼ਨਰ ਸੰਜੇ ਅਰੋੜਾ ਨੇ ਉੱਚ ਪੱਧਰੀ ਮੀਟਿੰਗ ਬੁਲਾਈ ਹੈ। ਇਸ ਮੀਟਿੰਗ 'ਚ ਸਾਰੇ ਸੀਨੀਅਰ ਅਧਿਕਾਰੀਆਂ ਨੂੰ ਬੁਲਾਇਆ ਗਿਆ ਹੈ। ਸਪੈਸ਼ਲ ਸੀਪੀ ਰੈਂਕ ਦੇ ਵੱਖ-ਵੱਖ ਅਧਿਕਾਰੀਆਂ ਨੂੰ ਬਾਰਡਰ 'ਤੇ ਸੁਰੱਖਿਆ ਦੀ ਜ਼ਿੰਮੇਵਾਰੀ ਦਿੱਤੀ ਜਾ ਰਹੀ ਹੈ।


COMMERCIAL BREAK
SCROLL TO CONTINUE READING

ਉਥੇ ਹੀ ਦਿੱਲੀ ਪੁਲਿਸ ਦੇ ਮੁਲਾਜ਼ਮਾਂ ਦੀਆਂ ਵੀ ਛੁੱਟੀਆਂ ਰੱਦ ਕੀਤੀਆਂ ਜਾ ਰਹੀਆਂ ਹਨ, ਵੱਧ ਤੋਂ ਵੱਧ ਸਟਾਫ ਮੌਜੂਦ ਹੋਣਾ ਚਾਹੀਦਾ ਹੈ। ਇੱਥੇ ਦੱਸ ਦੇਈਏ ਕਿ ਚੰਡੀਗੜ੍ਹ ਦੇ ਨਾਲ ਲੱਗਦੇ ਪੰਚਕੂਲਾ ਸਮੇਤ ਹਰਿਆਣਾ ਦੇ ਕਈ ਜ਼ਿਲ੍ਹਿਆਂ ਵਿੱਚ ਵੀ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। 


ਇਹ ਵੀ ਪੜ੍ਹੋ: Punjab Farmers Protest: ਬਿਆਸ ਪੁੱਲ ਨੇੜੇ ਇਕੱਠਾ ਹੋਇਆ ਟਰੈਕਟਰ-ਟਰਾਲੀਆਂ ਦਾ ਕਾਫਲਾ, ਕਿਸਾਨੀ ਮੋਰਚੇ ਦੀ ਕਰਵਾ ਰਿਹਾ ਯਾਦ

ਇਸ ਤੋਂ ਪਹਿਲਾਂ ਅੰਬਾਲਾ ਅਤੇ ਸੋਨੀਪਤ ਵਿੱਚ ਵੀ ਧਾਰਾ 144 ਲਾਗੂ ਕੀਤੀ ਜਾ ਚੁੱਕੀ ਹੈ। ਇਸ ਦੌਰਾਨ ਪੰਜ ਜਾਂ ਪੰਜ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ 'ਤੇ ਪਾਬੰਦੀ ਲਗਾਈ ਗਈ ਹੈ। ਜਲੂਸ ਕੱਢਣ, ਪ੍ਰਦਰਸ਼ਨ ਕਰਨ, ਪੈਦਲ ਮਾਰਚ ਪਾਸਟ ਕਰਨ ਜਾਂ ਟਰੈਕਟਰ ਟਰਾਲੀਆਂ ਅਤੇ ਹੋਰ ਵਾਹਨਾਂ ਨਾਲ ਲਾਠੀਆਂ, ਡੰਡੇ ਜਾਂ ਹਥਿਆਰ ਲੈ ਕੇ ਜਾਣ 'ਤੇ ਵੀ ਪਾਬੰਦੀ ਲਗਾਈ ਗਈ ਹੈ।


ਇਹ ਵੀ ਪੜ੍ਹੋ: Punjab News: 17 ਸਾਲਾਂ ਦਾ ਪਿਆਰ ਹੁਣ ਚੜਿਆ ਪ੍ਰਵਾਨ, ਲਾੜੀ ਨੂੰ ਲੈਣ ਹੈਲੀਕਾਪਟਰ 'ਤੇ ਪਹੁੰਚਿਆ ਲਾੜਾ

ਹਰਿਆਣਾ ਅਤੇ ਦਿੱਲੀ ਨੂੰ ਜੋੜਨ ਵਾਲੇ ਟਿੱਕਰੀ ਬਾਰਡਰ 'ਤੇ ਦਿੱਲੀ ਪੁਲਿਸ ਨੇ ਆਪਣੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਟਿੱਕਰੀ ਸਰਹੱਦ 'ਤੇ ਕੰਟੇਨਰ, ਕੰਡਿਆਲੀ ਤਾਰ ਦੇ ਬੈਰੀਕੇਡ ਅਤੇ ਸੀਮਿੰਟ ਬੈਰੀਅਰ ਟਰਾਲੀਆਂ ਲਗਾਈਆਂ ਗਈਆਂ ਹਨ। ਸਰਹੱਦੀ ਖੇਤਰ ਨੂੰ ਸੀਸੀਟੀਵੀ ਕੈਮਰਿਆਂ ਨਾਲ ਲੈਸ ਕੀਤਾ ਗਿਆ ਹੈ। ਸੜਕ ਦੇ ਦੋਵੇਂ ਪਾਸੇ ਕੰਟੇਨਰ ਲਗਾਏ ਗਏ ਹਨ। ਦਿੱਲੀ ਦੀਆਂ ਸਾਰੀਆਂ ਸਰਹੱਦਾਂ 'ਤੇ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਹਰਿਆਣਾ ਅਤੇ ਦਿੱਲੀ ਪੁਲਿਸ ਦੇ ਜਵਾਨ ਟਿੱਕਰੀ ਬਾਰਡਰ 'ਤੇ ਤਾਇਨਾਤ ਹਨ।