Fazilka News: ਦਿੱਲੀ ਏਅਰਪੋਰਟ ਤੋਂ ਪਤਨੀ ਸਮੇਤ ਪਰਤ ਰਹੇ ਕਿਸਾਨ ਆਗੂ `ਤੇ ਬਦਮਾਸ਼ਾਂ ਨੇ ਕੀਤਾ ਹਮਲਾ
ਫਾਜ਼ਿਲਕਾ ਦਾ ਕਿਸਾਨ ਆਗੂ ਦੂਜੇ ਦੇਸ਼ ਤੋਂ ਪਰਤੀ ਆਪਣੀ ਪਤਨੀ ਨੂੰ ਲੈਣ ਗਿਆ ਤਾਂ ਦਿੱਲੀ ਏਅਰਪੋਰਟ ਤੋਂ ਬਾਹਰ ਆਉਣ ਤੋਂ ਬਾਅਦ ਨੈਸ਼ਲਨ ਹਾਈਵੇ `ਤੇ ਕੁੱਝ ਬਦਮਾਸ਼ ਉਨ੍ਹਾਂ ਦੇ ਪਿੱਛੇ ਪੈ ਗਏ। ਜਿਸ ਨੇ ਉਨ੍ਹਾਂ ਦਾ ਕਈ ਕਿਲੋਮੀਟਰ ਤੱਕ ਪਿੱਛਾ ਕੀਤਾ ਅਤੇ ਰਸਤੇ ਵਿੱਚ ਬੇਸਬਾਲਾਂ ਨਾਲ ਹਮਲਾ ਵੀ ਕੀਤਾ। ਜਿਸ ਕਾਰਨ ਉਸ ਨੇ ਆਪਣੇ ਆਪ ਨੂੰ ਪੈਟਰੋਲ ਪੰਪ `ਤੇ ਬਾਥਰੂਮ
Fazilka News: ਫਾਜ਼ਿਲਕਾ ਦਾ ਕਿਸਾਨ ਆਗੂ ਦੂਜੇ ਦੇਸ਼ ਤੋਂ ਪਰਤੀ ਆਪਣੀ ਪਤਨੀ ਨੂੰ ਲੈਣ ਗਿਆ ਤਾਂ ਦਿੱਲੀ ਏਅਰਪੋਰਟ ਤੋਂ ਬਾਹਰ ਆਉਣ ਤੋਂ ਬਾਅਦ ਨੈਸ਼ਲਨ ਹਾਈਵੇ 'ਤੇ ਕੁੱਝ ਬਦਮਾਸ਼ ਉਨ੍ਹਾਂ ਦੇ ਪਿੱਛੇ ਪੈ ਗਏ। ਜਿਸ ਨੇ ਉਨ੍ਹਾਂ ਦਾ ਕਈ ਕਿਲੋਮੀਟਰ ਤੱਕ ਪਿੱਛਾ ਕੀਤਾ ਅਤੇ ਰਸਤੇ ਵਿੱਚ ਬੇਸਬਾਲਾਂ ਨਾਲ ਹਮਲਾ ਵੀ ਕੀਤਾ। ਜਿਸ ਕਾਰਨ ਉਸ ਨੇ ਆਪਣੇ ਆਪ ਨੂੰ ਪੈਟਰੋਲ ਪੰਪ 'ਤੇ ਬਾਥਰੂਮ 'ਚ ਬੰਦ ਕਰਕੇ ਆਪਣੀ ਜਾਨ ਬਚਾਈ, ਇਸ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਨੇ ਉਸ ਨੂੰ ਟੋਲ ਪਲਾਜ਼ਾ ਤੱਕ ਛੱਡ ਦਿੱਤਾ। ਫਿਲਹਾਲ ਇਸ ਮਾਮਲ ਵਿੱਚ ਕਾਰਵਾਈ ਨੂੰ ਲੈਕੇ ਉਨ੍ਹਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਕੀਤੇ ਹਨ।
ਜਾਣਕਾਰੀ ਦਿੰਦਿਆਂ ਕਿਸਾਨ ਆਗੂ ਬੂਟਾ ਸਿੰਘ ਬਰਾੜ ਨੇ ਦੱਸਿਆ ਕਿ ਉਹ ਆਪਣੀ ਪਤਨੀ ਨੂੰ ਲੈਣ ਲਈ ਦਿੱਲੀ ਏਅਰਪੋਰਟ ਗਿਆ ਸੀ। ਰਸਤੇ 'ਚ ਉਹ ਹਾਈਵੇਅ 'ਤੇ ਸਥਿਤ ਇਕ ਨਿੱਜੀ ਹੋਟਲ 'ਚ ਚਾਹ ਪੀਣ ਲਈ ਰੁਕੇ ਤਾਂ ਕੁਝ ਦੇਰ ਬਾਅਦ ਜਦੋਂ ਉਹ ਉਥੋਂ ਚਲੇ ਗਏ।ਕਰੀਬ 20 ਕਿਲੋਮੀਟਰ ਅੱਗੇ ਜਾ ਕੇ ਕਿਸੇ ਹੋਰ ਵਾਹਨ ਨੇ ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਜਿਸ 'ਚ ਕੁਝ ਬਦਮਾਸ਼ ਸਵਾਰ ਸਨ, ਉਨ੍ਹਾਂ ਦਾ ਕਰੀਬ 150 ਕਿਲੋਮੀਟਰ ਤੱਕ ਪਿੱਛਾ ਕੀਤਾ ਗਿਆ ਅਤੇ ਉਨ੍ਹਾਂ ਦੀ ਕਾਰ ਨੂੰ ਹਾਂਸੀ ਦੇ ਨੇੜੇ ਖੜ੍ਹੀ ਕਰਕੇ ਰੋਕ ਲਿਆ ਗਿਆ।ਜਿਸ ਤੋਂ ਬਾਅਦ ਉਸ 'ਤੇ ਬੇਸਬਾਲ ਨਾਲ ਹਮਲਾ ਕੀਤਾ ਗਿਆ। ਉਸਨੇ ਆਪਣੀ ਕਾਰ ਦਿੱਲੀ ਵੱਲ ਮੋੜ ਦਿੱਤੀ ਅਤੇ ਰਸਤੇ ਵਿੱਚ ਪੁਲਿਸ ਨੂੰ ਫੋਨ ਕਰਕੇ ਸੂਚਨਾ ਦਿੱਤੀ। ਰਸਤੇ 'ਚ ਉਸ ਨੇ ਪੈਟਰੋਲ ਪੰਪ 'ਤੇ ਕਾਰ ਰੋਕ ਲਈ ਅਤੇ ਬਾਥਰੂਮ 'ਚ ਬੰਦ ਕਰਕੇ ਆਪਣੀ ਜਾਨ ਬਚਾਈ।
ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਉਨ੍ਹਾਂ ਨੂੰ ਬਾਹਰ ਕੱਢਿਆ ਅਤੇ ਟੋਲ ਪਲਾਜ਼ਾ ਤੱਕ ਛੱਡ ਦਿੱਤਾ ਅਤੇ ਪੁਲਸ ਕਰਮਚਾਰੀ ਵਾਪਸ ਚਲੇ ਗਏ। ਪਰ ਉਨ੍ਹਾਂ ਪੁਲੀਸ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਨੇ ਹੋਰ ਲੋਕਾਂ ਨੂੰ ਵੀ ਦਿੱਲੀ ਹਵਾਈ ਅੱਡੇ ਤੋਂ ਆਉਣ-ਜਾਣ ਸਮੇਂ ਸਾਵਧਾਨ ਰਹਿਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਵਫ਼ਦ ਇਸ ਮਾਮਲੇ ਸਬੰਧੀ ਪੁਲੀਸ ਅਤੇ ਸਿਵਲ ਪ੍ਰਸ਼ਾਸਨ ਨੂੰ ਮਿਲੇਗਾ।