Ferozepur News: ਫਿਰੋਜ਼ਪੁਰ ਸੀ.ਆਈ.ਏ ਸਟਾਫ ਨੇ ਜਾਅਲੀ ਕਰੰਸੀ ਬਣਾਉਣ ਵਾਲੇ ਇਕ ਨੌਜਵਾਨ ਅਤੇ ਉਸ ਦੇ ਸਾਥੀ ਨੂੰ 3 ਲੱਖ 42 ਹਜ਼ਾਰ 800 ਰੁਪਏ ਅਤੇ ਪ੍ਰਿੰਟਰ ਸਮੇਤ ਗ੍ਰਿਫਤਾਰ ਕੀਤਾ ਹੈ। ਨੌਜਵਾਨਾਂ ਦੀ ਪਛਾਣ ਜਸਕਰਨ ਸਿੰਘ ਅਤੇ ਅਕਾਸ਼ ਦੇ ਵਜੋਂ ਹੋਈ ਹੈ। ਜੋ ਕੋਰੀਅਰ ਦਾ ਕੰਮ ਕਰਦਾ ਸੀ। ਜਿਸ ਨੇ ਸੋਸ਼ਲ ਮੀਡੀਆ ਤੋਂ ਜਾਅਲੀ ਕੰਸੀ ਬਣਾਉਣੀ ਸਿੱਖੀ ਸੀ। ਇਸ ਬਾਰੇ ਜਦੋਂ ਪੁਲਿਸ ਨੂੰ ਜਾਣਕਾਰੀ ਮਿਲੀ ਤਾਂ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ।


COMMERCIAL BREAK
SCROLL TO CONTINUE READING

ਐਸਐਸਪੀ ਫਿਰੋਜ਼ਪੁਰ ਸੌਮਿਆ ਮਿਸ਼ਰਾ ਨੇ ਦੱਸਿਆ ਸਾਨੂੰ ਜਾਣਕਾਰੀ ਮਿਲੀ ਸੀ ਕਿ ਫਿਰੋਜ਼ਪੁਰ ਵਿੱਚ ਇੱਕ ਵਿਅਕਤੀ ਜਾਅਲੀ ਨੋਟਾਂ ਦੀ ਵਰਤੋਂ ਕਰ ਰਿਹਾ ਹੈ। ਜਿਸ ਤੋਂ ਬਾਅਦ ਸੀ.ਆਈ.ਏ ਦੀਆਂ ਟੀਮਾਂ ਬਣਾ ਕੇ ਉਸ ਵਿਅਕਤੀ ਦੀ ਭਾਲ ਕੀਤੀ ਗਈ। ਇੱਕ ਕੇਸ ਵਿੱਚ ਜਾਂਚ ਕਰਦੇ ਹੋਏ ਪੁਲਿਸ ਦੀ ਟੀਮ ਨੇ ਜਸਕਰਨ ਸਿੰਘ ਦੇ ਨਾਂਅ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਮਾਮਲੇ ਵਿੱਚ ਜਾਂਚ ਕਰਦੇ ਹੋਏ ਪੁਲਿਸ ਨੂੰ ਪਤਾ ਲੱਗਿਆ ਕਿ ਇਹ ਵਿਅਕਤੀ ਜਾਅਲੀ ਨੋਟਾਂ ਦੀ ਸਿਰਫ ਵਰਤੋਂ ਨਹੀਂ ਕਰ ਰਿਹਾ ਸੀ। ਸਗੋਂ ਜਾਅਲੀ ਨੋਟ ਵੀ ਛਾਪਦਾ ਸੀ। ਜਿਸ ਤੋਂ ਬਾਅਦ ਪੁਲਿਸ ਨੇ ਰੇਡ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਇਸ ਪਾਸੋਂ 3 ਲੱਖ 42 ਹਜ਼ਾਰ 800 ਰੁਪਏ ਦੀ ਜਾਅਲੀ ਕਰੰਸੀ ਵੀ ਬਰਾਮਦ ਕੀਤੀ। 


ਪੁਲਿਸ ਮਤਾਬਿਕ ਇਹ ਵਿਅਕਤੀ  PUBG ਗੇਮ ਖੇਡਦਾ ਸੀ, ਜਿੱਥੇ ਇਸ ਨੂੰ ਜਾਅਲੀ ਨੋਟ ਛਾਪਣ ਬਾਰੇ ਪਤਾ ਲੱਗਿਆ। ਜਿਸ ਤੋਂ ਬਾਅਦ ਇਸ ਨੇ  ਇੰਟਰਨੈੱਟ ਦੀ ਮਦਦ ਦੇ ਨਾਲ ਸਾਰੀ ਜਾਣਕਾਰੀ ਇੱਕਠੀ ਕੀਤੀ ਕਿਵੇਂ ਨੋਟ ਛਾਪਣੇ ਹਨ, ਕਿਸ ਪੇਪਰ ਦੀ ਵਰਤੋਂ ਕਰਨੀ ਹੈ। ਇਸ ਤੋਂ ਬਾਅਦ ਜਾਅਲੀ ਨੋਟ ਛਾਪਣੇ ਸ਼ੁਰੂ ਕੀਤੇ ਸਨ। ਇਸ ਵੱਲੋਂ 200 ਅਤੇ 500 ਦੇ ਨੋਟ ਛਾਪੇ ਜਾ ਗਏ। ਇਸ ਤੋਂ ਬਾਅਦ ਇਸਨੂੰ ਅਕਾਸ਼ ਨਾਂਅ ਦਾ ਵਿਅਕਤੀ ਮਿਲਿਆ। ਜਿਸ ਦੇ ਨਾਲ ਮਿਲਕੇ ਇਸ ਕੰਮ ਨੂੰ ਸ਼ੁਰੂ ਕੀਤਾ। ਇਨ੍ਹਾਂ ਦੋਵਾਂ ਦੇ ਵੱਲੋਂ ਜੂਆ ਖੇਡਣ ਅਤੇ ਛੋਟੇ ਦੁਕਾਨਦਾਰਾਂ ਕੋਲ ਇਨ੍ਹਾਂ ਨੋਟਾਂ ਨੂੰ ਚਲਾਉਣ ਦਾ ਪਲਾਨ ਬਣਾਇਆ ਗਿਆ ਸੀ।